ਕੇਜਰੀਵਾਲ ਕਰਦਾ ਬਿਜਲੀ ‘ਤੇ ਪੰਜਾਬ ਸਰਕਾਰ ਨੂੰ ਟਿੱਚਰਾਂ !..

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰੰਧਾਵਾ ਨੇ ਬਾਦਲਾਂ ਨੂੰ ਰਗੜਦੇ ਹੋਏ ਦੱਸੇ ਆਪਣੇ ਦੁੱਖ

Photo

ਚੰਡੀਗੜ੍ਹ: ਮਹਿੰਗੀ ਬਿਜਲੀ ਦੇ ਮੁੱਦੇ ਨੂੰ ਲੈ ਕੇ ਇਸ ਸਮੇਂ ਪੰਜਾਬ ਦੀ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਘਿਰੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਦਿੱਲੀ ਵਿਖੇ ਰਾਸ਼ਟਰੀ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਪਰ ਉੱਥੇ ਵੀ ਉਹਨਾਂ ਨੂੰ ਬਿਜਲੀ ਦੇ ਮੁੱਦੇ ‘ਤੇ ਜਵਾਬ ਤਲਬੀ ਝੱਲਣੀ ਪੈ ਗਈ।

ਹੁਣ ਬਿਜਲੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਆਇਆ ਹੈ। ਸੁਖਜਿੰਦਰ ਰੰਧਾਵਾ ਨੇ ਰੋਜ਼ਾਨਾ ਸਪੋਕਸਮੈਨ ਟੀਵੀ ‘ਤੇ ਦਾਅਵਾ ਕੀਤਾ ਹੈ ਕਿ ਪੰਜਾਬ ‘ਤੇ ਲੋਕਾਂ ‘ਤੇ ਪਈ ਬਿਜਲੀ ਦੀ ਮਹਿੰਗਾਈ ਦੀ ਮਾਰ ਲਈ ਪੰਜਾਬ ਦੀਆਂ ਪਿਛਲੀਆਂ ਦੋ ਅਕਾਲੀ ਸਰਕਾਰਾਂ ਜ਼ਿੰਮੇਵਾਰ ਹਨ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਪਾਲਿਸੀ ਲਾਗੂ ਕੀਤੀ। ਉਹਨਾਂ ਕਿਹਾ ਕਿ ਜੇਕਰ ਇਹ ਪਾਲਿਸੀ ਗਲਤ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਪਾਲਿਸੀ ਨੂੰ ਪਹਿਲੇ ਦਿਨ ਹੀ ਰੱਦ ਕਰ ਦੇਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਉਹਨਾਂ ਨੇ ਵੀ ਇਹੀ ਪਾਲਿਸੀ ਅਡਾਪਟ ਕੀਤੀ ਸੀ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਅਸੀਂ ਕਿਸੇ ਵੀ ਮੁੱਦੇ ‘ਤੇ ਇਹੀ ਕਹਿੰਦੀ ਹਾਂ ਕਿ ਇਹ ਕੰਮ ਉਸ ਵੇਲੇ ਦੀ ਸਰਕਾਰ ਨੇ ਕੀਤਾ, ਉਸ ਵੇਲੇ ਦੇ ਮੁੱਖ ਮੰਤਰੀ ਨੇ ਕੀਤਾ ਪਰ ਕਿਸੇ ਵੀ ਕੰਮ ਲਈ ਉਸ ਸਰਕਾਰ ਵਿਚ ਕੰਮ ਕਰਦੇ ਅਫਸਰ ਵੀ ਓਨੇ ਹੀ ਜਵਾਬਦੇਹ ਹਨ ਜਿੰਨੇ ਲੀਡਰ ਹਨ। ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਉਹਨਾਂ ਨੇ ਅਪਣੇ ਚੋਣ ਮੈਨੀਫੈਸਟੋ ਵਿਚ ਵੀ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਬਣਨ ‘ਤੇ ਉਹ ਪਾਵਰ ਪਲਾਂਟ ਪ੍ਰਾਜੈਕਟਾਂ ਦੀ ਛਾਣ-ਬੀਣ ਕਰਨਗੇ।

ਉਹਨਾਂ ਕਿਹਾ ਕਿ ਰਾਸ਼ਟਰੀ ਕਾਂਗਰਸ ਨੇ ਹਰ ਸੂਬੇ ਵਿਚ ਇਕ ਇਲੈਕਸ਼ਨ ਮੈਨੀਫੈਸਟੋ ਇੰਪਲੀਮੈਂਟੇਸ਼ਨ ਕਮੇਟੀਆਂ ਬਣਾਈਆਂ ਗਈਆਂ ਹਨ ਤੇ ਪੀ ਚਿਦੰਬਰਮ ਪੰਜਾਬ ਦੇ ਚੇਅਰਮੈਨ ਬਣੇ ਹਨ। ਇਸ ਦੇ ਤਹਿਤ ਸਰਕਾਰ ਵੱਲੋਂ ਮੈਨੀਫੈਸਟੋ ਵਿਚ ਦਿੱਤੇ ਗਏ ਬਾਕੀ ਕੰਮਾਂ ਦੀ ਪੂਰਤੀ ਕੀਤੀ ਜਾਵੇਗੀ। ਬਿਜਲੀ ਸਮਝੌਤਿਆਂ ਨੂੰ ਲੈ ਕੇ ਸੁਪਰੀਮ ਕੋਰਟ 'ਚ ਕੇਸ ਹਾਰਨ ਬਾਰੇ ਉਹਨਾਂ ਕਿਹਾ ਕਿ ਇਸ ਹਾਰ ਲਈ ਸਰਕਾਰ ਅਤੇ ਵਿਭਾਗ ਦੇ ਮੰਤਰੀ ਤੇ ਸਾਰੇ ਅਫਰਸ ਜ਼ਿੰਮੇਵਾਰ ਹਨ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਨਹੀਂ ਬਲਕਿ ਬਿਜ਼ਨਸ ਚਲਾਇਆ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਅਪਣਾ ਵਪਾਰ ਵਧਾ ਕੇ ਪੰਜਾਬ ਦਾ ਕੰਮ ਠੱਪ ਕੀਤਾ ਹੈ। ਉਹਨਾਂ ਕਿਹਾ ਬਿਜਲੀ ਦੇ ਇਹਨਾਂ ਸਮਝੋਤਿਆਂ ‘ਚੋਂ ਨਿਕਲਣਾ ਪੰਜਾਬ ਸਰਕਾਰ ਲਈ ਬਹੁਤ ਵੱਚੀ ਚੁਣੌਤੀ ਹੈ। ਉਹਨਾਂ ਕਿਹਾ ਕਿ ਬਿਜਲੀ ਦੇ ਮੁੱਦਿਆਂ ‘ਤੇ ਕੇਜਰੀਵਾਲ ਪੰਜਾਬ ਸਰਕਾਰ ਨੂੰ ਟਿੱਚਰਾਂ ਕਰਦੇ ਹਨ।