ਕਦੇ ਆਪ ਅਤਿਵਾਦੀ ਸੀ, 6 ਅਤਿਵਾਦੀਆਂ ਨੂੰ ਮਾਰਨ ਵਾਲੇ ਇਸ ਸ਼ਹੀਦ ਨੂੰ ਹੁਣ ਮਿਲੇਗਾ ਅਸ਼ੋਕ ਚੱਕਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਦੇ ਸ਼ੌਪੀਆਂ ਵਿਚ ਪਿਛਲੇ ਸਾਲ ਛੇ ਅਤਿਵਾਦੀਆਂ ਨੂੰ ਮਾਰ ਗਿਰਾਉਣ ਵਾਲੇ ਸ਼ਹੀਦ ਲਾਂਸ ਨਾਇਕ....

Nazir Ahmad Wani

ਨਵੀਂ ਦਿੱਲੀ : ਕਸ਼ਮੀਰ ਦੇ ਸ਼ੌਪੀਆਂ ਵਿਚ ਪਿਛਲੇ ਸਾਲ ਛੇ ਅਤਿਵਾਦੀਆਂ ਨੂੰ ਮਾਰ ਗਿਰਾਉਣ ਵਾਲੇ ਸ਼ਹੀਦ ਲਾਂਸ ਨਾਇਕ ਨਜੀਰ ਵਾਨੀ ਨੂੰ ਦੇਸ਼ ਦੇ ਸਭ ਤੋਂ ਵੱਡੇ ਬਹਾਦਰੀ ਇਨਾਮ ਅਸ਼ੋਕ ਚੱਕਰ ਲਈ ਚੁਣਿਆ ਗਿਆ ਹੈ। ਫ਼ੌਜ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਵਾਨੀ ਅਪਣੇ ਆਪ ਅਤਿਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਹਿੰਦੇ ਸਨ। ਲਾਂਸ ਨਾਇਕ ਨਜੀਰ ਵਾਨੀ ਫ਼ੌਜ ਦੀ 34 ਰਾਸ਼ਟਰੀ ਰਾਇਫਲਸ ਵਿਚ ਤੈਨਾਤ ਸਨ।

ਪਿਛਲੇ ਸਾਲ ਸ਼ੌਪੀਆਂ ਵਿਚ ਫ਼ੌਜ ਦੇ ਆਪਰੇਸ਼ਨ ਵਿਚ ਉਨ੍ਹਾਂ ਨੇ 6 ਅਤਿਵਾਦੀਆਂ ਨੂੰ ਮਾਰ ਗਿਰਾਇਆ ਸੀ। ਇਸ ਆਪਰੇਸ਼ਨ ਵਿਚ ਉਹ ਸ਼ਹੀਦ ਵੀ ਹੋ ਗਏ ਸਨ। ਅਤਿਵਾਦੀਆਂ ਦੇ ਵਿਰੁਧ ਉਨ੍ਹਾਂ ਦੀ ਬਹਾਦਰੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਦੋ ਵਾਰ ਫ਼ੌਜ ਤਗਮੇ ਵੀ ਮਿਲ ਚੁੱਕੇ ਹਨ। ਕਸ਼ਮੀਰ ਘਾਟੀ ਦੇ ਕੁਲਗਾਮ ਜਿਲ੍ਹੇ ਦੇ ਚੈਕੀ ਅਸ਼ਮੁਜੀ ਪਿੰਡ ਦੇ ਰਹਿਣ ਵਾਲੇ ਨਜੀਰ ਦੇ ਪਰਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਹਨ।

ਭਾਰਤ ਸਰਕਾਰ ਸੈਨਿਕਾਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਸੂਰਮਗਤੀ ਚੱਕਰ, ਕੀਰਤੀ ਚੱਕਰ ਅਤੇ ਅਸ਼ੋਕ ਚੱਕਰ ਨਾਲ ਸਨਮਾਨਿਤ ਕਰਦੀ ਹੈ। ਇਨ੍ਹਾਂ ਵਿਚ ਅਸ਼ੋਕ ਚੱਕਰ ਸਭ ਤੋਂ ਵੱਡਾ ਸਨਮਾਨ ਹੈ। ਇਸ ਸਾਲ ਕੀਰਤੀ ਚੱਕਰ ਲਈ ਚਾਰ ਜਵਾਨਾਂ ਅਤੇ ਸੂਰਮਗਤੀ ਚੱਕਰ ਲਈ 12 ਜਵਾਨਾਂ ਦਾ ਸੰਗ੍ਰਹਿ ਕੀਤਾ ਗਿਆ ਹੈ।