ਆਈਪੀਐਸ ਅਧਿਕਾਰੀ ਨੇ ਉਨਾਓ ਬਲਾਤਕਾਰ ਕੇਸ ਦੇ ਆਰੋਪੀਆਂ 'ਤੇ ਲਾਏ ਗੰਭੀਰ ਆਰੋਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੁਲਦੀਪ ਸੇਂਗਰ ਅਤੇ ਉਸ ਦੇ ਭਰਾ ਨੇ ਆਈਪੀਐਸ ਅਫਸਰ 'ਤੇ ਦਾਗ਼ੀਆਂ ਸਨ ਗੋਲੀਆਂ: ਰਿਪੋਰਟ

Senger brothers attacked a police officer says a report

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਇਕ ਆਈਪੀਐਸ ਅਧਿਕਾਰੀ ਨੇ ਉਨਾਓ ਬਲਾਤਕਾਰ ਕੇਸ ਦੇ ਆਰੋਪੀ ਕੁਲਦੀਪ ਸਿੰਘ ਸੈਂਗਰ ਅਤੇ ਉਸ ਦੇ ਭਰਾ 'ਤੇ ਗੰਭੀਰ ਆਰੋਪ ਲਗਾਏ ਹਨ। ਡੀਆਈਜੀ ਰੈਂਕ ਦੇ ਅਧਿਕਾਰੀ ਰਾਮ ਲਾਲ ਵਰਮਾ ਦਾ ਕਹਿਣਾ ਹੈ ਕਿ ਸੇਂਗਰ ਭਰਾਵਾਂ ਨੇ ਉਹਨਾਂ 'ਤੇ 4 ਗੋਲੀਆਂ ਦਾਗ਼ੀਆਂ ਸਨ ਜੋ ਕਿ ਉਹਨਾਂ ਦੇ ਸੀਨੇ ਅਤੇ ਪੇਟ ਵਿਚ ਲੱਗੀਆਂ ਸਨ।

ਨਿਊਜ਼ ਏਜੰਸੀ ਆਈਏਐਨਐਸ ਮੁਤਾਬਕ ਉੱਤਰ ਪ੍ਰਦੇਸ਼ ਵਿਚ ਪ੍ਰਭਾਵਸ਼ਾਲੀ ਸੇਂਗਰ ਭਰਾਵਾਂ ਨੇ ਆਈਪੀਐਸ ਅਫ਼ਸਰ ਵਰਮਾ 'ਤੇ ਜਾਨਲੇਵਾ ਹਮਲੇ ਦੇ ਅਹਿਮ ਦਸਤਾਵੇਜ਼ ਨਾ ਸਿਰਫ ਗੁੰਮ ਕਰ ਦਿੱਤਾ ਸੀ ਬਲਕਿ ਮਾਮਲੇ ਦੀ ਸੁਣਵਾਈ ਸਾਲਾਂ ਤਕ ਟਾਲ ਦਿੱਤੀ ਸੀ। ਇਹੀ ਵਜ੍ਹਾ ਹੈ ਕਿ ਵਰਮਾ ਦੀ ਹੱਤਿਆ ਦੀ ਕੋਸ਼ਿਸ਼ ਵਰਗੇ ਸਨਸਨੀਖੇਜ ਮਾਮਲੇ ਦੀ ਸੁਣਵਾਈ 15 ਸਾਲ ਬਾਅਦ ਵੀ ਸ਼ੁਰੂ ਨਹੀਂ ਹੋ ਸਕੀ।

ਕਈ ਤਰ੍ਹਾਂ ਦੀਆਂ ਸਰਜਰੀਆਂ ਦੇ ਚਲਦੇ ਮਹੀਨਿਆਂ ਤਕ ਹਸਪਤਾਲ ਵਿਚ ਭਰਤੀ ਰਹੇ ਆਈਪੀਐਸ ਅਧਿਕਾਰੀ ਰਾਮ ਲਾਲ ਵਰਮਾ ਦੀ ਜਾਨ ਸੰਯੋਗਾਂ ਨਾਲ ਬਚ ਗਈ। ਵਰਮਾ ਨੇ ਕਿਹਾ ਕਿ ਆਈਏਐਨਐਸ ਨੂੰ ਕਿਹਾ ਕਿ ਉਹਨਾਂ ਨੂੰ ਉਨਾਓ ਵਿਚ ਗੰਗਾ ਕਿਨਾਰੇ ਮਾਫੀਆ ਗਿਰੋਹ ਦੁਆਰਾ ਕਰਵਾਏ ਜਾ ਰਹੇ ਗੈਰਕਾਨੂੰਨੀ ਰੇਤ ਮਾਈਨਿੰਗ ਬਾਰੇ ਗੁਪਤ ਜਾਣਕਾਰੀ ਮਿਲੀ ਸੀ। ਜਦੋਂ ਉਹ ਮਾਈਨਿੰਗ ਵਾਲੀ ਥਾਂ 'ਤੇ ਪਹੁੰਚਿਆ ਤਾਂ ਅਤੁੱਲ ਸੇਂਗਰ ਅਤੇ ਉਸ ਦੀ ਗਰਗ ਨੇ ਪੁਲਿਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਪੁਲਿਸ ਰਿਕਾਰਡ ਤੋਂ ਪਤਾ ਚੱਲਿਆ ਹੈ ਕਿ ਅਤੁੱਲ ਸੇਂਗਰ ਵਿਰੁਧ ਉਨਾਓ ਬਲਾਤਕਾਰ ਪੀੜਤ ਦੇ ਪਿਤਾ ਦੀ ਹੱਤਿਆ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ। ਹਾਲ ਇਹ ਹੈ ਕਿ ਲੋਕਾਯੁਕਤ ਨੇ ਸੇਂਗਰ ਵਿਰੁਧ 125 ਕਰੋੜ ਦੇ ਮਾਈਨਿੰਗ ਘੁਟਾਲਿਆਂ ਦੀ ਜਾਂਚ ਦੇ ਜੋ ਆਦੇਸ਼ ਦਿੱਤੇ ਹਨ ਉਸ ਨੂੰ ਵੀ ਅਧਿਕਾਰੀਆਂ ਦੁਆਰਾ ਦਬਾਇਆ ਜਾ ਰਿਹਾ ਹੈ।

ਆਈਜੀ ਰੈਂਕ ਦੇ ਇਕ ਅਧਿਕਾਰੀ ਨੇ ਨਾਮ ਜਾਹਿਰ ਨਾ ਕਰਦੇ ਹੋਏ ਦੱਸਿਆ ਕਿ ਕੁਲਦੀਪ ਸੇਂਗਰ ਜਾਤੀ ਰਾਜਨੀਤੀ ਕਰਨ ਵਾਲੇ ਨੇਤਾਵਾਂ ਦੇ ਪ੍ਰਭਾਵਸ਼ਾਲੀ ਗੁੱਟ ਦਾ ਹਿੱਸਾ ਹਨ ਇਸ ਨਾਤੇ ਉਹ ਹਰ ਸੱਤਾ ਵਿਚ ਸ਼ਕਤੀਸ਼ਾਲੀ ਰਹੇ ਹਨ। ਰਾਜਨੀਤਿਕ ਵਿਚਾਰਧਾਰਾ ਉਹਨਾਂ ਲਈ ਕੋਈ ਮਹੱਤਵ ਨਹੀਂ ਰੱਖਦੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।