ਬੱਚੇ ਨੂੰ ਅਗਵਾਹ ਕਰਨ ਦੇ ਸ਼ੱਕ 'ਚ ਛੇ ਅਫਰੀਕਨ ਨਾਗਰਿਕਾਂ ਨੂੰ ਲੋਕਾਂ ਨੇ ਕੁਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੌਜਵਾਨ ਦੇ ਅਗਵਾਹ ਦੇ ਸ਼ੱਕ 'ਚ ਭੀੜ ਨੇ ਛੇ ਅਫਰੀਕਨ ਨਾਗਰਿਕਾਂ ਨੂੰ ਘੇਰ ਲਿਆ ਅਤੇ ਪੁਲਿਸ ਨੇ ਹਵਾਲੇ ਕਰ ਦਿਤਾ। ਦਿੱਲੀ ਵਿਚ ਨਰਾਜ਼ ਲੋਕਾਂ ਭੀੜ ਨੇ ਛੇ...

Delhi Police

ਨਵੀਂ ਦਿੱਲੀ : (ਭਾਸ਼ਾ) ਨੌਜਵਾਨ ਦੇ ਅਗਵਾਹ ਦੇ ਸ਼ੱਕ 'ਚ ਭੀੜ ਨੇ ਛੇ ਅਫਰੀਕਨ ਨਾਗਰਿਕਾਂ ਨੂੰ ਘੇਰ ਲਿਆ ਅਤੇ ਪੁਲਿਸ ਨੇ ਹਵਾਲੇ ਕਰ ਦਿਤਾ। ਦਿੱਲੀ ਵਿਚ ਨਰਾਜ਼ ਲੋਕਾਂ ਭੀੜ ਨੇ ਛੇ ਅਫਰੀਕਨ ਨਾਗਰਿਕਾਂ ਉਤੇ ਆਦਮਖੋਰ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਹਮਲਾ ਕਰ ਦਿਤਾ। ਇਹਨਾਂ ਲੋਕਾਂ ਵਿਚ ਤੰਜਾਨੀਆ ਦੀ ਚਾਰ ਔਰਤਾਂ ਅਤੇ ਨਾਈਜੀਰੀਆ ਦੇ ਦੋ ਮਰਦ ਹਨ। ਸਥਾਨਕ ਲੋਕਾਂ ਦਾ ਇਲਜ਼ਾਮ ਹੈ ਕਿ ਇਹਨਾਂ ਛੇਵਾਂ ਨੇ ਪਹਿਲਾਂ 15 ਸਾਲ ਦੇ ਇਕ ਬੱਚੇ ਨੂੰ ਅਗਵਾਹ ਕੀਤਾ ਅਤੇ ਫਿਰ ਉਸ ਦੀ ਹੱਤਿਆ ਕਰ ਕੇ ਉਸਦਾ ਮਾਸ ਖਾ ਰਹੇ ਸਨ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਬਹੁਤ ਮੁਸ਼ਕਲ ਨਾਲ ਇਸ ਵਿਦੇਸ਼ੀਆਂ ਨੂੰ ਭੀੜ ਦੇ ਚੰਗੁਲ ਤੋਂ ਬਚਾਇਆ। ਇਹ ਘਟਨਾ ਦੁਆਰਕਾ ਦੇ ਕਕਰੌਲਾ ਪਿੰਡ ਦੀ ਹੈ। ਪੁਲਿਸ ਨੇ ਦੱਸਿਆ ਕਿ ਵੀਰਵਾਰ ਸ਼ਾਮ 6 ਤੋਂ 7 ਵਜੇ ਦੇ ਵਿਚ ਪੀਸੀਆਰ ਨੂੰ ਕਾਲ ਕਰ ਕੇ ਦੱਸਿਆ ਗਿਆ ਕਿ ਕੁੱਝ ਲੋਕਾਂ ਦਾ ਅਫਰੀਕੀ ਮੂਲ ਦੀ ਮਹਿਲਾ ਦੇ ਨਾਲ ਲੜਾਈ ਹੋ ਰਹੀ ਹੈ। ਪੁਲਿਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਵੇਖਿਆ ਕਿ ਇਕ ਘਰ ਦੇ ਬਾਹਰ ਲਗਭੱਗ 200 ਲੋਕਾਂ ਦੀ ਭੀੜ ਹੈ। ਪੁਲਿਸ ਨੇ ਘਰ ਤੋਂ ਤੰਜਾਨਿਆ ਦੀ ਰਹਿਣ ਵਾਲੀ 2 ਔਰਤਾਂ ਆਸਿਫਾ ਅਤੇ ਰਿਜੀਕੀ ਨੂੰ ਭੀੜ ਤੋਂ ਬਚਾਇਆ।

ਪੁਲਿਸ ਕੋਲ ਇਕ ਸਥਾਨਕ ਮਹਿਲਾ ਨੇ ਇਹ ਵੀ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦੇ ਬੱਚੇ ਨੂੰ ਨਾਈਜੀਰੀਆ ਦੇ ਰਹਿਣ ਵਾਲੇ ਲੋਕਾਂ ਨੇ ਅਗਵਾ ਕਰ ਲਿਆ ਹੈ ਪਰ ਬਾਅਦ ਵਿਚ ਪੁਲਿਸ ਜਾਂਚ ਵਿਚ ਪਤਾ ਚਲਿਆ ਕਿ ਉਸ ਬੱਚੇ ਨੂੰ ਅਗਵਾਹ ਕੀਤਾ ਹੀ ਨਹੀਂ ਹੈ। ਅਫਵਾਹ ਇਹ ਫੈਲਾਈ ਗਈ ਸੀ ਕਿ ਇਸ ਅਫਰੀਕੀ ਨਾਗਰਿਕਾਂ ਨੇ ਕਥਿਤ ਤੌਰ 'ਤੇ ਅਗਵਾ ਕੀਤੇ ਹੋਏ ਬੱਚੇ ਦੀ ਹੱਤਿਆ ਕਰ ਦਿਤੀ ਹੈ ਅਤੇ ਉਸ ਦਾ ਮਾਸ ਪਕਾ ਕੇ ਖਾ ਰਹੇ ਹਨ। ਜਿਸ ਦੀ ਵਜ੍ਹਾ ਨਾਲ ਸਥਾਨਕ ਲੋਕਾਂ ਦੀ ਭੀੜ ਨੇ ਇਕਠੇ ਹੋ ਕੇ ਇਹਨਾਂ ਸਾਰਿਆਂ ਉਤੇ ਹਮਲਾ ਕਰ ਦਿਤਾ। ਪੁਲਿਸ ਨੇ ਕੁੱਟ ਮਾਰ ਦਾ ਮਾਮਲਾ ਦਰਜ ਕਰ ਲਿਆ ਹੈ।