ਚਾਹ ਵੇਚਣ ਵਾਲੇ ਨੂੰ ਕੇਜਰੀਵਾਲ ਦਾ ਚੜ੍ਹਿਆ ਅਨੋਖਾ ਰੰਗ, ਪਿਲਾ ਰਿਹਾ ਹੈ ਮੁਫ਼ਤ ਚਾਹ!

ਏਜੰਸੀ

ਖ਼ਬਰਾਂ, ਰਾਸ਼ਟਰੀ

ਅਹਿਮਾਦਾਬਾਦ ਦਾ ਰਹਿਣ ਵਾਲਾ ਪ੍ਰਫੂਲ ਬਿਲੋਰ ਐਮਬੀਏ ਚਾਹਵਾਲਾ ਦੇ ਨਾਮ ਨਾਲ ਮਸ਼ਹੂਰ ਹੈ।

Mba tea seller landed in support of kejriwal

ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਜਿੱਥੇ ਨਾਅਰਾ ਦਿੱਤਾ ਹੈ ‘ਕੇਜਰੀਵਾਲ ਫਿਰ ਤੋਂ’ ਉੱਥੇ ਹੀ ‘ਕੰਮ ਹੀ ਚਾਹ’ ਅਤੇ ‘ਇਕ ਚਾਹ ਦਿੱਲੀ ਦੇ ਨਾਮ’ ਵਰਗੇ ਨਾਅਰਿਆਂ ਦੇ ਨਾਲ ਨਵਾਂ ਕੈਂਪੇਨ ਸ਼ੁਰੂ ਕੀਤਾ ਹੈ। ਅਹਿਮਦਾਬਾਦ ਤੋਂ ਆਏ ਵਾਲਨਟਿਅਰ ਨੇ APP ਆਫਿਸ ਵਿਚ ਐਮਬੀਏ ਚਾਹਵਾਲਾ ਦੇ ਨਾਮ ਨਾਲ ਚਾਹ ਦਾ ਸਟਾਲ ਲਗਾਇਆ ਹੈ। ਇਸ ਵਿਚ APP ਸਰਕਾਰ ਵੱਲੋਂ ਕੀਤੇ ਗਏ ਕੰਮ ਤੇ 4 ਤਰ੍ਹਾਂ ਦੀ ਚਾਹ ਦਾ ਨਾਮ ਦਿੱਤਾ ਗਿਆ ਹੈ।

ਅਹਿਮਾਦਾਬਾਦ ਦਾ ਰਹਿਣ ਵਾਲਾ ਪ੍ਰਫੂਲ ਬਿਲੋਰ ਐਮਬੀਏ ਚਾਹਵਾਲਾ ਦੇ ਨਾਮ ਨਾਲ ਮਸ਼ਹੂਰ ਹੈ। ਪ੍ਰਫੂਲ ਨੇ ਖੁਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੰਪਰਕ ਕੀਤਾ ਸੀ ਅਤੇ ਕੰਮ ਦੀ ਚਾਹ ਸਟਾਲ ਤੋਂ APP ਲਈ ਚੋਣ ਪ੍ਰਚਾਰ ਦੀ ਇੱਛਾ ਜਤਾਈ ਸੀ। ਪਾਰਟੀ ਦੇ ਦਿੱਲੀ ਚੋਣਾਂ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਐਮਬੀਏ ਚਾਹ ਵਾਲਾ ਸਟਾਲ ਦਾ ਉਦਘਾਟਨ ਕੀਤਾ। ਐਮਬੀਏ ਚਾਹਵਾਲਾ ਸਟਾਲ ਦੇ ਮਾਲਿਕ ਪ੍ਰਫੂਲ ਨੇ ਦਸਿਆ ਕਿ ਉਹ ਪਿਛਲੇ ਕਰੀਬ 4 ਸਾਲ ਤੋਂ ਚਾਹ ਦਾ ਸਟਾਲ ਲਗਾ ਰਿਹਾ ਹੈ।

ਉਸ ਨੇ ਦਸਿਆ ਕਿ ਜਿਵੇਂ ਹੀ ਦਿੱਲੀ ਵਿਚ ਵਿਧਾਨ ਸਭਾ ਚੋਣਾ ਦਾ ਐਲਾਨ ਹੋਇਆ ਤਾਂ ਉਸ ਨੇ APP ਨੇਤਾਵਾਂ ਨਾਲ ਸੰਪਰਕ ਕੀਤਾ ਅਤੇ ਪਾਰਟੀ ਦੇ ਪ੍ਰਚਾਰ ਲਈ ਚਾਹ ਦਾ ਸਟਾਲ ਲਗਾਉਣ ਦੀ ਇੱਛਾ ਜਾਹਿਰ ਕੀਤੀ। ਪ੍ਰਫੂਲ ਨੇ ਦਸਿਆ ਕਿ ਕੇਜਰੀਵਾਲ ਤੋਂ ਕਾਫੀ ਪ੍ਰਭਾਵਿਤ ਹੈ ਕਿਉਂ ਕਿ ਉਹਨਾਂ ਨੇ ਦਿੱਲੀ ਵਾਲਿਆਂ ਲਈ ਕਾਫੀ ਕੰਮ ਕੀਤੇ ਹਨ। ਇਸ ਲਈ ਉਸ ਨੇ APP ਦੇ ਕੰਮਕਾਜ ਨੂੰ 4 ਤਰ੍ਹਾਂ ਦੀ ਚਾਹ ਦਾ ਨਾਮ ਦਿੱਤਾ ਹੈ।

ਪਹਿਲੀ ਸਿਖਿਆ ਵਾਲੀ ਚਾਹ ਹੈ ਜਿਸ ਵਿਚ ਸਰਕਾਰੀ ਸਕੂਲਾਂ ਵਿਚ ਸਿਸਟਮ ਸੁਧਾਰਨ ਦੇ ਕੰਮ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੀ ਸਿਹਤ ਵਾਲੀ ਚਾਹ ਹੈ ਜਿਸ ਵਿਚ ਕਿ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿਚ ਸਿਹਤ ਸੁਵਿਧਾਵਾਂ ਵਧੀਆ ਦਿੱਤੀਆਂ ਹਨ। ਤੀਜੀ ਸਪੈਸ਼ਲ ਚਾਹ ਜੋ ਆਮ-ਆਦਮੀ ਦੀਆਂ ਬੁਨਿਆਦੀ ਲੋੜਾਂ ਨਾਲ ਜੁੜੀਆਂ ਹੋਈਆਂ ਹਨ। ਇਸ ਵਿਚ ਮੁਫ਼ਤ ਅਤੇ ਸਸਤੀ ਬਿਜਲੀ, ਫ੍ਰੀ ਪਾਣੀ ਅਤੇ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਸ਼ਾਮਲ ਹੈ।

ਚੌਥੀ ਕਿਸਮ ਦੀ ਚਾਹ ਵਿਚ ਡੋਰ ਸਟੇਪ ਡਿਲਵਰੀ, ਸੀਸੀਟੀਵੀ ਕੈਮਰੇ, ਮੁਫ਼ਤ ਵਾਈਫਾਈ ਬਾਰੇ ਲੋਕਾਂ ਨੂੰ ਦਸਿਆ ਗਿਆ ਹੈ। ਪ੍ਰਫੂਲ ਨੇ ਕਿਹਾ ਕਿ ਉਹ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦੇ ਪਰ ਜੋ ਦੇਸ਼ ਦੀ ਜਨਤਾ ਲਈ ਚੰਗਾ ਕੰਮ ਕਰਦੇ ਹਨ ਉਹਨਾਂ ਦੇ ਸਮਰਥਕ ਹਨ। ਪ੍ਰਫੂਲ ਨੇ ਦਸਿਆ ਕਿ ਉਹਨਾਂ ਦੇ 30 ਤੋਂ 40 ਹੋਰ ਸਾਥੀ ਆਉਣ ਵਾਲੇ ਹਨ ਜੋ ਕਿ ਸਾਰੇ ਵਿਧਾਨ ਸਭਾ ਸੀਟਾਂ ਵਿਚ ਐਮਬੀਏ ਚਾਹ ਵਾਲਾ ਸਟਾਲ ਲਗਾਉਣਗੇ। ਪ੍ਰਫੂਲ ਲੋਕਾਂ ਨੂੰ ਮੁਫ਼ਤ ਚਾਹ ਪਿਲਾ ਰਹੇ ਹਨ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।