ਸੂਰਜੀ ਊਰਜਾ ਨਾਲ ਰੌਸ਼ਨ ਹੋਵੇਗੀ ਬਿਹਾਰ-ਨੇਪਾਲ ਦੀ ਖੁੱਲ੍ਹੀ ਅੰਤਰਰਾਸ਼ਟਰੀ ਸਰੱਹਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ-ਨੇਪਾਲ ਦੀ ਸਰਹੱਦ 'ਤੇ ਸਥਿਤ ਬਾਲਮੀਕਿ ਟਾਈਗਰ ਰਿਜ਼ਰਵ ਦੇ ਜੰਗਲਾਂ ਵਿਚ ਬਿਜਲੀ 'ਦੇ ਤਾਰ ਲਿਜਾਣ 'ਤੇ ਪਾਬੰਦੀ ਹੈ।

India-Nepal border in Bihar

ਪਟਨਾ, ( ਪੀਟੀਆਈ) : ਬਿਹਾਰ ਦੇ ਨਾਲ ਲਗਦੀ ਭਾਰਤ-ਨੇਪਾਲ ਦੀ ਅੰਤਰਰਾਸ਼ਟਰੀ ਸਰਹੱਦ ਹੁਣ ਸੂਰਜੀ ਊਰਜਾ ਨਾਲ ਰੌਸ਼ਨ ਹੋਵੇਗੀ। ਬੀਤੇ 16 ਸਾਲਾਂ ਤੋਂ ਇਸ ਖੁੱਲ੍ਹੀ ਅੰਤਰਰਾਸ਼ਟਰੀ ਸਰਹੱਦ ਦੀ ਨਿਗਰਾਨੀ ਲਈ ਤੈਨਾਤ ਹਥਿਆਰਬੰਦ ਬਾਰਡਰ ਫੋਰਸ ਦੇ ਬਾਰਡਰ ਆਊਟ ਪੋਸਟ ਨੂੰ ਵੀ ਬਿਜਲੀ ਦੀ ਸੁਵਿਧਾ ਉਪਲਬਧ ਨਹੀਂ ਸੀ। ਬਿਹਾਰ ਦੇ ਨਾਲ ਲਗੀ ਨੇਪਾਲ ਦੀ ਇਸ ਲਗਭਗ 700 ਕਿਲੋਮੀਟਰ ਖੁੱਲ੍ਹੀ ਸਰਹੱਦ 'ਤੇ ਐਸਐਸਬੀ ਦੇ ਕੁਲ 194 ਬੀਪੀਓ ਹਨ।

ਹੁਣ ਇਹਨਾਂ ਸਾਰੇ ਬੀਪੀਓ ਨੂੰ ਸੂਰਜੀ ਊਰਜਾ ਵਾਲੀ ਰੌਸ਼ਨੀ ਉਪਲਬਧ ਕਰਵਾਈ ਜਾ ਰਹੀ ਹੈ। ਦਰਅਸਲ ਭਾਰਤ-ਨੇਪਾਲ ਦੀ ਸਰਹੱਦ 'ਤੇ ਸਥਿਤ ਬਾਲਮੀਕਿ ਟਾਈਗਰ ਰਿਜ਼ਰਵ ਦੇ ਜੰਗਲਾਂ ਵਿਚ ਬਿਜਲੀ 'ਦੇ ਤਾਰ ਲਿਜਾਣ 'ਤੇ ਪਾਬੰਦੀ ਹੈ। ਬਿਜਲੀ ਅਤੇ ਉਸ 'ਦੇ ਤਾਰ ਨਾਲ ਜੰਗਲ ਦੇ ਕਿਸੇ ਵੀ ਹਿੱਸੇ ਵਿਚ ਅੱਗ ਲਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਜੰਗਲੀ ਜਾਨਵਰਾਂ ਨੂੰ ਖ਼ਤਰਾ ਹੋ ਸਕਦਾ ਹੈ।

ਐਸਐਸਬੀ ਫਰੰਟੀਅਰ ਹੈਡਕਆਰਟਰ ਦੇ ਆਈਜੀ ਸੰਜੇ ਕੁਮਾਰ ਦੱਸਦੇ ਹਨ ਕਿ ਹਨੇਰੇ ਵਿਚ ਅੰਤਰਰਾਸ਼ਟਰੀ ਸਰਹੱਦ ਦੀ ਨਿਗਰਾਨੀ ਕਰਨਾ ਬਹੁਤ ਖ਼ਤਰੇ ਵਾਲਾ ਕੰਮ ਹੈ। ਇਹ ਜੰਗਲ ਸ਼ੁਰੂਆਤ ਤੋਂ ਹੀ ਲਕੜੀ, ਪਸ਼ੂਆਂ ਅਤੇ ਬਨਸਪਤੀ ਦੀ ਤਸਕਰੀ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ ਰਹੀ ਹੈ। ਇਹਨਾਂ ਜੰਗਲਾਂ ਤੋਂ ਅਕਸਰ ਅਤਿਵਾਦੀਆਂ ਦੇ ਦਾਖਲ ਹੋਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਹੁਣ ਐਸਐਸਬੀ ਦੇ ਬੀਪੀਓ ਨੂੰ ਰੌਸ਼ਨ ਕਰਨ ਦੀ ਆਗਿਆ ਰਾਜ ਅਤੇ ਕੇਂਦਰ ਸਰਕਾਰ ਤੋਂ ਮਿਲ ਚੁੱਕੀ ਹੈ।

ਸਾਰੇ ਬੀਪੀਓ 'ਤੇ ਬਿਜਲੀ ਉਪਲਬਧ ਕਰਵਾਉਣ ਲਈ ਚਾਰ ਕੇਵੀ ਤੋਂ ਲੈ ਕੇ ਅੱਠ ਕੇਵੀ ਦੇ ਸੂਰਜੀ ਪਾਵਰ ਪਲਾਂਟ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਹਾਥੀਨਾਲਾ ਵਿਚ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਸੂਰਜੀ ਊਰਜਾ ਪਲਾਂਟ ਦਾ ਸਫਲ ਪ੍ਰਯੋਗ ਕਰ ਲਿਆ ਹੈ। ਅਗਲੇ ਸਾਲ ਸਾਰੇ ਬੀਪੀਓ 24 ਘੰਟੇ ਸੂਰਜੀ ਰੌਸ਼ਨੀ ਨਾਲ ਰੌਸ਼ਨ ਹੋ ਜਾਣਗੇ।