ਸਾਵਧਾਨ ! ਤੁਹਾਡੀ ਹਰੇਕ ਹਰਕਤ 'ਤੇ ਨਜ਼ਰ ਰੱਖੇਗੀ ਸਰਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਨੇਟਗ੍ਰਿਡ ਤਹਿਤ ਭਾਰਤ ਸਰਕਾਰ ਸਾਰੀਆਂ ਖੁਫੀਆ ਸੂਚਨਾਵਾਂ ਤੋਂ ਪ੍ਰਾਪਤ ਸੂਚਨਾਵਾਂ ਦਾ ਇਕ ਅਜਿਹਾ ਡਾਟਾਬੇਸ ਤਿਆਰ ਕਰੇਗੀ।

Government will have information about your every activity

ਬੰਗਲੁਰੂ : ਸੁਰੱਖਿਆ ਏਜੰਸੀਆਂ ਦੀ ਸਖ਼ਤ ਨਿਗਰਾਨੀ ਦੇ ਬਾਵਜੂਦ ਲਗਾਤਾਰ ਦੇਸ਼ ਦੇ ਦੁਸ਼ਮਣ ਅਪਰਾਧਾਂ ਨੂੰ ਅੰਜਾਮ ਦੇਣ 'ਚ ਕਾਮਯਾਬ ਹੋ ਰਹੇ ਹਨ। ਇਸ ਦਾ ਮੁੱਖ ਕਾਰਨ ਦੇਸ਼ ਅੰਦਰ ਬੈਠੇ ਗੱਦਾਰ ਦੁਸ਼ਮਣਾਂ ਦੀ ਮਦਦ ਕਰ ਰਹੇ ਹਨ। ਪਰ ਕੇਂਦਰ ਸਰਕਾਰ ਨੇ ਦੇਸ਼ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਤਿਆਰ ਕਰ ਲਈ ਹੈ। ਇਸ ਦੇ ਤਹਿਤ ਸਰਾਕਰ ਨੇ ਨੈਸ਼ਨਲ ਇੰਟੈਲੀਜੈਂਸ ਗ੍ਰਿਡ (ਨੇਟਗ੍ਰਿਡ) ਦਾ ਗਠਨ ਕੀਤਾ ਹੈ। ਸਾਲ 2020 ਤੋਂ ਨੇਟਗ੍ਰਿਟ ਰਾਹੀਂ ਸਰਕਾਰ ਸਾਰਿਆਂ ਦੀਆਂ ਹਰਕਤਾਂ 'ਤੇ ਨਜ਼ਰ ਰੱਖੇਗੀ।

ਨੇਟਗ੍ਰਿਡ ਤਹਿਤ ਭਾਰਤ ਸਰਕਾਰ ਸਾਰੀਆਂ ਖੁਫੀਆ ਸੂਚਨਾਵਾਂ ਤੋਂ ਪ੍ਰਾਪਤ ਸੂਚਨਾਵਾਂ ਦਾ ਇਕ ਅਜਿਹਾ ਡਾਟਾਬੇਸ ਤਿਆਰ ਕਰੇਗੀ, ਜਿਸ ਨੂੰ ਲੋੜ ਪੈਣ 'ਤੇ ਕੋਈ ਵੀ ਸੁਰੱਖਿਆ ਏਜੰਸੀ ਪ੍ਰਾਪਤ ਕਰ ਸਕੇਗੀ। ਇਹ ਮਜ਼ਬੂਤ ਇੰਟੈਲੀਜੈਂਸ ਡਾਟਾਬੇਸ ਦੇਸ਼ ਦੇ ਅੰਦਰ ਇੰਮੀਗ੍ਰੇਸ਼ਨ, ਬੈਂਕਿੰਗ, ਨਿੱਜੀ ਕਰਜ਼ਦਾਰਾਂ, ਆਧਾਰ ਕਾਰਡ, ਹਵਾਈ ਤੇ ਟਰੇਨ ਸਫ਼ਰ ਨਾਲ ਸਬੰਧਰ ਹਰ ਪਲ ਦੇ ਡਾਟੇ ਦਾ ਵਿਸ਼ਲੇਸ਼ਣ ਕਰੇਗਾ। ਇਸ ਦੇ ਨਾਲ ਹੀ ਪ੍ਰਾਪਤ ਜਾਣਕਾਰੀਆਂ ਸਾਰੀਆਂ ਕੇਂਦਰੀ ਸੁਰੱਖਿਆ ਏਜੰਸੀਆਂ ਨੂੰ 'ਰਿਅਲ ਟਾਈਮ' ਜਾਣਕਾਰੀ ਉਪਲੱਬਧ ਕਰਵਾਏਗਾ।

ਖੁਫੀਆ ਇਨਪੁਟ ਦਾ ਵਿਸ਼ਲੇਸ਼ਣ ਕਰਨ ਲਈ ਨੇਟਗ੍ਰਿਡ ਕੋਲ ਦੇਸ਼ 'ਚ ਆਉਣ ਵਾਲੇ ਅਤੇ ਇਥੋਂ ਜਾਣ ਵਾਲੇ ਹਰ ਦੇਸੀ-ਵਿਦੇਸ਼ੀ ਵਿਅਕਤੀ ਦਾ ਡਾਟਾ ਹੋਵੇਗਾ। ਇਸ ਤੋਂ ਇਲਾਵਾ ਬੈਂਕਿੰਗ ਤੇ ਵਿੱਤੀ ਲੈਣ-ਦੇਣ, ਕ੍ਰੈਡਿਟ ਕਾਰਡ ਖਰੀਦਾਰੀ, ਮੋਬਾਈਲ ਤੇ ਫ਼ੋਨ, ਵਿਅਕਤੀਗਤ ਟੈਕਸਦਾਤਾਵਾਂ, ਹਵਾਈ ਯਾਤਰੀਆਂ, ਰੇਲ ਯਾਤਰੀਆਂ ਦੇ ਡਾਟਾ ਤਕ ਵੀ ਇਸ ਦੀ ਪਹੁੰਚ ਹੋਵੇਗੀ।

ਨੇਟਗ੍ਰਿਡ ਦਾ ਡਾਟਾ ਰਿਕਵਰੀ ਸੈਂਟਰ ਬੰਗਲੁਰੂ 'ਚ ਹੋਵੇਗਾ ਅਤੇ ਦਿੱਲੀ 'ਚ ਇਸ ਦਾ ਮੁੱਖ ਦਫ਼ਤਰ ਹੋਵੇਗਾ। ਅਧਿਕਾਰਕ ਸੂਚਨਾ ਦੇ ਆਧਾਰ 'ਤੇ ਸਰਕਾਰ ਦੇ ਇਸ ਪ੍ਰਾਜੈਕਟ ਤਹਿਤ ਦੋਵੇਂ ਸ਼ਹਿਰਾਂ 'ਚ ਨਿਰਮਾਣ ਕਾਰਜ਼ ਲਗਭਗ ਪੂਰਾ ਹੋ ਚੁੱਕਾ ਹੈ। ਇਹ ਦਫ਼ਤਰ ਅਤਿ-ਆਧੁਨਿਕ ਵਿਗਿਆਨਿਕ ਉਪਕਰਣਾਂ ਅਤੇ ਵੱਡੀਆਂ ਸਕ੍ਰੀਨਾਂ ਨਾਲ ਲਗਭਗ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਇੰਫ਼ਰਾਸਟਰੱਕਚਰ ਨੂੰ ਅੰਤਮ ਰੂਪ ਦੇਣ ਦੀ ਸਮਾਂ ਸੀਮਾ ਤੈਅ ਕਰ ਦਿੱਤੀ ਗਈ ਹੈ। ਇਸ ਸਾਲ ਦਸੰਬਰ 'ਚ ਇਸ ਦੇ ਉਦਘਾਟਨ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਮਾਰਚ ਤਕ ਇਹ ਪ੍ਰਾਜੈਕਟ ਪੂਰਨ ਰੂਪ ਨਾਲ ਕੰਮ ਕਰਨ ਲੱਗੇਗਾ। ਨੇਟਗ੍ਰਿਡ ਦਾ ਡਾਟਾ ਫਿਲਹਾਲ ਦੇਸ਼ ਦੀ 10 ਕੇਂਦਰੀ ਸੁਰੱਖਿਆ ਏਜੰਸੀਆਂ ਨੂੰ ਰਿਅਲ ਟਾਈਮ 'ਚ ਉਪਲੱਬਧ ਹੋਵੇਗਾ, ਪਰ ਸੂਬਿਆਂ ਦੀ ਸੁਰੱਖਿਆ ਏਜੰਸੀਆਂ ਨੂੰ ਇਸ ਦੀ ਸਿੱਧੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਗਿਆ ਹੈ। ਸੂਬਾ ਏਜੰਸੀਆਂ ਨੂੰ ਡਾਟਾ ਪਾਉਣ ਲਈ ਕਿਸੇ ਨਾ ਕਿਸੇ ਕੇਂਦਰੀ ਏਜੰਸੀ ਦੀ ਹੀ ਮਦਦ ਲੈਣੀ ਪਵੇਗੀ। 

ਬੈਂਕਿੰਗ ਲੈਣ-ਦੇਣ ਅਤੇ ਇਮੀਗ੍ਰੇਸ਼ਨ ਦਾ ਡਾਟਾ ਨੇਟਗ੍ਰਿਡ 'ਚ 'ਰਿਅਲ ਟਾਈਮ ਮੈਕੇਨਿਜ਼ਮ' ਤਹਿਤ ਤਤਕਾਲ ਉਪਲੱਬਧ ਹੋਵੇਗਾ। ਪਹਿਲੇ ਗੇੜ 'ਚ ਨੇਟਗ੍ਰਿਡ ਤੋਂ 10 ਯੂਜਰ ਏਜੰਸੀਆਂ ਅਤੇ 21 ਸੇਵਾ ਦਾਤਾਵਾਂ ਨੂੰ ਜੋੜਿਆ ਗਿਆ ਹੈ। ਬਾਅਦ 'ਚ 950 ਹੋਰ ਸੰਗਠਨਾਂ ਨੂੰ ਵੀ ਇਸ ਨਾਲ ਜੋੜਿਆ ਜਾਵੇਗਾ, ਜਦਕਿ ਆਉਣ ਵਾਲੇ ਸਾਲਾਂ 'ਚ ਲਗਭਗ 1000 ਹੋਰ ਸੰਗਠਨਾਂ ਨੂੰ ਇਸ ਨਾਲ ਜੋੜਨ ਦੀ ਯੋਜਨਾ ਹੈ।