8 ਸਾਲ ਦੇ ਭਾਰਤੀ ਬੱਚੇ ਨੇ ਫਤਿਹ ਕੀਤੀ ਆਸਟਰੇਲੀਆ ਦੀ ਸੱਭ ਤੋਂ ਉੱਚੀ ਪਹਾੜੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੋਥੂਰਾਜ ਨੇ ਕਿਹਾ ਕਿ ਹੁਣ ਉਹ ਜਪਾਨ ਦੀ ਮਾਊੰਟ ਫੂਜੀ ਪਹਾੜੀ 'ਤੇ ਚੜ੍ਹਾਈ ਕਰਨਾ ਚਾਹੁੰਦਾ ਹੈ।

Samanyu Pothuraju

ਹੈਦਰਾਬਾਦ, ( ਭਾਸ਼ਾ) : ਅਫਰੀਕਾ ਦੇ ਸੱਭ ਤੋਂ ਉੱਚੇ ਪਹਾੜ 'ਤੇ ਫਤਹਿ ਕਰਨ ਤੋਂ ਬਾਅਦ ਹੈਦਰਾਬਾਦ ਦੇ ਸਮਾਨਯੂ ਪੋਥੂਰਾਜ ਨੇ ਇਕ ਹੋਰ ਰਿਕਾਰਡ ਅਪਣੇ ਨਾਮ ਕਰ ਲਿਆ ਹੈ। ਉਸ ਨੇ ਸਿਰਫ 8 ਸਾਲ ਦੀ ਉਮਰ ਵਿਚ ਆਸਟਰੇਲੀਆ ਦੇ ਸੱਭ ਤੋਂ ਉੱਚੇ ਪਹਾੜ ਕੋਇਸ਼ਯੂਜਕੋ ਨੂੰ ਕਾਮਯਾਬੀ ਨਾਲ ਫਤਹਿ ਕਰ ਲਿਆ ਹੈ। ਪੋਥੂਰਾਜ ਨੇ ਇਹ ਕਾਮਯਾਬੀ ਇਸੇ ਮਹੀਨੇ ਹਾਸਲ ਕੀਤੀ। ਉਹਨਾਂ ਦੀ ਟੀਮ ਵਿਚ ਉਹਨਾਂ ਦੀ ਮਾਂ ਲਾਵਨਿਆ ਅਤੇ ਭੈਣ ਸਮਤੇ ਕੁਲ 5 ਲੋਕ ਸ਼ਾਮਲ ਸਨ।

ਪੋਥੂਰਾਜ ਨੇ ਦੱਸਿਆ ਕਿ ਹੁਣ ਤੱਕ ਉਹ ਚਾਰ ਪਹਾੜਾਂ ਦੀ ਚੜ੍ਹਾਈ ਕਰ ਚੁੱਕਿਆ ਹੈ। ਇਸ ਦੌਰਾਨ ਉਸ ਨੇ ਅਪਣੇ ਭਵਿੱਖ ਦੀ ਯੋਜਨਾ ਬਾਰੇ ਵੀ ਦੱਸਿਆ। ਪੋਥੂਰਾਜ ਨੇ ਕਿਹਾ ਕਿ ਹੁਣ ਉਹ ਜਪਾਨ ਦੀ ਮਾਊੰਟ ਫੂਜੀ ਪਹਾੜੀ 'ਤੇ ਚੜ੍ਹਾਈ ਕਰਨਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਮੇਰਾ ਸੁਪਨਾ ਅਸਮਾਨ ਛੋਹਣ ਦਾ ਹੈ। ਇਸੇ  ਕਾਰਨ ਵੱਡਾ ਹੋ ਕੇ ਮੈਂ ਏਅਰਫੋਰਸ ਅਧਿਕਾਰੀ ਬਣਨਾ ਚਾਹੁੰਦਾ ਹਾਂ।

ਪੋਥੂਰਾਜ ਦੀ  ਮਾਂ ਲਾਵਨਿਆ ਨੇ ਦੱਸਿਆ ਕਿ ਰਾਜ ਦੇ ਹੈੰਡਲੂਮ ਕਾਰੋਬਾਰ ਦੇ ਵਿਕਾਸ ਦੇ ਉਦੇਸ਼ ਨਾਲ ਉਸ ਨੇ ਇਸ ਚੜ੍ਹਾਈ ਤੋਂ ਪਹਿਲਾਂ ਤੇਲੰਗਾਨਾ ਹੈਡਲੂਮ ਵਿਚ ਤਿਆਰ ਹੋਏ ਕਪੜੇ ਪਾਏ ਸਨ। ਕਿਸੇ ਵੀ ਪ੍ਰੋਗਰਾਮ ਦੇ ਲਈ ਸਾਡੀ ਟੀਮ ਇਕ ਨਵਾਂ ਮਕਸਦ ਨਿਰਧਾਰਤ ਕਰਦੀ ਹੈ। ਸਾਡੀ ਟੀਮ ਦਾ ਮੰਨਣਾ ਹੈ ਕਿ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਕੋਈ ਨਾ ਕੋਈ ਮਕਸਦ ਜ਼ਰੂਰ ਹੋਣਾ ਚਾਹੀਦਾ ਹੈ। ਇਸ ਤੋਂ ਬਿਨਾਂ ਕੁਝ ਵੀ ਸਫਲ ਨਹੀਂ ਹੁੰਦਾ।

ਅਜਿਹੇ ਵਿਚ ਇਸ ਵਾਰ ਅਸੀਂ ਹੈੰਡਲੂਮ ਬੁਣਨ ਵਾਲਿਆਂ ਦਾ ਪ੍ਰਚਾਰ ਕਰਨ ਦਾ ਫੈਸਲਾ ਕੀਤਾ ਤਾਂ ਜੋ ਇਹ ਕਾਰੋਬਾਰ ਕਰਨ ਵਾਲੇ ਵੀ ਅਪਣਾ ਵਿਕਾਸ ਕਰ ਸਕਣ। ਜਾਣਕਾਰੀ ਮੁਤਾਬਕ ਪੋਥੂਰਾਜ ਨੇ ਅਪ੍ਰੈਣ 2018 ਵਿਚ ਅਪਣੀ ਪੂਰੀ ਟੀਮ ਨਾਲ ਤੰਜਾਨੀਆ ਦੇ ਕਿਲੀਮੰਜਾਰੋ ਦੀ ਉਹਰੂ ਪਹਾੜੀ ਨੂੰ ਫਤਹਿ ਕੀਤਾ ਸੀ। ਇਹ ਅਫਰੀਕਾ ਦੀ ਸੱਭ ਤੋਂ ਉੱਚੀ ਪਹਾੜੀ ਹੈ। ਉਸ ਨੇ ਸਮੁੰਦਰ ਤਲ ਤੋਂ 5895 ਮੀਟਰ ਉੱਚੀ ਇਸ ਪਹਾੜੀ ਤੇ 2 ਅਪ੍ਰੈਲ 2018 ਨੂੰ ਤਿਰੰਗਾ ਲਹਿਰਾਇਆ ਸੀ।