ਸੁਪਰੀਮ ਕੋਰਟ ਨੇ ਅਰਾਵਲੀ ਪਹਾੜੀਆਂ ਦੇ ਲਾਪਤਾ ਹੋਣ ‘ਤੇ ਜਤਾਈ ਹੈਰਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਗ਼ੈਰ ਕਾਨੂੰਨੀ ਖ਼ਾਨਾਂ ਦੀ ਖ਼ੁਦਾਈ ਦੇ ਚਲਦੇ ਰਾਜਸਥਾਨ ਦੇ ਅਰਾਵਲੀ ਖ਼ੇਤਰ ਵਿਚ 31 ਪਹਾੜੀਆਂ ਲਾਪਤਾ ਹੋਣ ਤੇ...

Aravali Hills

ਨਵੀਂ ਦਿੱਲੀ (ਭਾਸ਼ਾ) : ਸੁਪਰੀਮ ਕੋਰਟ ਨੇ ਗ਼ੈਰ ਕਾਨੂੰਨੀ ਖ਼ਾਨਾਂ ਦੀ ਖ਼ੁਦਾਈ ਦੇ ਚਲਦੇ ਰਾਜਸਥਾਨ ਦੇ ਅਰਾਵਲੀ ਖ਼ੇਤਰ ਵਿਚ 31 ਪਹਾੜੀਆਂ ਲਾਪਤਾ ਹੋਣ ਤੇ ਹੈਰਾਨੀ ਜਾਹਿਰ ਕੀਤੀ। ਸੈਕਸ਼ਨ ਬੈਂਚ ਨੇ ਇਕ ਕੇਂਦਰੀ ਕਮੇਟੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਾਜਸਥਾਨ ਸਰਕਾਰ ਨੂੰ 48 ਘੰਟਿਆਂ ਦੇ ਅੰਦਰ ਅਰਾਵਲੀ ਪਹਾੜ ਸੀਰੀਜ਼ ਦੇ 115.34 ਏਕੜ ਖ਼ੇਤਰ ਵਿਚ ਗ਼ੈਰ ਕਾਨੂੰਨੀ ਖ਼ਾਨਾਂ ਦੀ ਖ਼ੁਦਾਈ ਬੰਦ ਕਰਨ ਦੇ ਨਿਰਦੇਸ਼ ਦਿਤੇ ਹਨ। ਨਾਲ ਹੀ ਕਿਹਾ ਕਿ ਰਾਜ ਵਿਚੋਂ ਇਹਨਾਂ ਪਹਾੜੀਆਂ ਦਾ ਗਾਇਬ ਹੋਣਾ ਵੀ ਦਿੱਲੀ ਦੇ ਵੱਧਦੇ ਪ੍ਰਦੂਸ਼ਣ ਦੇ ਪੱਧਰ ਦੀ ਵਜ੍ਹਾ ਹੈ।

ਕੋਰਟ ਨੇ ਟਿੱਪਣੀ ਵਿਚ ਕਿਹਾ ਹੈ ਕਿ ਤੁਸੀਂ ਰਾਜ ਦੇ ਕੁਝ ਖਣਿਕਾਂ ਲਈ ਦਿੱਲੀ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਖ਼ਤਰੇ ਵਿਚ ਪਾ ਰਹੇ ਹਾਂ। ਜੱਜ ਮਦਨ ਬੀ ਲੋਕੁਰ ਅਤੇ ਦੀਪਕ ਗੁਪਤਾ ਦੀ ਬੈਂਚ ਨੇ ਮੰਗਲਵਾਰ ਨੂੰ ਕਿਹਾ ਕਿ ਰਾਜਸਥਾਨ ਸਰਕਾਰ ਨੂੰ ਅਰਾਵਲੀ ਖੇਤਰ ਵਿਚ ਖ਼ਾਨਾਂ ਦੀ ਗਤੀਵਿਧੀਆਂ ਨਾਲ ਚਾਹੇ 5000 ਕਰੋੜ ਰੁਪਏ ਦਾ ਰਾਜ ਨੂੰ ਮਾਲੀ ਸਹਾਇਤਾ ਮਿਲੀ ਹੈ। ਪਰ, ਇਸ ਦੇ ਲਈ ਦਿੱਲੀ ਦੇ ਲੱਖਾਂ ਲੋਕਾਂ ਦੇ ਜੀਵਨ ਨੂੰ ਖ਼ਤਰੇ ਵਿਚ ਨ ਹੀਂ ਪਾਇਆ ਜਾ ਸਕਦਾ। ਕਿਉਂਕਿ ਪਹਾੜੀਆਂ ਦਾ ਸਾਫ਼ ਹੁੰਦੇ ਜਾਣਾ ਵੀ ਰਾਸ਼ਟਰੀ ਰਾਜਧਾਨ  ਖੇਤਰ (ਐਨਸੀਆਰ) ਵਿਚ  ਵਧਦੇ ਪ੍ਰਦੂਸਣ ਪੱਧਰ ਦੀ ਇਕ ਵਜ੍ਹਾ ਹੈ।

ਜੱਜ ਲੋਕੁਰ ਨੇ ਰਾਜਸਥਾਨ ਵੱਲੋਂ ਪੇਸ਼ ਵਕੀਲ ਤੋਂ ਪੁਛਿਆ ਕਿ ਭਾਰਤੀ ਵਣ ਸਰਵੇਖਣ ਦੇ ਲਈ 128 ਨਮੂਨਿਆਂ ਦੇ ਮੁਤਾਬਿਕ, 31 ਪਹਾੜੀਆਂ ਗਾਇਬ ਹੋ ਚੁੱਕੀਆਂ ਹਨ। ਜੇਕਰ ਦੇਸ਼ ਵਿਚੋਂ ਪਹਾੜ ਹੀ ਗਾਇਬ ਹੋ ਜਾਣਗੇ ਤਾਂ ਕੀ ਹੋਵੇਗਾ? ਕੀਤ ਲੋਕ ਹਨੁਮਾਨ ਬਣ ਗਏ ਹਨ, ਜਿਹੜੇ ਪਹਾੜੀਆਂ ਲੈ ਕੇ ਭੱਜੇ ਜਾ ਰਹੇ ਹਨ? ਬੈਂਚ ਨੇ ਕੇਂਦਰੀ ਅਧਿਕਾਰਤਾ ਕਮੇਟੀ ਦੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ ਰਾਜਸਥਾਨ ਵਿਚ 15-20 ਫੀਸਦੀ ਪਹਾੜੀਆਂ ਗਾਇਬ ਹੋ ਚੁਕੀਆਂ ਹਨ। ਇਹ ਜਮੀਨੀ ਹਕੀਕਤ ਹੈ। ਇਸ ਲਈ ਤੁਸੀਂ ਕਿਸ ਨੂੰ ਜਿੰਮੇਵਾਰ ਮੰਨੋਗੇ।

ਗੈਰ ਕਾਨੂੰਨੀ ਖਾਨਾਂ ਦੀ ਖੁਦਾਈ ਚਰਦੇ ਅਰਾਵਲੀ ਪਹਾੜ ਸੀਰੀਜ਼ ਨੂੰ ਬਚਾਉਣ ਵਿਚ ਰਾਜ ਇਕਦਮ ਨਾਕਾਮ ਹੋ ਗਈ ਹੈ। ਅਦਾਲਤ ਨੇ ਕਿਹਾ ਕਿ ਉਹ ਰਾਜ ਸਰਕਾਰ ਦੀ ਸਟੇਟਸ ਰਿਪੋਰਟ ਤੋਂ ਬਿਲਕੁਲ ਵੀ ਇਤਫ਼ਾਕ ਨਹੀਂ ਰੱਖਦੀ ਹੈ ਕਿਉਂਕਿ ਉਸ ਦੇ ਅਧੀਨ ਅਧਕਾਂਸ਼ ਬਿਊਰੋ ਵਿਚ ਸਾਰਾ ਦੋਸ਼ ਏਐਫਏਐਸਆਈ ਉਤੇ ਥਾਪ ਦਿੱਤਾ ਗਿਆ ਹੈ। ਰਾਜਸਥਾਨ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਏਐਫਏਐਸਆਈ ਭਾਰਤ ਸਰਕਾਰ ਦੀ ਸੰਸਥਾ ਹੈ ਅਤੇ ਉਸ ਉਤੇ ਬੇਆਰਾ ਦੋਸ਼ ਲਗਾਉਣਾ ਠੀਕ ਨਹੀਂ ਹੈ।

ਇਹ ਵੀ ਪੜ੍ਹੋ : ਰਾਜ ਸਰਕਾਰ ਦੇ ਜਵਾਬ ਤੋਂ ਸਰਬਉੱਚ ਅਦਾਲਤ ਨੇ ਪਹਾੜਾਂ ਦੀ ਮੌਜੂਦਗੀ ਦੀ ਮਹੱਤਤਾ ਨੂੰ ਦੱਸਦਿਆਂ ਕਿਹਾ, ਪਹਾੜਾਂ ਨੂੰ ਭਗਵਾਨ ਨੇ ਬਣਾਇਆ ਹੈ। ਭਗਵਾਨ ਦੀ ਇਸ ਰਚਨਾ ਦੇ ਪਿੱਛੇ ਕੁਝ ਤਾਂ ਕਾਰਨ ਹੈ। ਇਹ (ਪਹਾੜ) ਆੜ ਦਾ ਕੰਮ ਕਰਦੇ ਹਨ। ਜੇਕਰ ਅਸੀਂ ਸਾਰੇ ਪਹਾੜਾਂ ਨੂੰ ਹਟਾਉਣਾ ਸ਼ੁਰਾ ਕਰ ਦਈਏ ਤਾਂ ਐਨਸੀਆਰ ਦੇ ਨੇੜੇ-ਤੇੜੇ ਦੇ ਖੇਤਰਾਂ ਤੋਂ ਪ੍ਰਦੂਸ਼ਣ ਦਿੱਲੀ ਵਿਚ ਆ ਜਾਵੇਗਾ। ਇਹ ਵੀ ਇਕ ਵਜ੍ਹਾ ਹੀ ਸਕਦੀ ਹੈ ਕਿ ਦਿੱਲੀ ਵਿਚ ਇਨ੍ਹਾ ਪ੍ਰਦੂਸ਼ਣ ਹੈ।