CAA 'ਤੇ ਫੈਲ ਰਹੀਆਂ ਅਫਵਾਹਾਂ ਨੂੰ ਦੂਰ ਕਰਨ ਲਈ ਭਾਜਪਾ ਨੇ ਜਾਰੀ ਕੀਤਾ ਵੀਡੀਓ
ਵੀਡੀਓ ਵਿਚ ਵਿਰੋਧੀ ਪਾਰਟੀਆਂ ਨੂੰ ਵੀ ਲਿਆ ਹੋਇਆ ਹੈ ਨਿਸ਼ਾਨੇ 'ਤੇ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਦੇਸ਼ ਵਿਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਇਨ੍ਹਾਂ ਅਫਵਾਹਾ ਅਤੇ ਭਰਮਾਂ ਨੂੰ ਦੂਰ ਕਰਨ ਦੇ ਲਈ ਭਾਜਪਾ ਨੇ ਟਵੀਟ ਕਰ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ਵਿਚ ਕਿਹਾ ਗਿਆ ਹੈ ਕਿ ''ਸਾਰੇ ਮੁਸਲਮਾਨ ਭਾਈ-ਭੈਣਾਂ ਨੂੰ ਅਪੀਲ ਹੈ ਕਿ ਪਹਿਲਾਂ ਖੁਦ ਨਾਗਰਿਕਤਾ ਸੋਧ ਕਾਨੂੰਨ ਨੂੰ ਸਮਝੋ ਅਤੇ ਫਿਰ ਦੂਜਿਆਂ ਨੂੰ ਸਮਝਾਓ। ਨਹੀਂ ਤਾਂ ਝੂਠ ਅਤੇ ਭਰਮ ਫੈਲਾਉਣ ਵਾਲੇ ਰਾਜਨੀਤਿਕ ਦਲ ਆਪਣੇ ਵੋਟ ਬੈਂਕ ਦੇ ਲਈ ਸਾਨੂੰ ਆਪਸ ਵਿਚ ਇਵੇਂ ਹੀ ਲੜਾਉਂਦੇ ਰਹਿਣਗੇ। ਅਫਵਾਹਾਂ ਤੋਂ ਬਚੋਂ ਅਤੇ ਸੱਚ ਜਾਣੋਂ''।
ਵੀਡੀਓ ਵਿਚ ਦੋ ਵਿਅਕਤੀ ਹਨ ਇਕ ਵਿਅਕਤੀ ਦੂਜੇ ਵਿਅਕਤੀ ਨੂੰ ਕਹਿੰਦਾ ਹੈ ਕਿ ਕਿੱਥੇ ਚੱਲੇ ਹਨ ਆਰੀਫ ਭਾਈ? ਆਰਿਫ ਜਵਾਬ ਦਿੰਦਾ ਹੈ ਕਿ ਕੇਂਦਰ ਸਰਕਾਰ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਵਿਚ। ਕੇਂਦਰ ਸਰਕਾਰ ਸਾਡੇ ਮੁਸਲਮਾਨਾਂ ਦੇ ਵਿਰੁੱਧ ਇਕ ਕਾਨੂੰਨ ਲਿਆਈ ਹੈ ਜਿਸ ਵਿਚ ਸਾਰੇ ਮੁਸਲਾਮਾਨਾਂ ਨੂੰ ਭਾਰਤ ਛੱਡੇ ਕੇ ਬਾਹਰ ਜਾਣਾ ਪਵੇਗਾ। ਇਸ 'ਤੇ ਦੂਜੇ ਵਿਅਕਤੀ ਨੇ ਜਵਾਬ ਦਿੱਤਾ ਕਿ ਤੁਸੀ ਪੜ੍ਹੇ-ਲਿਖੇ ਮੁਸਲਮਾਨ ਹੋ ਕੇ ਹੋਰਾਂ ਦੇ ਭੜਕਾਵੇ ਵਿਚ ਆ ਗਏ। ਪਤਾ ਹੈ ਸੀਏਏ ਹੈ ਕੀ? ਇਸ 'ਤੇ ਆਰਿਫ ਜਵਾਬ ਦਿੰਦਾ ਹੈ ਕਿ ਹਾਂ..ਹਾਂ.. ਨਾਗਰਿਕਤਾ ਸੋਧ ਕਾਨੂੰਨ । ਇਸ ਦੇ ਅਧੀਨ ਸਾਰੇ ਧਰਮਾਂ ਦੇ ਭਾਈ ਭਾਰਤ ਵਿਚ ਰਹਿ ਸਕਦੇ ਹਨ ਸਿਰਫ਼ ਮੁਸਲਮਾਨਾਂ ਨੂੰ ਛੱਡ ਕੇ.. ਇਸ 'ਤੇ ਦੂਜਾ ਵਿਅਕਤੀ ਕਹਿੰਦਾ ਹੈ ਕਿ ਇਹ ਭਰਮ ਕੋਣ ਫੈਲਾ ਰਿਹਾ ਹੈ?
ਇਸ ਕਾਨੂੰਨ ਦੇ ਅਧੀਨ ਕਿਸੇ ਦੇ ਨਾਗਰਿਕਤਾ ਨਹੀਂ ਲਈ ਜਾਵੇਗੀ ਜਦਕਿ ਇਹ ਤਾਂ ਨਾਗਰਿਕਤਾ ਦੇਣ ਦਾ ਕਾਨੂੰਨ ਹੈ। ਇਸ ਦੇ ਅਧੀਨ ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਧਰਮ ਦੇ ਅਧਾਰ 'ਤੇ ਯਾਤਨਾਵਾਂ ਝੱਲ ਕੇ ਆਉਣ ਵਾਲੇ ਹਿੰਦੂ,ਸਿੱਖ,ਈਸਾਈ,ਪਾਰਸੀ,ਬੋਧੀ ਅਤੇ ਜੈਨ ਧਰਮ ਦੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦਾ ਨਿਯਮ ਹੈ।
ਵੀਡੀਓ ਵਿਚ ਐਨਆਰਸੀ ਨੂੰ ਲੈ ਕੇ ਭਰਮ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਵੀਡੀਓ ਵਿਚ ਇਕ ਵਿਅਕਤੀ ਕਹਿੰਦਾ ਹੈ ਕਿ ਇਸ 'ਤੇ ਅਜੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਹੈ। ਸਰਕਾਰ ਦੇ ਵਿਰੁੱਧ ਅਫਵਾਹਾਂ ਫੈਲਾਈ ਜਾ ਰਹੀ ਹੈ। ਆਖਰ ਤੁਸੀ ਕਿਸੇ ਦੇ ਕਹਿਣ 'ਤੇ ਧਰਨਾ ਪ੍ਰਦਰਸ਼ਨ 'ਤੇ ਜਾ ਰਹੇ ਸੀ ਤਾਂ ਆਰਿਫ ਕਹਿੰਦਾ ਹੈ ਕਿ ਮੈ ਕਾਂਗਰਸ,ਟੀਐਮਸੀ,ਆਮ ਆਦਮੀ ਪਾਰਟੀ,ਆਰਜੇਡੀ ਅਤੇ ਹੋਰ ਦਲਾਂ ਦੇ ਕਹਿਣ ਤੇ ਜਾ ਰਿਹਾ ਸੀ।