ਕਾਂਗਰਸ ਨੇ ਬੁਰੀ ਫਸਾਈ ਮੋਦੀ ਸਰਕਾਰ, ਲਾਏ ਵੱਡੇ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਆਰਥਿਕਤਾ ਨੂੰ ਭਾਰੀ ਸੱਟ ਲਗਾਉਣ ਵਾਲੇ ਬੈਂਕ ਘਪਲਿਆਂ ਨੂੰ ਲੈ ਕੇ ਕਾਂਗਰਸ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ | ਮੇਹੁਲ ਚੋਕਸੀ...

Congress blames Modi government, big charges

ਚੰਡੀਗੜ੍ਹ (ਸਸਸ) : ਦੇਸ਼ ਦੀ ਆਰਥਿਕਤਾ ਨੂੰ ਭਾਰੀ ਸੱਟ ਲਗਾਉਣ ਵਾਲੇ ਬੈਂਕ ਘਪਲਿਆਂ ਨੂੰ ਲੈ ਕੇ ਕਾਂਗਰਸ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ | ਮੇਹੁਲ ਚੋਕਸੀ, ਨੀਰਵ ਮੋਦੀ, ਵਿਜੇ ਮਾਲਿਆ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਕਾਂਗਰਸ ਨੇ ਭਾਜਪਾ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਅਰੁਣ ਜੇਤਲੀ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਅਰੁਣ ਜੇਤਲੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਕਿਹਾ

ਕਿ ਵਿੱਤ ਮੰਤਰੀ ਅਰੁਣ ਜੇਤਲੀ ਦੀ ਬੇਟੀ ਸੋਨਾਲੀ ਜੇਤਲੀ ਨੂੰ ਮੇਹੁਲ ਚੋਕਸੀ ਦੀ ਕੰਪਨੀ ਨੇ 24 ਲੱਖ ਰੁਪਏ ਵਿਚ ਬਤੌਰ ਰਿਟੇਨਰ ਹਾਇਰ ਕੀਤਾ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ICICI ਦਾ ਬੈਂਕ ਖਾਤਾ ਵੀ ਜਾਰੀ ਕੀਤਾ ਹੈ ਜਿਸ ਵਿਚੋਂ ਸੋਨਾਲੀ ਨੂੰ ਪੈਸੇ ਭੇਜੇ ਗਏ ਹਨ | ਇਸ ਦੇ ਨਾਲ ਹੀ ਸਚਿਨ ਪਾਇਲਟ ਨੇ ਮੋਦੀ ਸਰਕਾਰ 'ਤੇ ਹੱਲਾ ਬੋਲਦੇ ਹੋਏ ਕਿਹਾ ਕਿ ਮੋਦੀ ਸਰਕਾਰ ਦੇਸ਼ ਦਾ ਪੈਸਾ ਲੁੱਟਣ ਵਾਲੇ ਲੋਕਾਂ ਦੀ ਮਦਦ ਕਰ ਰਹੀ ਹੈ।

ਸਰਕਾਰ ਦੇ ਕੋਲ ਪਿਛਲੇ ਸਾਢੇ 3 ਸਾਲ ਤੋਂ ਪੰਜਾਬ ਨੈਸ਼ਨਲ ਬੈਂਕ ’ਚ ਚੱਲ ਰਹੇ ਘਪਲੇ ਦੀ ਜਾਣਕਾਰੀ ਸੀ ਪਰ ਉਨ੍ਹਾਂ ਕੋਈ ਐਕਸ਼ਨ ਨਹੀਂ ਲਿਆ। ਉਨ੍ਹਾਂ ਕਿਹਾ ਕਿ ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੇ ਘਪਲਾ ਕੀਤਾ ਅਤੇ ਸਰਕਾਰ ਇਨ੍ਹਾਂ ਨੂੰ ਰੋਕਣ ਵਿਚ ਨਾਕਾਮ ਰਹੀ। ਸਚਿਨ ਪਾਇਲਟ ਨੇ ਦੋਸ਼ ਲਾਇਆ ਕਿ ਵਿੱਤ ਮੰਤਰੀ ਅਰੁਣ ਜੇਤਲੀ ਦੀ ਬੇਟੀ ਸੋਨਾਲੀ ਜੇਤਲੀ ਅਤੇ ਉਸ ਦੇ ਪਤੀ ਨੂੰ ਮੇਹੁਲ ਚੋਕਸੀ ਦੀ ਕੰਪਨੀ ਨੇ 24 ਲੱਖ ਰੁਪਏ ਵਿਚ ਬਤੌਰ ਰਿਟੇਨਰ ਹਾਇਰ ਕੀਤਾ।

ਬਾਅਦ ਵਿਚ ਇਹ 24 ਲੱਖ ਵਾਪਸ ਮੋੜ ਦਿਤੇ ਗਏ ਪਰ ਸਵਾਲ ਹੈ ਕਿ ਸੱਤਾ ਨਾਲ ਜੁੜੇ ਲੋਕ ਹੀ ਭਗੌੜੇ ਲੋਕਾਂ ਦੀ ਵਕਾਲਤ ਕਰਨ ਲਈ ਕਿਉਂ ਅੱਗੇ ਆਉਂਦੇ ਹਨ।