ਝਾਰਖੰਡ ਜਿੱਤ ਤੋਂ ਬਾਅਦ ਰਾਹੁਲ ਦਾ ਮੋਦੀ 'ਤੇ ਨਿਸ਼ਾਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰਥਚਾਰੇ ਨੂੰ ਤਬਾਹ ਦਾ ਕਰਨ ਦਾ ਲਾਇਆ ਦੋਸ਼

file photo

ਨਵੀਂ ਦਿੱਲੀ : ਝਾਰਖੰਡ ਦੀ ਜਿੱਤ ਨੇ ਕਾਂਗਰਸ ਦੇ ਪਸਤ ਹੋ ਚੁੱਕੇ ਮਨੋਬਲ ਨੂੰ ਸੰਜੀਵਨੀ ਦੇਣ ਦਾ ਕੰਮ ਕੀਤਾ ਹੈ। ਚੋਣ ਨਤੀਜਿਆਂ ਤੋਂ ਬਾਅਦ ਜਿੱਥੇ ਭਾਜਪਾ ਦੇ ਸਿਆਸੀ ਗਲਿਆਰਿਆਂ ਅੰਦਰ ਚੁਪ ਪਸਰੀ ਹੋਈ ਹੈ ਉਥੇ ਕਾਂਗਰਸੀ ਆਗੂ ਅਪਣੀ ਭੜਾਸ ਕੱਢ ਰਹੇ ਹਨ। ਇਸੇ ਦੌਰਾਨ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰੰਦਰ ਮੋਦੀ 'ਤੇ ਸ਼ਬਦੀ ਵਾਰ ਕੀਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਦੱਸਣ ਕਿ ਉਹ ਵਿਦਿਆਰਥੀਆਂ ਦੀ ਆਵਾਜ਼ ਨੂੰ ਕਿਉਂ ਦਬਾ ਰਹੇ ਹਨ ਤੇ ਉਨ੍ਹਾਂ ਨੂੰ ਨੌਕਰੀਆਂ ਕਿਉਂ ਨਹੀਂ ਦਿਤੀਆਂ ਜਾ ਰਹੀਆਂ।

ਰਾਜਘਾਟ ਵਿਖੇ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਰੁਜ਼ਗਾਰ ਮੁਹੱਈਆ ਨਹੀਂ ਕਰ ਸਕੇ ਅਤੇ ਅਰਥਚਾਰੇ ਨੂੰ ਤਬਾਹ ਕਰ ਦਿਤਾ ਹੈ। ਇਸੇ ਲਈ ਤੁਸੀਂ ਨਫ਼ਰਤ ਦੇ ਪਿਛੇ ਛੁਪੇ ਹੋਏ ਹੋ। ਦੇਸ਼ ਤੁਹਾਨੂੰ ਸੰਵਿਧਾਨ 'ਤੇ ਹਮਲਾ ਕਰਨ ਦੀ ਆਗਿਆ ਨਹੀਂ ਦੇਵੇਗਾ, ਭਾਰਤ ਮਾਂ ਦੀ ਆਵਾਜ਼ ਨੂੰ ਦਬਾਉਣ ਨਹੀਂ ਦੇਵੇਗਾ।

ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਜੇਕਰ ਤੁਸੀਂ ਵਿਦਿਆਰਥੀਆਂ, ਲੋਕਾਂ ਅਤੇ ਨਿਆਂਇਕ ਪ੍ਰਣਾਲੀ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰੋਗੇ ਤਾਂ ਭਾਰਤ ਮਾਤਾ ੁਤਹਾਨੂੰ ਜਵਾਬ ਦੇਵੇਗੀ। ਸਾਰੇ ਸਮਝ ਰਹੇ ਹਨ ਕਿ ਮੋਦੀ ਜੀ ਨੂੰ ਸਿਰਫ਼ ਨਫ਼ਰਤ ਫ਼ੈਲਾਉਣੀ ਆÀੁਂਦੀ ਹੈ। ਇਸ ਦੇਸ਼ ਦੇ ਲੋਕ ਭਾਰਤ ਮਾਤਾ ਦੀ ਆਵਾਜ਼ ਅਤੇ ਇਸ ਦੇਸ਼ 'ਤੇ ਹਮਲਾ ਨਹੀਂ ਕਰਨ ਦੇਵੇਗੀ। ਇਹ ਸੰਵਿਧਾਨ ਸਾਰੇ ਧਰਮਾਂ ਦੇ ਲੋਕਾਂ ਨੇ ਮਿਲ ਕੇ ਬਣਾਇਾਅ ਸੀ। ਇਸ ਸੰਵਿਧਾਨ ਵਿਚ ਸਾਰੇ ਧਰਮਾਂ ਦੇ ਲੋਕਾਂ ਦੀ ਆਵਾਜ਼ ਹੈ।

ਦੇਸ਼ ਦੇ ਅਰਥਚਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਤਸੀਂ ਦੇਸ਼ ਨੂੰ ਦਸੋ ਕਿ ਸਾਡੀ ਵਿਕਾਸ ਦਰ 9 ਤੋਂ 4 ਫ਼ੀ ਸਦੀ ਤਕ ਕਿਵੇਂ ਹੇਠਾਂ ਆ ਗਈ ਹੈ? ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਰੁਜ਼ਗਾਰ ਕਿਉਂ ਨਹੀਂ ਦੇ ਰਹੇ? ਲੋਕਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਕਿਉਂ ਭੁਲਾ ਦਿਤਾ ਗਿਆ ਹੈ।