ਨਹਿਰ 'ਚ ਡਿੱਗੇ ਫੋਨ ਨੂੰ ਕੱਢਣ ਲਈ ਮਾਰੀ ਛਾਲ, ਡੁੱਬਣ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਬਾਈਲ ਫੋਨ ਦੇ ਚੱਕਰ 'ਚ ਗਵਾਈ ਜਾਨ

photo

 

ਝੱਜਰ: ਹਰਿਆਣਾ ਦੇ ਝੱਜਰ ਦੇ ਅੱਕੀ ਮਦਨਪੁਰ ਪੰਪ ਹਾਊਸ 'ਚ ਨਹਿਰ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਲਾਸ਼ ਮਿਲਣ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਨਹਿਰ 'ਚੋਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ।

ਇਹ ਵੀ ਪੜ੍ਹੋ: ਮੁਹਾਲੀ 'ਚ ਉਧਾਰ ਦਿਤੇ 1000 ਰੁਪਏ ਵਾਪਸ ਕਰਨ 'ਤੇ ਦੋਸਤ ਨੇ ਨੌਜਵਾਨ ਦਾ ਕੀਤਾ ਕਤਲ

ਪ੍ਰਾਪਤ ਜਾਣਕਾਰੀ ਅਨੁਸਾਰ 18 ਸਾਲਾ ਸੁਨੀਲ ਕੁਮਾਰ ਪੁੱਤਰ ਪ੍ਰੇਮਪਾਲ ਵਾਸੀ ਉੱਤਰ ਪ੍ਰਦੇਸ਼ ਰੋਹਤਕ ਦੀ ਇੱਕ ਪ੍ਰਾਈਵੇਟ ਕੰਪਨੀ ਵਿਚ ਮਜ਼ਦੂਰ ਵਜੋਂ ਕੰਮ ਕਰਦਾ ਸੀ। 17 ਅਕਤੂਬਰ ਨੂੰ ਕੰਪਨੀ ਨੇੜਿਓਂ ਲੰਘਦੀ ਨਹਿਰ 'ਤੇ ਆਪਣੇ ਭਰਾ ਨਾਲ ਸੈਰ ਕਰਨ ਗਿਆ ਸੀ। ਉਥੇ ਗੱਲ ਕਰਦੇ ਹੋਏ ਸੁਨੀਲ ਦਾ ਫੋਨ ਨਹਿਰ 'ਚ ਡਿੱਗ ਗਿਆ। ਜਦੋਂ ਸੁਨੀਲ ਫ਼ੋਨ ਲੈਣ ਲਈ ਨਹਿਰ ਵਿਚ ਵੜਿਆ ਤਾਂ ਉਸ ਦਾ ਹਾਦਸਾ ਹੋ ਗਿਆ।

ਇਹ ਵੀ ਪੜ੍ਹੋ: ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, 12 ਕਿਲੋ ਹੈਰੋਇਨ ਸਮੇਤ ਇਕ ਕਾਬੂ

ਇਸ ਦੇ ਨਾਲ ਹੀ ਥਾਣਾ ਸੱਲ੍ਹਵਾਸ ਦੇ ਜਾਂਚ ਅਧਿਕਾਰੀ ਐਸਆਈ ਰਾਮਪਾਲ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਕਮਲ ਦੇ ਬਿਆਨਾਂ 'ਤੇ 174 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਸੁਨੀਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।