ਪਹਿਲਾਂ ਚੰਦਾ ਚੋਰੀ ਕੀਤਾ, ਹੁਣ ਕੁੰਭ 'ਚ ਭ੍ਰਿਸ਼ਟਾਚਾਰ, ਧਰਮ ਨੂੰ ਤਾਂ ਬਖ਼ਸ਼ ਦੋ ਯੋਗੀ ਜੀ-ਸੰਜੇ ਸਿੰਘ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਲ 2019 ਵਿਚ ਪ੍ਰਯਾਗਰਾਜ ਵਿਚ ਆਯੋਜਿਤ ਕੀਤੇ ਗਏ ਕੁੰਭ ਮੇਲੇ ਵਿਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਫਿਜ਼ੂਲ ਖਰਚਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।

Sanjay Singh and Yogi Adityanath

ਲਖਨਊ: ਉੱਤਰ ਪ੍ਰਦੇਸ਼ ਵਿਚ ਸਾਲ 2019 ਵਿਚ ਪ੍ਰਯਾਗਰਾਜ ਵਿਚ ਆਯੋਜਿਤ ਕੀਤੇ ਗਏ ਕੁੰਭ ਮੇਲੇ (Corruption in the organization of 2019 Kumbh) ਵਿਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਅਤੇ ਫਿਜ਼ੂਲ ਖਰਚਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ (AAP Mp Sanjay Singh) ਨੇ ਯੋਗੀ ਸਰਕਾਰ (Yogi Adityanath) ’ਤੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਕਿਹਾ, ‘ਰਾਮ ਮੰਦਿਰ ਹੋਵੇ, ਚਾਹੇ ਪ੍ਰਯਾਗਰਾਜ ਦਾ ਕੁੰਭ ਹੋਵੇ, ਭਾਰਤੀ ਜਨਤਾ ਪਾਰਟੀ ਭ੍ਰਿਸ਼ਟਾਚਾਰ ਦਾ ਕੋਈ ਵੀ ਮੌਕਾ ਨਹੀਂ ਛੱਡ ਰਹੀ ਹੈ’।

ਹੋਰ ਪੜ੍ਹੋ: ਤਾਲਿਬਾਨ 'ਤੇ ਕੀ ਹੋਵੇਗੀ ਭਾਰਤ ਦੀ ਰਣਨੀਤੀ? ਕੇਂਦਰ ਨੇ 26 ਅਗਸਤ ਨੂੰ ਸੱਦੀ ਸਰਬ ਪਾਰਟੀ ਮੀਟਿੰਗ

ਉਹਨਾਂ ਕਿਹਾ, ‘ਮੈਂ ਮੁੱਖ ਮੰਤਰੀ ਯੋਗੀ ਅਤੇ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਘੱਟੋ ਘੱਟ ਧਰਮ ਨੂੰ ਤਾਂ ਬਖ਼ਸ਼ ਦਿਓ। ਕਦੀ ਪ੍ਰਭੂ ਰਾਮ ਦੇ ਮੰਦਿਰ ਦੇ ਨਾਂਅ ’ਤੇ ਚੰਦਾ ਚੋਰੀ ਕਰਦੇ ਹੋ ਤਾਂ ਕਦੀ ਪ੍ਰਯਾਗਰਾਜ ਦੇ ਕੁੰਭ ਮੇਲੇ ਦੇ ਆਯੋਜਨ ਦੇ ਨਾਂਅ ’ਤੇ ਭ੍ਰਿਸ਼ਟਾਚਾਰ ਕਰਦੇ ਹੋ। ਪੂਰੇ ਉੱਤਰ ਪ੍ਰਦੇਸ਼ ਦੀ ਜਨਤਾ ਤੁਹਾਡੇ ਸੱਚ ਨੂੰ ਦੇਖ ਰਹੀ ਹੈ ਅਤੇ ਸਮਾਂ ਆਉਣ ’ਤੇ ਜਵਾਬ ਦੇਵੇਗੀ’।

ਹੋਰ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਪਹੁੰਚੇ Gurnam Charuni ਨੇ ਗੰਨਾ ਕਿਸਾਨਾਂ ਦੇ ਹੱਕ 'ਚ ਦਿੱਤਾ ਵੱਡਾ ਬਿਆਨ

ਦਰਅਸਲ ਕੈਗ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਸਾਲ 2019 ਦੇ ਪ੍ਰਯਾਗਰਾਜ ਵਿਚ ਹੋਏ ਕੁੰਭ ਮੇਲੇ ਦੇ ਆਯੋਜਨ ਲਈ ਨਗਰ ਵਿਕਾਸ ਵਿਭਾਗ ਨੇ ਕੁੰਭ ਮੇਲਾ ਅਧਿਕਾਰੀ ਨੂੰ 2,743.60 ਕਰੋੜ ਰੁਪਏ ਮਨਜ਼ੂਰ ਕੀਤੇ ਸੀ ਪਰ ਇਸ ਦੇ ਮੁਕਾਬਲੇ ਜੁਲਾਈ 2019 ਤੱਕ 2,112 ਕਰੋੜ ਰੁਪਏ ਖਰਚ ਕੀਤੇ ਗਏ।

ਹੋਰ ਪੜ੍ਹੋ: ਬਿਜਲੀ ਸਮਝੌਤੇ ਰੱਦ ਕਰਨ ਲਈ AAP ਵੱਲੋਂ ਪੇਸ਼ ਪ੍ਰਾਈਵੇਟ ਬਿੱਲ ਦਾ ਸਮਰਥਨ ਕਰਨ ਸਾਰੇ ਦਲ: ਮੀਤ ਹੇਅਰ

ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨੇ ਅਪਣੇ ਬਜਟ ਵਿਚੋਂ ਪ੍ਰਯਾਗਰਾਜ ਕੁੰਭ ਮੇਲੇ ਨਾਲ ਸਬੰਧਤ ਕੰਮਾਂ ਅਤੇ ਸਮੱਗਰੀ ਖਰੀਦਣ ਲਈ ਰਾਸ਼ੀ ਜਾਰੀ ਕੀਤੀ ਸੀ ਹਾਲਾਂਕਿ ਹੋਰ ਵਿਭਾਗਾਂ ਵੱਲੋਂ ਦਿੱਤੀ ਗਈ ਰਾਸ਼ੀ ਦੀ ਜਾਣਕਾਰੀ ਮੇਲਾ ਅਧਿਕਾਰੀ ਨੇ ਉਪਲਬਧ ਨਹੀਂ ਕਰਵਾਈ ਹੈ। ਦੱਸ ਦਈਏ ਕਿ ਯੋਗੀ ਸਰਕਾਰ ਨੇ ਕੁੰਭ ਮੇਲੇ ਦੇ ਉਪਕਰਣ ਖਰੀਦਣ ਲਈ ਰਾਜ ਆਪਦਾ ਰਾਹਤ ਫੰਡ ਵਿਚੋਂ ਵੀ 65 ਕਰੋੜ ਜਾਰੀ ਕੀਤੇ ਸੀ। ਜਦਕਿ ਰਾਜ ਆਪਦਾ ਰਾਹਤ ਫੰਡ ਦੀ ਵਰਤੋਂ ਸਿਰਫ ਕੁਦਰਤੀ ਆਪਦਾ ਨਾਲ ਪੀੜਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਹੁੰਦੀ ਹੈ।