ਕੇਰਲਾ ਹੜ੍ਹ: ਸਰਬ-ਪਾਰਟੀ ਵਫ਼ਦ ਵਲੋਂ ਗ੍ਰਹਿ ਮੰਤਰੀ ਨਾਲ ਮੁਲਾਕਾਤ, ਹੋਰ ਫ਼ੰਡ ਮੰਗੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲਾ ਦੇ ਸਰਬ-ਪਾਰਟੀ ਵਫ਼ਦ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਹੜ੍ਹ ਪ੍ਰਭਾਵਤ ਕੇਰਲਾ ਲਈ ਹੋਰ ਫ਼ੰਡਾਂ ਦੀ ਮੰਗ ਕੀਤੀ...........

Kerala flood: All-party delegation calls on Home Minister, asking for more funds

ਨਵੀਂ ਦਿੱਲੀ : ਕੇਰਲਾ ਦੇ ਸਰਬ-ਪਾਰਟੀ ਵਫ਼ਦ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਹੜ੍ਹ ਪ੍ਰਭਾਵਤ ਕੇਰਲਾ ਲਈ ਹੋਰ ਫ਼ੰਡਾਂ ਦੀ ਮੰਗ ਕੀਤੀ। ਕਾਂਗਰਸ, ਸੀਪੀਐਮ ਅਤੇ ਆਰਐਸਪੀ ਨਾਲ ਸਬੰਧਤ 10 ਸੰਸਦ ਮੈਂਬਰਾਂ ਅਤੇ ਇਕ ਆਜ਼ਾਦ ਸੰਸਦ ਮੈਂਬਰ ਵਫ਼ਦ ਦਾ ਹਿੱਸਾ ਸਨ। ਵਫ਼ਦ ਨੇ ਗ੍ਰਹਿ ਮੰਤਰੀ ਨੂੰ ਸੂਬੇ ਦੇ ਤਾਜ਼ਾ ਹਾਲਾਤ ਤੋਂ ਵਾਕਫ਼ ਕਰਾਇਆ। ਕਾਂਗਰਸ ਆਗੂ ਅਤੇ ਸਾਬਕਾ ਰਖਿਆ ਮੰਤਰੀ ਏ ਕੇ ਐਂਟਨੀ ਨੇ ਪੱਤਰਕਾਰਾਂ ਨੂੰ ਦਸਿਆ, 'ਪਾਰਟੀ ਤੋਂ ਉਪਰ ਉਠ ਕੇ ਅਸੀਂ ਕੇਰਲਾ ਦੇ ਪੁਨਰਨਿਰਮਾਣ ਲਈ ਇਕਜੁਟ ਹਾਂ। ਅਸੀਂ ਹੋਰ ਫ਼ੰਡ ਚਾਹੁੰਦੇ ਹਾਂ।

ਗ੍ਰਹਿ ਮੰਤਰੀ ਨੂੰ ਕਿਹਾ ਹੈ ਕਿ ਵਿਦੇਸ਼ੀ ਮਦਦ 'ਤੇ ਰੋਕ ਹਟਾਈ ਜਾਵੇ। ਗ੍ਰਹਿ ਮੰਤਰੀ ਨੇ ਭਰੋਸਾ ਦਿਤਾ ਹੈ ਕਿ ਉਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਗੱਲ ਕਰਨਗੇ।' ਵਫ਼ਦ ਵਿਚ ਕੇ ਵੀ ਥਾਮਸ, ਕੇ ਸੀ ਵੇਣੂਗੋਪਾਲ, ਕੇ ਸੁਰੇਸ਼, ਅੰਟੋ ਐਂਟਨੀ, ਐਮ ਕੇ ਰਾਘਵਨ, ਪੀ ਕੇ ਕਰੁਣਾਕਰਮਨ, ਪੀ ਕੇ ਬਿਜੂ ਆਦਿ ਸ਼ਾਮਲ ਸਨ। 
ਕੇਂਦਰ ਸਰਕਾਰ ਨੇ ਕੇਰਲਾ ਲਈ ਪਹਿਲਾਂ ਹੀ 600 ਕਰੋੜ ਰੁਪਏ ਦੇ ਦਿਤੇ ਹਨ। ਕਿਹਾ ਜਾ ਰਿਹਾ ਹੈ ਕਿ ਹੜ੍ਹਾਂ ਕਾਰਨੀ ਸੂਬੇ ਵਿਚ 20 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਮੁੱਖ ਮੰਤਰੀ ਪਿਨਰਾਈ ਵਿਜਾਯਨ ਦਾ ਕਹਿਣਾ ਹੈ ਕਿ ਨੁਕਸਾਨ ਇਸ ਤੋਂ ਵੀ ਜ਼ਿਆਦਾ ਹੈ। (ਪੀਟੀਆਈ)

Related Stories