ਮੱਧ ਪ੍ਰਦੇਸ਼ 'ਚ ਕਾਂਗਰਸ ਦੇ 'ਕਾਰਜਕਾਰੀ ਪ੍ਰਧਾਨ' ਦੀ ਜ਼ੁਬਾਨ ਫਿਸਲੀ, ਪਾਰਟੀ ਨੂੰ ਆਖੀ ਵੱਡੀ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸਿਆਸੀ ਮੈਦਾਨ ਵਿਚ ਸੱਤਾ ਵਾਪਸੀ ਦਾ ਪੂਰਾ ਜੋ ਲਗਾ ਰਹੀ ਕਾਂਗਰਸ ਦੇ ਇਰਾਦਿਆਂ ਨੂੰ ਉਹਨਾਂ...

Jitu Patwari

ਭੋਪਾਲ (ਭਾਸ਼ਾ) : ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਸਿਆਸੀ ਮੈਦਾਨ ਵਿਚ ਸੱਤਾ ਵਾਪਸੀ ਦਾ ਪੂਰਾ ਜੋ ਲਗਾ ਰਹੀ ਕਾਂਗਰਸ ਦੇ ਇਰਾਦਿਆਂ ਨੂੰ ਉਹਨਾਂ ਦੇ ਅਪਣੇ ਨੇਤਾ ਹੀ ਕਮਜ਼ੋਰ ਕਰ ਰਹੇ ਹਨ। ਅਪਣੇ ਵੋਟ ਬੈਂਕ ਉਹਨਾਂ ਦੇ ਕੋਲ ਹੋਵੇ ਪਾਰਟੀ ਨੂੰ ਚਾਹੇ ਵੋਟ ਨਾ ਮਿਲੇ। ਕੁਝ ਇਸੇ ਤਰ੍ਹਾਂ ਦੀਆਂ ਗੱਲਾਂ ਕਰਦੇ ਹੋਏ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਜੀਤੂ ਪਟਵਾਰੀ ਕਰਦੇ ਹੋਏ ਦਿਖਾਈ ਦਿਤੇ। ਰਾਉ ਤੋਂ ਕਾਂਗਰਸ ਵਿਧਾਇਕ ਜੀਤੂ ਪਟਵਾਰੀ ਸੋਮਵਾਰ ਨੂੰ ਸਵੇਰੇ, ਸਵੇਰ ਦੀ ਸੈਰ ਦੇ ਅਧੀਨ ਹੀ ਅਪਣੇ ਖੇਤਰ ਦੀ ਜਨਤਾ ਨੂੰ ਮਿਲਣ ਪਹੁੰਚੇ।

ਇਥੇ ਜੀਤੂ ਪਟਵਾਰੀ ਨੇ ਅਪਣੇ ਵਿਧਾਨ ਸਭਾ ਖੇਤਰ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰ ਕੇ ਵੋਟ ਲੈਣ ਦੀ ਅਪੀਲ ਕੀਤੀ ਅਤੇ ਵੱਡੇ ਬਜੁਰਗਾਂ ਤੋਂ ਆਸ਼ੀਰਵਾਦ ਲਿਆ। ਹਾਲਾਂਕਿ ਇਹ ਪਹਿਲਾਂ ਮੌਕਾ ਨਹੀਂ ਸੀ ਕਿ ਜਦੋਂ ਜੀਤੂ ਐਵੇਂ ਅਪਣੇ ਖੇਤਰ ਵਿਚ ਲੋਕਾਂ ਨੂੰ ਮਿਲਣ ਪਹੁੰਚੇ ਹੋਣ।  ਇਸ ਤੋਂ ਪਹਿਲਾਂ ਵੀ ਉਹ ਕਈਂ ਵਾਰ ਲੋਕਾਂ ਨਾਲ ਸਿੱਧਾ ਰੁਬਰੂ ਹੋ ਚੁੱਕੇ ਹਨ। ਪਰ ਇਸ ਮੁਲਾਕਾਤ ਦੇ ਅਧੀਨ ਉਹਨਾਂ ਦੀ ਜੁਬਾਨ ਫ਼ਿਸਲ ਗਈ ਅਤੇ ਉਹਨਾਂ ਨੇ ਲੋਕਾਂ ਨੂੰ ਕਹਿ ਦਿਤਾ ਕਿ ਤੁਸੀਂ ਮੇਰਾ ਧਿਆਨ ਰੱਖਿਓ, ਤੁਸੀਂ ਮੇਰੀ ਇੱਜਤ ਰੱਖਿਓ, ਪਾਰਟੀ ਜਾਵੇ ਤੇਲ ਲੈਣ।

ਜੀਤੂ ਦਾ ਹੁਣ ਇਹ ਵੀਡੀਓ ਸ਼ੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲਾਂਕਿ ਵੀਡੀਓ ਖ਼ੁਦ ਜੀਤੂ ਦੁਆਰਾ ਹੀ ਫੇਸਬੂਕ ਉਤੇ ਪੋਸਟ ਕੀਤੀ ਗਈ ਹੈ। ਪਰ ਵੀਡੀਓ ਦੇ ਆਖਰੀ ਵਿਚ ਕੀਤੀ ਗਈ ਉਹਨਾਂ ਦੀ ਇਸ ਗੱਲ ਨੂੰ ਇਹਨਾਂ ਨੇ ਧਿਆਨ ਨਹੀਂ ਦਿੱਤਾ ਅਤੇ ਹੁਣ ਇਹ ਬੋਲ ਸ਼ੋਸ਼ਲ ਮੀਡੀਓ ਉਤੇ ਉਹਨਾਂ ਨੂੰ ਟ੍ਰੋਲ ਕਰ ਰਿਹਾ ਹੈ। ਉਥੇ ਇਸ ਮਾਮਲੇ ਵਿਚ ਜੀਤੂ ਪਟਵਾਰੀ ਦਾ ਕਹਿਣਾ ਹੈ ਕਿ ਮੇਰੇ ਸ਼ਬਦਾਂ ਦਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਖੇਤਰ ਦੇ ਸੀਨੀਅਰ ਮੈਂਬਰ ਵੀ ਮੇਰੇ ਪਰਿਵਾਰ ਦੇ ਮੈਂਬਰ ਹਨ। ਬੀਜੇਪੀ ਮੇਰੀ ਮਿੱਟੀ ਕੁੱਟ ਰਹੀ ਹੈ। ਜਨ ਸੰਪਰਕ ਦੇ ਅਧੀਨ ਮੈਂ ਬੀਜੇਪੀ ਲਈ ਇਹ ਸ਼ਬਦ ਕਹੇ ਸੀ।

ਮੱਧ ਪ੍ਰਦੇਸ਼ ‘ਚ ਕਾਂਗਰਸ ਦਰਅਸਲ ਅਪਣੇ ਹੀ ਨੇਤਾਵਾਂ ਦੇ ਬਿਆਨਾਂ ਤੋਂ ਪ੍ਰੇਸ਼ਾਨ ਹਨ। ਕੁਝ ਦਿਨ ਪਹਿਲਾਂ ਹੀ ਪਾਰਟੀ ਦੇ ਦਿਗਜ਼ ਨੇਤਾ ਦਿਗ ਵਿਜੈ ਸਿੰਘ ਨੇ ਕਿਹਾ ਸੀ ਕਿ ਇਹ ਇਸ ਲਈ ਕਾਂਗਰਸ ਦੀ ਰੈਲੀਆਂ ਵਿਚ ਨਹੀਂ ਜਾਂਦੇ ਹਨ ਕਿਉਂਕਿ ਉਹਨਾਂ ਦੇ ਬੋਲਣ ‘ਤੇ  ਕਾਂਗਰਸ ਦੀਆਂ ਵੋਟਾਂ ਟੁੱਟ ਜਾਂਦੀਆਂ ਹਨ। ਉਹਨਾਂ ਦੇ ਇਸ ਬਿਆਨ  ਤੋਂ ਬਾਅਦ ਪਾਰਟੀ ਮੁਸ਼ਕਿਲ ਵਿਚ ਪੈ ਗਈ। ਕਿਉਂਕਿ ਮੱਧ ਪ੍ਰਦੇਸ਼ ਵਿਚ ਦਿਗਵਿਜੈ ਸਿੰਘ ਦਾ ਚੰਗਾ ਪ੍ਰਭਾਵ ਹੈ ਅਤੇ ਉਹਨਾਂ ਦੇ ਇਹ ਬਿਆਨ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦਾ ਸੀ।

ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾ ਨਵੰਬਰ ਵਿਚ ਹੋਣਗੇ ਅਤੇ ਕਾਂਗਰਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ 15 ਸਾਲਾਂ ਤੋ ਸੱਤਾ ‘ਤੇ ਕਬਜ਼ੇ ਵਾਲੀ ਬੀਜੇਪੀ ਪਾਰਟੀ ਨੂੰ ਹਰਾਇਆ ਜਾ ਸਕੇ।