ਪੰਜਾਬ ਦਿਆਂ ਬਾਬਿਆਂ 'ਤੇ ਚੜਿਆ ਸੰਘਰਸ਼ ਦਾ ਰੰਗ ਸਾਈਕਲਾਂ 'ਤੇ ਪਟਿਆਲਾ ਤੋਂ ਪਹੁੰਚੇ ਦਿੱਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਕਾਨੂੰਨ ਤਾਂ ਅਸੀਂ ਰੱਦ ਕਰਵਾਕੇ ਹੀ ਜਾਵਾਂਗੇ, ਬਸ ਸਾਡੇ ਹੌਸਲਿਆਂ ਨੂੰ ਨਾ ਪਰਖੋ

Farmer protest

ਨਵੀਂ ਦਿੱਲੀ ਚਰਨਜੀਤ ਸਿੰਘ ਸੁਰਖ਼ਾਬ  : ਪਟਿਆਲੇ ਤੋਂ ਦਿੱਲੀ ਬਾਰਡਰ ‘ਤੇ ਪਹੁੰਚੇ ਬਾਬਿਆਂ ਨੇ ਮੋਦੀ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਕਾਨੂੰਨ ਤਾਂ ਅਸੀਂ ਰੱਦ ਕਰਵਾਕੇ ਹੀ ਜਾਵਾਂਗੇ,  ਬਸ ਸਾਡੇ ਹੌਸਲਿਆਂ ਨੂੰ ਨਾ ਪਰਖੋ। ਕਿਸਾਨ ਬਜ਼ੁਰਗ ਕਿਸਾਨਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸਿੰਚਾਈ ਵਿਭਾਗ ਵਿਚੋਂ ਰਿਟਾਇਰ ਅਮਰਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਸਰਕਾਰ ਦੇ ਮੰਤਰੀਆਂ ਨੇ ਵੀ ਨ੍ਹੀਂ ਅਜੇ ਤੱਕ ਪੜ੍ਹੇ ਜੇਕਰ ਉਨ੍ਹਾਂ ਨੇ ਕਾਨੂੰਨ ਪੜ੍ਹੇ ਹੁੰਦੇ ਤਾਂ ਇਹ ਦਿਨ ਨਾ ਦੇਖਣੇ ਪੈਂਦੇ । 

Related Stories