ਕੋਰੋਨਾ ਦੇ ਨਾਮ 'ਤੇ ਲਾਸ਼ਾਂ ਦਾ ਧੰਦਾ ਕਰ ਰਹੇ ਪ੍ਰਾਈਵੇਟ ਹਸਪਤਾਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਹਸਪਤਾਲ ਨੇ ਬਣਾਇਆ 15 ਲੱਖ ਰੁਪਏ ਦਾ ਬਿਲ

Corona Virus India Private hospital  

ਨਵੀਂ ਦਿੱਲੀ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਇਕ ਪਾਸੇ ਜਿੱਥੇ ਕੋਰੋਨਾ ਵਾਰੀਅਰਜ਼ ਵੱਲੋਂ ਅਪਣੀ ਜਾਨ ਤਲੀ 'ਤੇ ਰੱਖ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਉਥੇ ਹੀ ਕੁੱਝ ਪ੍ਰਾਈਵੇਟ ਹਸਪਤਾਲ ਕੋਰੋਨਾ ਦੇ ਨਾਂਅ 'ਤੇ ਲਾਸ਼ਾਂ ਦਾ ਧੰਦਾ ਕਰਨ ਵਿਚ ਲੱਗੇ ਹੋਏ ਨੇ, ਉਨ੍ਹਾਂ ਲਈ ਕੋਰੋਨਾ ਕੋਈ ਮਹਾਂਮਾਰੀ ਨਹੀਂ ਬਲਕਿ ਇਕ ਤਿਓਹਾਰ ਹੈ। ਦਿੱਲੀ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ, ਜਿੱਥੇ ਹਸਪਤਾਲ ਨੇ ਦੋ ਕੋਰੋਨਾ ਮਰੀਜ਼ਾਂ ਦਾ ਬਿਲ ਸਾਢੇ 14 ਲੱਖ ਰੁਪਏ ਬਣਾ ਦਿੱਤਾ।

ਇੱਥੇ ਹੀ ਬਸ ਨਹੀਂ ਹਸਪਤਾਲ ਨੇ ਬਿਨਾਂ ਪੈਸੇ ਦਿੱਤੇ ਕੋਰੋਨਾ ਮਰੀਜ਼ ਦੀ ਲਾਸ਼ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਪੀੜਤ ਪਰਿਵਾਰ ਨਾਲ ਬਦਸਲੂਕੀ ਵੀ ਕੀਤੀ ਪਰ ਦਿੱਲੀ ਦਾ ਸ਼ਹੀਦ ਭਗਤ ਸਿੰਘ ਸੇਵਾ ਦਲ ਇਸ ਪੀੜਤ ਪਰਿਵਾਰ ਦੀ ਮਦਦ ਲਈ ਅੱਗੇ ਆਇਆ। ਹਸਪਤਾਲ ਵਾਲਿਆਂ ਦੀ ਗੁੰਡਾਗਰਦੀ ਦੇਖੋ, ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਆਗੂਆਂ ਨਾਲ ਵੀ ਗ਼ਲਤ ਵਿਵਹਾਰ ਕੀਤਾ।

ਦਸ ਦਈਏ ਕਿ ਭਾਰਤ 'ਚ ਸ਼ਨੀਵਾਰ ਨੂੰ ਕੋਵਿਡ-19 ਮਰੀਜ਼ਾਂ ਦੀ ਗਿਣਤੀ 30 ਲੱਖ ਨੂੰ ਪਾਰ ਕਰ ਗਈ। ਉਥੇ ਹੀ ਇਸ ਮਹਾਂਮਾਰੀ 'ਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੀ 56 ਹਜ਼ਾਰ ਦੇ ਪਾਰ ਹੋ ਗਈ।  ਕੇਂਦਰੀ ਸਿਹਤ ਮੰਤਰਾਲਾ ਨੇ ਅਜੇ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁਲ ਗਿਣਤੀ 29,75,701 ਦੱਸੀ ਹੈ।

ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 55,794 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 22,22,577 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ। ਉੱਥੇ ਹੀ ਜਾਣਕਾਰੀ ਮਿਲੀ ਹੈ ਕਿ ਭਾਰਤ ਦੀ ਪਹਿਲੀ ਕੋਰੋਨਾ ਵੈਕਸੀਨ ਕੋਵਿਸ਼ਿਲਡ 73 ਦਿਨਾਂ 'ਚ ਇਸਤੇਮਾਲ ਲਈ ਬਾਜ਼ਾਰ 'ਚ ਉਪਲੱਬਧ ਹੋਵੇਗੀ।

ਕੋਵਿਸ਼ਿਲਡ ਨੂੰ ਪੁਣੇ ਦੀ ਬਾਇਓਟੈਕ ਕੰਪਨੀ ਸੀਰਮ ਇੰਸਟੀਚਿਊਟ ਬਣਾ ਰਹੀ ਹੈ। ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਦੇ ਤਹਿਤ ਭਾਰਤ ਸਰਕਾਰ ਭਾਰਤੀਆਂ ਨੂੰ ਕੋਰੋਨਾ ਦਾ ਮੁਫਤ ਟੀਕਾ ਲਗਾਏਗੀ।