ਸਕੂਲਾਂ ‘ਚ ਧਾਰਮਿਕ ਗ੍ਰੰਥ ਪੜ੍ਹਾਉਣ ਦਾ ਵਿਰੋਧ ਕਰਨਾ ਚੰਗੀ ਗੱਲ ਨਹੀਂ : ਹੰਸਰਾਜ ਅਹੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਪ੍ਰਸ਼ਾਸ਼ਨ ਵੱਲੋਂ ਸਕੂਲਾਂ ਵਿਚ ਉਰਦੂ ‘ਚ ਗੀਤਾ ਅਤੇ ਰਮਾਇਣ ਵੰਡੇ ਜਾਣ ਨੂੰ ਲੈ ਕੇ ਉਠ ਰਹੇ ਵਿਰੋਧ ਉਤੇ ਗ੍ਰਹਿ....

Hansraj Ahir

ਨਵੀਂ ਦਿੱਲੀ (ਪੀਟੀਆਈ) : ਜੰਮੂ-ਕਸ਼ਮੀਰ ਪ੍ਰਸ਼ਾਸ਼ਨ ਵੱਲੋਂ ਸਕੂਲਾਂ ਵਿਚ ਉਰਦੂ ‘ਚ ਗੀਤਾ ਅਤੇ ਰਮਾਇਣ ਵੰਡੇ ਜਾਣ ਨੂੰ ਲੈ ਕੇ ਉਠ ਰਹੇ ਵਿਰੋਧ ਉਤੇ ਗ੍ਰਹਿ ਰਾਜ ਮੰਤਰੀ ਹੰਸਰਾਜ ਅਹੀਰ ਨੇ ਕਿਹਾ ਕਿ ਉਹਨਾਂ ਇਸ ਬਾਰੇ ‘ਚ ਜਾਣਕਾਰੀ ਨਹੀਂ ਹੈ। ਹਾਲਾਂਕਿ ਅਹੀਰ ਨੇ ਇਨ੍ਹਾ ਕਿ ਜਰੂਰ ਕਿਹਾ ਕਿ ਕਿਸੇ ਧਰਮ ਦੇ ਗ੍ਰੰਥ ਸਕੂਲਾਂ ਵਿਚ ਪੜ੍ਹਾਇਆ ਜਾਂਦਾ ਹੈ। ਤਾਂ ਇਸ ਨਾਲ ਲੋਕਾਂ ਦਾ ਗਿਆਨ ਵੱਧੇਗਾ ਅਤੇ ਲੋਕਾਂ ਨੂੰ ਇਸ਼ ਦਾ ਸਨਮਾਨ ਕਰਨਾ ਚਾਹੀਦਾ ਹੈ।ਅਹੀਰ ਨੇ ਕਿਹਾ, ਕਿ ਮੈਂ ਇਹ ਗੱਲ ਕਿਹਾ ਸਕਦਾ ਹਾਂ ਕਿ ਅਸੀਂ ਪਵਿੱਤਰ ਕੁਰਾਨ ਨੂੰ ਮਰਾਠੀ ਵਿਚ ਦੇਖਿਆ ਹੈ।

ਹਿੰਦੀ ਵਿਚ ਦੇਖਿਆ ਹੈ, ਇਸ ਦਾ ਅਰਥ ਹੈ ਕਿ ਸਾਰੇ ਲੋਕ ਉਸ ਨੂੰ ਪੜ੍ਹੇ ਅਤੇ ਸਮਝਣ। ਗ੍ਰੰਥਾਂ ਦਾ ਵਿਰੋਧ ਕਰਨਾ ਠੀਕ ਨਹੀਂ ਹੈ। ਗੀਤਾ ਹੋਵੇ, ਰਮਾਇਣ ਹੋਵੇ, ਪਵਿੱਤਰ ਕੁਰਾਨ ਹੋਵੇ ਜਾਂ ਗੌਤਮ ਬੁੱਧ ਦਾ ਬੋਧਿਆ ਧਰਮ ਗ੍ਰੰਥ ਹੋਵੇ, ਵੱਖ-ਵੱਖ ਭਾਸ਼ਾ ਵਿਚ ਹੋਣਾ ਚਾਹੀਦਾ ਹੈ। ਇਸ ਦਾ ਵਿਰੋਧ ਮੈਨੂੰ ਠੀਕ ਨਹੀਂ ਲੱਗਦਾ। ਮਸੂਦ ਅਜਹਰ ਦੇ ਸੱਤ ਨਾਗਰਿਕਾਂ ਨੂੰ ਮਾਰੇ ਜਾਣੇ ਉਤੇ ਬਲਦਾ ਲੈਣ ਦੇ ਬਿਆਨ ਉਤੇ ਹੰਸਰਾਜ ਅਹੀਰ ਨੇ ਕਿਹਾ ਕਿ ਉਸ ਵਿਚ ਬਦਲਾ ਲੈਣ ਦੀ ਕਾਕਤ ਹੈ ਜਾਂ ਨਹੀਂ ਹੈ ਪਰ ਅਸੀਂ ਮੁਕਾਬਲਾ ਕਰਨ ਦਾ  ਦਮ ਰੱਖਦੇ ਹਾਂ। ਸਾਡੀ ਫ਼ੌਜ ਦੇ ਜਵਾਨਾਂ ਵਿਚ ਅਤੇ ਸੁਰੱਖਿਆ ਬਲਾਂ ਵਿਚ ਹੈ। ਜੰਮੂ ਕਸ਼ਮੀਰ ਪੁਲਿਸ ਵਿਚ ਹੈ।

ਅਸੀਂ ਅਤਿਵਾਦੀਆਂ ਦਾ ਜੋਰਦਾਰ ਜਵਾਬ ਦੇ ਰਹੇ ਹਾਂ। ਅਤੇ ਦਵਾਂਗੇ ਵੀ। ਜੰਮੂ-ਕਸ਼ਮੀਰ ਵਿਚ ਅਤਿਵਾਦ ਦੇ ਮੁੱਦੇ ਉਤੇ ਹੰਸਰਾਜ ਅਹੀਰ ਦਾ ਕਹਿਣਾ ਹੈ ਕਿ ਉਥੇ ਦੇ ਹਾਲਾਤ ਖ਼ਰਾਬ ਨਹੀਂ ਹਨ ਸਗੋਂ ਕਾਬੂ ਵਿਚ ਹਨ। ਮੁਕਾਬਾਲਾ ਕੀਤਾ ਜਾ ਰਿਹਾ ਹੈ ਥਾਂ-ਥਾਂ ਅੱਦਵਾਦ ਕਰਨ ਵਾਲੇ ਅਤਿਵਾਦੀਆਂ ਨੂੰ ਢੇਰ ਕੀਤਾ ਜਾ ਰਿਹਾ ਹੈ। ਖ਼ਤਮ ਕੀਤਾ ਜਾ ਰਿਹਾ ਹੈ. ਜਿਹੜੇ ਕਸ਼ਮੀਰ  ਦੀ ਬਿਗੜੀ ਹਾਲਤ ਸੀ, ਉਸ ਨੂੰ ਸੁਧਾਰਨ ਵਿਚ ਮੋਦੀ ਸਰਕਾਰ ਜੋਰ ਲਗਾ ਰਹੀ ਹੈ। ਬੋਖ਼ਲਾਇਆ ਪਾਕਿਸਤਾਨ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਪਰ ਅਸੀਂ ਉਸ ਦਾ ਮਜਬੂਤੀ ਨਾਲ ਜਵਾਬ ਦੇ ਰਹੇ ਹਾਂ।

ਚੀਨ ਦੇ ਨਾਲ ਅੱਤਵਾਦ ਦਾ ਮੁੱਦਾ ਉਠਾਉਣ ਉਤੇ ਹੰਸਰਾਜ ਅਹੀਰ ਨੇ ਕਿਹਾ ਕਿ ਸਾਡੇ ਗ੍ਰਹਿ ਮੰਤਰੀ ਨੇ ਚੀਨ ਦੇ ਸਾਹਮਣੇ ਅੱਤਵਾਦ ਦੇ ਵਿਸ਼ੇ ਦਾ ਮੁੱਦਾ ਉਠਾਇਆ ਸੀ। ਭਾਰਤ ਇਕੱਲਾ ਨਹੀਂ ਹੈ ਜਾਂ ਅੱਤਵਾਦ ਦੇ ਖ਼ਿਲਾਫ਼ ਬੋਲ ਰਿਹਾ ਹੈ। ਕਈਂ ਦੇਸ਼ਾਂ ਨੇ ਅੱਤਵਾਦ ਦੇ ਖ਼ਿਲਾਫ਼ ਬੋਲਿਆ ਹੈ। ਚੀਨ ਸਰਕਰ ਦੇ ਨਾਲ ਮੁੱਦਾ ਉਠਾਇਆ ਹੈ। ਮੋਦੀ ਸਰਕਾਰ ਦੇਸ਼ ਹਿਤ ‘ਚ ਕੰਮ ਕਰ ਰਹੀ ਹੈ। ਅਤੇ ਅੱਗੇ ਵੀ ਕਰੇਗੀ।