ਅਮਿਤ ਸ਼ਾਹ ਨੇ ਰੱਖਿਆ ਇਕ ਪਹਿਚਾਣ ਪੱਤਰ ਦਾ ਪ੍ਰਸਤਾਵ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਾਰ, ਪਾਸਪੋਰਟ ਅਤੇ ਡੀਐਲ ਸਾਰਿਆਂ ਦਾ ਕਰੇਗਾ ਕੰਮ 

Home minister amit shah proposed an identity card in the country

ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਿਚ ਇੱਕ ਪਛਾਣ ਪੱਤਰ ਦਾ ਪ੍ਰਸਤਾਵ ਦਿੱਤਾ ਹੈ। ਗ੍ਰਹਿ ਮੰਤਰੀ ਅਨੁਸਾਰ ਪਾਸਪੋਰਟ, ਆਧਾਰ ਕਾਰਡ ਅਤੇ ਵੋਟਰ ਆਈ ਡੀ ਸਭ ਇਸ ਸ਼ਨਾਖਤੀ ਕਾਰਡ ਵਿਚ ਇਕ ਪਛਾਣ ਪੱਤਰ ਵਿਚ ਹੋਣੇ ਚਾਹੀਦੇ ਹਨ। ਅਮਿਤ ਸ਼ਾਹ ਨੇ ਦੇਸ਼ ਦੇ ਸਾਰੇ ਕੰਮਾਂ ਲਈ ਕਾਰਡ ਦੀ ਵਕਾਲਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ 2021 ਵਿਚ ਹੋਣ ਵਾਲੀ ਮਰਦਮਸ਼ੁਮਾਰੀ ਮੋਬਾਈਲ ਐਪ ਰਾਹੀਂ ਕੀਤੀ ਜਾਏਗੀ।

ਗ੍ਰਹਿ ਮੰਤਰੀ ਨੇ ਕਿਹਾ, ਇਕ ਅਜਿਹਾ ਸਿਸਟਮ ਵੀ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਜੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਤਾਂ ਉਸ ਦੀ ਜਾਣਕਾਰੀ ਆਬਾਦੀ ਦੇ ਅੰਕੜਿਆਂ ਵਿਚ ਆਪਣੇ ਆਪ ਅਪਡੇਟ ਹੋ ਜਾਵੇ। ਗ੍ਰਹਿ ਮੰਤਰੀ ਨੇ ਕਿਹਾ ਅਸੀਂ ਇੱਕ ਅਜਿਹਾ ਕਾਰਡ ਚਾਹੁੰਦੇ ਹਾਂ ਜੋ ਹਰ ਕਿਸੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ ਜਿਵੇਂ ਆਧਾਰ, ਪਾਸਪੋਰਟ, ਬੈਂਕ ਖਾਤਾ, ਡਰਾਈਵਿੰਗ ਲਾਇਸੈਂਸ ਅਤੇ ਵੋਟਰ ਆਈਡੀ।

ਉਨ੍ਹਾਂ ਕਿਹਾ ਦੇਸ਼ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਐਪ ਰਾਹੀਂ ਮਰਦਮਸ਼ੁਮਾਰੀ ਦਾ ਕੰਮ ਕੀਤਾ ਜਾਵੇਗਾ। ਦੱਸ ਦੇਈਏ ਕਿ ਦੇਸ਼ ਵਿਚ ਆਧਾਰ ਦੇ ਲਾਜ਼ਮੀ ਹੋਣ 'ਤੇ ਬਹਿਸ ਚੱਲ ਰਹੀ ਹੈ। ਅਜਿਹੀ ਸਥਿਤੀ ਵਿਚ ਗ੍ਰਹਿ ਮੰਤਰੀ ਨੇ ਇੱਕ ਸ਼ਨਾਖਤੀ ਕਾਰਡ ਪੇਸ਼ ਕਰਨ ਦਾ ਪ੍ਰਸਤਾਵ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।