ਸੀਬੀਆਈ ਨੂੰ ਲੱਗਦਾ ਹੈ ਕਿ ਮੇਰੇ ਸੋਨੇ ਦੇ ਖੰਭ ਆ ਜਾਣਗੇ ਅਤੇ ਮੈਂ ਉੱਡ ਜਾਵਾਂਗਾ- ਪੀ ਚਿਦੰਬਰਮ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉਹਨਾਂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਅੱਜ ਹੋਵੇਗੀ

P Chidambaram

ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਸੀਬੀਆਈ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇੱਕ ਟਵੀਟ ਵਿਚ ਕਿਹਾ, ਸੀਬੀਆਈ ਸੋਚਦੀ ਹੈ ਕਿ ਮੇਰੇ ਸੋਨੇ ਦੇ ਖੰਭ ਆ ਜਾਣਗੇ ਜਿਸ ਨਾਲ ਉਹ ਉੱਡ ਕੇ ਦੇਸ਼ ਤੋਂ ਬਾਹਰ ਚਲਾ ਜਾਵੇਗਾ ਚਿਦੰਬਰਮ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਮੈਂ ਖੁਸ਼ ਹਾਂ ਕਿ ਸੀਬੀਆਈ ਨੂੰ ਅਜਿਹਾ ਲਗਦਾ ਹੈ ਕਿ ਮੇਰੇ ਸੋਨੇ ਦੇ ਖੰਭ ਵੀ ਨਿਕਲ ਸਕਦੇ ਹਨ।

ਦੱਸ ਦਈਏ ਕਿ ਪੀ ਚਿਦੰਬਰਮ ਦੇ ਵਕਾਲ ਨੇ ਕੋਰਟ ਵਿਚ ਦੱਸਿਆ ਸੀ ਕਿ ਜੇਲ੍ਹ ਵਿਚ ਨਾ ਤਾਂ ਚਿਦੰਬਰਮ ਨੂੰ ਸਰਾਣਾ ਦਿੱਤਾ ਗਿਆ ਨਾ ਹੀ ਬੈਠਣ ਨੂੰ ਕੁਰਸੀ। ਇਸ ਦੀ ਵਜ੍ਹਾ ਨਾਲ ਉਹਨਾਂ ਨੂੰ ਕਮਰ ਦਰਦ ਸ਼ੁਰੂ ਹੋ ਗਿਆ ਹੈ। ਹਾਲਾਂਕਿ ਸਰਕਾਰ ਨੇ ਕੋਰਟ ਦਾ ਪੱਖ ਜਾਣਨ ਤੋਂ ਬਾਅਦ ਇਸ ਦਾਅਵੇ ਤੇ ਜ਼ਿਆਦਾ ਗੌਰ ਨਹੀਂ ਕੀਤੀ ਅਤੇ ਕਿਹਾ ਕਿ ਜੇਲ੍ਹ ਵਿਚ ਤਾਂ ਅਜਿਹੀਆਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਹਨ। ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਚਿਦੰਬਰਮ ਨੂੰ ਕੋਰਟ ਨੇ ਵੱਡਾ ਝਟਕਾ ਦਿੱਤਾ ਸੀ। ਕੋਰਟ ਨੇ ਮਾਮਲੇ ਦੀ ਸੁਣਵਾਈ ਦੌਰਾਨ ਚਿਦੰਬਰਮ ਦੀ ਨਿਆਂਇਕ ਹਿਰਾਸਤ ਵਿਚ 3 ਅਕਤੂਬਰ ਤੱਕ ਵਾਧਾ ਕੀਤਾ।

ਇਸ ਕਾਰਨ, ਹੁਣ ਉਨ੍ਹਾਂ ਨੂੰ 14 ਦਿਨ ਹੋਰ ਤਿਹਾੜ ਜੇਲ੍ਹ ਵਿਚ ਰਹਿਣਾ ਪਵੇਗਾ। ਉਹਨਾਂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਅੱਜ ਹੋਵੇਗੀ। ਚਿਦੰਬਰਮ 5 ਸਤੰਬਰ ਤੋਂ ਤਿਹਾੜ ਜੇਲ੍ਹ ਵਿਚ ਹਨ। ਚਿਦੰਬਰਮ ਦੀ ਪੈਰਵੀ ਕਰਦੇ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਨਿਆਂਇਕ ਹਿਰਾਸਤ ਦੀ ਮਿਆਦ ਵਧਾਉਣ ਤੇ ਸੀਬੀਆਈ ਦੇ ਫੈਸਲੇ ਦਾ ਵਿਰੋਧ ਕੀਤਾ। ਸਿੱਬਲ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਹ ਨਿਆਇਕ ਹਿਰਾਸਤ ਦੌਰਾਨ ਤਿਹਾੜ ਜੇਲ੍ਹ ਵਿਚ ਰਹਿੰਦੇ ਹੋਏ ਚਿਦੰਬਰਮ ਨੂੰ ਸਮੇਂ-ਸਮੇਂ ਸਿਰ ਡਾਕਟਰੀ ਜਾਂਚ ਅਤੇ ਕਾਫ਼ੀ ਖੁਰਾਕ ਮੁਹੱਈਆ ਕਰਵਾਉਣ।

ਸਿੱਬਲ ਨੇ ਕਿਹਾ ਕਿ 73 ਸਾਲਾ ਚਿਦੰਬਰਮ ਨੂੰ ਕਈ ਬਿਮਾਰੀਆਂ ਹਨ ਅਤੇ ਜੇਲ੍ਹ ਵਿਚ ਰਹਿੰਦੇ ਹੋਏ ਉਹਨਾਂ ਦਾ ਭਾਰ ਵੀ ਕਾਫੀ ਘੱਟ ਹੋਇਆ ਹੈ। ਜੇਲ੍ਹ ਵਿਚ ਰਹਿਣ ਨਾਲ ਉਹਨਾਂ ਦੀ ਪਿੱਠ ਵਿਚ, ਪੇਟ ਵਿਚ ਦਰਦ ਹੈ। ਸੀ ਬੀ ਆਈ ਦਾ ਦੋਸ਼ ਹੈ ਕਿ ਆਈ ਐਨ ਐਕਸ ਮੀਡੀਆ ਨੂੰ ਪ੍ਰਵਾਨਗੀ ਦੇਣ ਵਿਚ ਬੇਨਿਯਮੀਆਂ ਵਰਤੀਆਂ ਗਈਆਂ ਸਨ ਅਤੇ 305 ਕਰੋੜ ਰੁਪਏ ਦਾ ਵਿਦੇਸ਼ੀ ਨਿਵੇਸ਼ ਪ੍ਰਾਪਤ ਕੀਤਾ ਗਿਆ ਸੀ। ਸੀਬੀਆਈ ਨੇ ਸ਼ੁਰੂਆਤ ਵਿਚ ਦੋਸ਼ ਲਗਾਇਆ ਸੀ ਕਿ ਐਫਆਈਪੀਬੀ ਮਨਜੂਰੀ ਨੂੰ ਸੁਵਿਧਾਜਨਕ ਬਣਾਉਣ ਲਈ ਕਾਰਤੀ ਨੂੰ ਰਿਸ਼ਵਤ ਦੇ ਤੌਰ ‘ਤੇ 10 ਲੱਖ ਰੁਪਏ ਮਿਲੇ ਸਨ। ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਮਾਮਲੇ ਦੀ ਜਾਂਚ ਕਰ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।