ਅਪਣੀ ਹੀ ਏਜੰਸੀ ‘ਸੀਬੀਆਈ’ ਦੇ ਖ਼ਿਲਾਫ਼ ਕੋਰਟ ਪਹੁੰਚੇ ਦੇਵੇਂਦਰ ਕੁਮਾਰ
ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ‘ਚ ਚਲ ਰਹੀ ਰਾਰ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸੋਮਵਾਰ ਨੂੰ ਸੀਬੀਆਈ ਨੇ
ਨਵੀਂ ਦਿੱਲੀ (ਭਾਸ਼ਾ) : ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀਬੀਆਈ ‘ਚ ਚਲ ਰਹੀ ਰਾਰ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਸੋਮਵਾਰ ਨੂੰ ਸੀਬੀਆਈ ਨੇ ਰਿਸ਼ਵਤ ਖੋਰੀ ਕਾਂਡ ਵਿਚ ਅਪਣੇ ਹੀ ਦਫ਼ਤਰ ‘ਤੇ ਛਾਪੇਮਾਰੀ ਕਰਕੇ ਪੁਲਿਸ ਡਿਪਟੀ-ਸੁਪਰਡੈਂਟ ਦੇਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਦੇਵੇਂਦਰ ਕੁਮਾਰ ਇਸ ਮੁੱਦੇ ਉਤੇ ਅਪਣੀ ਹੀ ਏਜੰਸੀ ਦੇ ਖ਼ਿਲਾਫ਼ ਕੋਰਟ ਵਿਚ ਪਹੁੰਚ ਗਏ ਹਨ। ਦੇਵੇਂਦਰ ਕੁਮਾਰ ਨੇ ਮੰਗਲਵਾਰ ਨੂੰ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਾਖ਼ਲ ਕੀਤੀ। ਦੇਵੇਂਦਰ ਦੀ ਪਟੀਸ਼ਨ ਉਤੇ ਦੁਪਹਿਰ 2 ਵਜੇ ਸੁਣਵਾਈ ਹੋ ਸਕਦੀ ਹੈ।
ਦੱਸ ਦਈਏ ਕਿ ਦੇਵੇਂਦਰ ਕੁਮਾਰ ਸੀਬੀਆਈ ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਦੀ ਰਿਸ਼ਵਤਖੋਰੀ ਦੇ ਮਾਮਲੇ ਵਿਚ ਦੋਸ਼ੀ ਹਨ। ਸੀਬੀਆਈ ਨੇ ਅਪਣੇ ਹੀ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਸਮੇਤ ਕਈਂ ਲੋਕਾਂ ਦੇ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਵਿਚ ਐਫ਼ਆਈਆਰ ਦਰਜ਼ ਕੀਤੀ ਗਈ ਹੈ। ਜਿਸ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ। ਐਤਵਾਰ ਨੂੰ ਕੀਤੀ ਗਈ ਛਾਪੇਮਾਰੀ ਵਿਚ ਦੇਵੇਂਦਰ ਕੁਮਾਰ ਦੇ ਦਫ਼ਤਰ ਤੋਂ ਕਰੀਬ 8 ਮੋਬਾਇਲ ਬਰਾਮਦ ਕੀਤੇ ਗਢਏ ਸੀ। ਐਫ਼ਆਈਆਰ ਦੇ ਮੁਤਾਬਿਕ ਅਧਿਕਾਰੀ ਨੇ ਹੈਦਰਾਬਾਦ ਦੇ ਵਪਾਰੀ ਸਤੀਸ਼ ਕੁਮਾਰ ਸਾਨਾ।
ਜਿਸ ਦਾ ਨਾਮ ਮੀਟ ਕਾਰੋਬਾਰੀ ਮੋਈਨ ਕੁਰੈਸ਼ੀ ਦੀ ਜਾਂਚ ਵਿਚ ਜੁੜੇ ਮਾਮਲੇ ਵਿਚ ਸਾਹਮਣੇ ਆਇਆ ਸੀ, ਦੇ ਮਾਮਲੇ ਨੂੰ ਖ਼ਤਮ ਕਰਨ ਲਈ 3 ਕਰੋੜ ਰੁਪਏ ਦੀ ਰਾਸ਼ੀ ਲਈ ਸੀ। ਸਤੀਸ਼ ਸਾਨਾ ਦੀ ਸ਼ਿਕਾਇਤ ਦੇ ਮੁਤਬਿਕ, 1 ਅਕਤੂਬਰ ਨੂੰ ਸੀਬੀਆਈ ਤੋਂ ਪੁਛ-ਗਿਛ ਦੇ ਅਧੀਨ ਉਸ ਦੀ ਮੁਲਾਕਤ ਡੀਐਸਪੀ ਦੇਵੇਂਦਰ ਕੁਮਾਰ ਨਾਲ ਹੋਈ ਸੀ। ਜਿਹਨਾਂ ਨੇ ਉਸ ਦੀ ਮੁਲਾਕਾਤ ਐਸਪੀ ਜਗਰੂਪ ਨਾਲ ਕਰਵਾਈ ਸੀ। ਇਸ ਮਾਮਲੇ ਚ ਵਚੌਲੇ ਮਨੋਜ ਨੂੰ 16 ਅਕਤੂਬਰ ਨੂੰ ਦੁਬਈ ਤੋਂ ਦਿੱਲੀ ਆਉਣ ਤੇ ਸੀਬੀਆਈ ਗ੍ਰਿਫ਼ਤਾਰ ਕਰ ਚੁੱਕੀ ਹੈ। ਜ਼ਿਕਰਯੋਗ ਹੈ।
ਕਿ ਏਜੰਸੀ ਨੇ ਅਸਥਾਨਾ ਅਤੇ ਕਈਂ ਹੋਰ ਦੇ ਖ਼ਿਲਾਫ਼ ਕਥਿਤ ਤੌਰ ਤੇ ਮੀਟ ਐਕਸਪੋਰਟਰ ਮੋਈਨ ਕੁਰੈਸ਼ੀ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਐਤਵਾਰ ਨੂੰ ਐਫ਼ਆਈਆਰ ਦਰਜ਼ ਕੀਤੀ ਸੀ। ਕੁਰੈਸ਼ੀ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਕਈਂ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਸੀਬੀਆਈ ਨੇ ਦੋਸ਼ ਲਗਾਇਆ ਹੈ ਕਿ ਦਸੰਬਰ 2017 ਅਤੇ ਅਕਤੂਬਰ 2018 ਦੇ ਵਿਚ ਘੱਟ ਤੋਂ ਘੱਟ ਪੰਜ ਵਾਰ ਰਿਸ਼ਵਤ ਦਿਤੀ ਗਈ। ਇਸ ਤੋਂ ਇਕ ਦਿਨ ਬਾਅਦ ਡੀਐਸਪੀ ਦੇਵੇਂਦਰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।