ਈਆਈਜੀ ਨੇ ਟ੍ਰੇਨ 18 ਨੂੰ ਦਿਤੀ ਪ੍ਰਵਾਨਗੀ, ਇਸ ਹਫਤੇ ਹੋ ਸਕਦੀ ਹੈ ਲਾਂਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਨੂੰ ਰੇਲਵੇ ਸੁਰੱਖਿਆ ਦੇ ਮੁੱਖ ਕਮਿਸ਼ਨਰ ਨੇ ਸ਼ਰਤਾਂ ਨਾਲ ਪ੍ਰਵਾਨਗੀ ਦਿਤੀ ਸੀ।

Train-18

ਨਵੀਂ ਦਿੱਲੀ : ਭਾਰਤੀ ਰੇਲਵੇ ਦੀ ਟ੍ਰੇਨ 18 ਨੂੰ ਤਿੰਨ ਦਿਨਾਂ ਦੀ ਜਾਂਚ ਤੋਂ ਬਾਅਦ ਸਰਕਾਰ ਦੇ ਇਲੈਕਟ੍ਰਿਕ ਇੰਸਪੈਕਟਰ (ਈਆਈਜੀ) ਦੀ ਪ੍ਰਵਾਨਗੀ ਮਿਲ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਹਫਤੇ ਦੇ ਅੰਦਰ ਇਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਸਕਦੇ ਹਨ। ਇਸ ਰੇਲਗੱਡੀ ਦੇ ਪ੍ਰੀਖਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਵੀ ਪਿਛਲੇ ਇਕ ਮਹੀਨੇ ਤੋਂ ਲਟਕਦਾ ਆ ਰਿਹਾ ਸੀ। ਇਸ ਨੂੰ ਰੇਲਵੇ ਸੁਰੱਖਿਆ ਦੇ ਮੁੱਖ ਕਮਿਸ਼ਨਰ ਨੇ ਸ਼ਰਤਾਂ ਨਾਲ ਪ੍ਰਵਾਨਗੀ ਦਿਤੀ ਸੀ।

ਰਾਲਿੰਗ ਸਟਾਕ ਵਿਭਾਗ ਦੇ ਇਤਰਾਜ਼ ਤੋਂ ਬਾਅਦ ਵੀ ਰੇਲਵੇ ਬੋਰਡ ਨੇ ਟ੍ਰੇਨ-18 ਨੂੰ ਡੀਆਈ ਜੀ ਪ੍ਰਯੋਗ ਲਈ ਸੋਮਵਾਰ ਨੂੰ ਭੇਜ ਦਿਤਾ ਸੀ। ਸੂਤਰਾਂ ਨੇ ਦੱਸਿਆ ਕਿ ਜਾਂਚ ਰੀਪੋਰਟ ਬੋਰਡ ਕੋਲ ਭੇਜੀ ਜਾਵੇਗੀ। 16 ਬੋਗੀਆਂ ਵਾਲੀ ਇਸ ਰੇਲਗੱਡੀ ਨੂੰ 18 ਮਹੀਨੇ ਵਿਚ 97 ਕੋਰੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਟ੍ਰੇਨ 30 ਸਾਲ ਪੁਰਾਣੀ ਸ਼ਤਾਬਦੀ ਐਕਸਪ੍ਰੈਸ ਦੀ ਥਾਂ ਲੈ ਲਵੇਗੀ।