12ਵੀਂ ਦੀ ਪ੍ਰੀਖਿਆ 'ਤੇ ਭਾਜਪਾ ਦਾ ਅਸਰ! ਨਹਿਰੂ ਬਾਰੇ ਪੁੱਛੇ ਗਏ ਨਕਰਾਤਮਕ ਸਵਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਣੀਪੁਰ ਵਿੱਚ 12 ਵੀਂ ਦੇ ਰਾਜਨੀਤੀ ਵਿਗਿਆਨ ਦੇ ਇੱਕ ਪੇਪਰ ਵਿੱਚ ਵਿਦਿਆਰਥੀਆਂ ਨੂੰ ਇੱਕ ਸਵਾਲ ਪੁੱਛਣ ਉੱਤੇ ਵਿਵਾਦ ਪੈਦਾ ਹੋ ਗਿਆ ਹੈ

File

ਮਣੀਪੁਰ- ਮਣੀਪੁਰ ਵਿੱਚ 12 ਵੀਂ ਦੇ ਰਾਜਨੀਤੀ ਵਿਗਿਆਨ ਦੇ ਇੱਕ ਪੇਪਰ ਵਿੱਚ ਵਿਦਿਆਰਥੀਆਂ ਨੂੰ ਇੱਕ ਸਵਾਲ ਪੁੱਛਣ ਉੱਤੇ ਵਿਵਾਦ ਪੈਦਾ ਹੋ ਗਿਆ ਹੈ। ਸੀਡੀਆ ਰਿਪੋਰਟ ਅਨੁਸਾਰ ਵਿਦਿਆਰਥੀਆਂ ਨੂੰ ਇਮਤਿਹਾਨ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੋਣ ਨਿਸ਼ਾਨ (ਕਮਲ) ਦੀ ਤਸਵੀਰ ਬਣਾਉਣ ਲਈ ਕਿਹਾ ਗਿਆ ਸੀ।

ਬੋਰਡ ਦੀਆਂ ਪ੍ਰੀਖਿਆਵਾਂ ਵਿਚ ਵਿਦਿਆਰਥੀ ਤੋਂ ਰਾਸ਼ਟਰ ਨਿਰਮਾਣ ਲਈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਦ੍ਰਿਸ਼ਟੀਕੋਣ ਨਾਲ ਸਬੰਧਤ ਨਕਾਰਾਤਮਕ ਗੱਲਾਂ ਲਿਖਣ ਨੂੰ ਵੀ ਕਿਹਾ ਗਿਆ। ਸੂਬੇ ਵਿਚ ਵਿਰੋਧੀ ਪਾਰਟੀ ਕਾਂਗਰਸ ਨੇ ਮਣੀਪੁਰ ਉੱਚ ਸੈਕੰਡਰੀ ਸਿੱਖਿਆ ਪਰਿਸ਼ਦ 'ਤੇ ਭਾਜਪਾ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ।

ਵਿਰੋਧੀ ਪਾਰਟੀ ਨੇ ਦੋਸ਼ ਲਾਇਆ ਕਿ ਪ੍ਰੀਖਿਆ ਦੇ ਜ਼ਰੀਏ ਵਿਦਿਆਰਥੀਆਂ ਨੂੰ ਨਹਿਰੂ ਦੀ ਨਕਾਰਾਤਮਕ ਅਕਸ ਪੇਸ਼ ਕਰਨ ਲਈ ਉਤਸ਼ਾਹਤ ਕੀਤਾ ਗਿਆ ਸੀ। ਮਣੀਪੁਰ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਸੀ.ਸੀ.) ਦੇ ਬੁਲਾਰੇ ਜੈਕੀਸ਼ਨ ਨੇ ਕਿਹਾ,"ਇਹ ਸਵਾਲ ਵਿਦਿਆਰਥੀਆਂ ਵਿਚ ਇਕ ਖਾਸ ਸਿਆਸੀ ਮਾਨਸਿਕਤਾ ਕਾਇਮ ਕਰਨ ਦੀ ਕੋਸ਼ਿਸ਼ ਦਾ ਹਿੱਸਾ ਸਨ।" ਭਾਜਪਾ ਦੇ ਸੂਬਾ ਜਨਰਲ ਸਕੱਤਰ ਐਨ ਨਿਮਬਸ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ‘ਰਾਸ਼ਟਰ ਨਿਰਮਾਣ ਪ੍ਰਤੀ ਨਹਿਰੂ ਦੀ ਪਹੁੰਚ ਦੀਆਂ ਨਕਾਰਾਤਮਕ ਵਿਸ਼ੇਸ਼ਤਾਵਾਂ’ ਬਾਰੇ ਪੁੱਛਣਾ ‘ਪ੍ਰਸੰਗਿਕ’ ਹੈ

ਕਿਉਂਕਿ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਸਿੰਘ ਨੇ ਕਿਹਾ ਕਿ ਕਿਉਂਕਿ ਨਹਿਰੂ ਨੇ ਭਾਰਤ ਦੇ ਨਿਰਮਾਣ ਵਿਚ ਭੂਮਿਕਾ ਨਿਭਾਈ ਸੀ, ਇਸ ਲਈ ਉਨ੍ਹਾਂ ਦੀ ਅਗਵਾਈ ਵਿਚ ਸਿਸਟਮ ਵਿਚ ਨਕਾਰਾਤਮਕਤਾ ਅਤੇ ਸਕਾਰਾਤਮਕਤਾ ਹੋ ਸਕਦੀ ਸੀ। ਮਾਮਲੇ ਵਿਚ ਸੀਓਐਚਐਸਈਐਸ ਦੇ ਚੇਅਰਮੈਨ ਐਲ ਮਹਿੰਦਰ ਸਿੰਘ ਨੇ ਕਿਹਾ,"ਮੈਂ ਇਸ ਮਾਮਲੇ ਵਿੱਚ ਪ੍ਰੀਖਿਆ ਕੰਟਰੋਲਰ ਨਾਲ ਗੱਲ ਕੀਤੀ।" ਉਨ੍ਹਾਂ ਕਿਹਾ ਕਿ ਇਹ ਸਵਾਲ ਦੇਸ਼ ਦੀਆਂ ਪਾਰਟੀਆਂ ਦੇ ਚੈਪਟਰ ਤੋਂ ਲਿਆ ਗਿਆ ਸੀ।

ਜੋ ਰਾਜਨੀਤੀ ਵਿਗਿਆਨ ਦੇ ਪਾਠਕ੍ਰਮ ਦਾ ਹਿੱਸਾ ਹੈ।” ਇਸ ਦੌਰਾਨ ਮਨੀਪੁਰ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (MUTA) ਦੇ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ,“ਅਜਿਹੇ ਪ੍ਰਸ਼ਨ ਨਹੀਂ ਪੁੱਛੇ ਜਾਣੇ ਚਾਹੀਦੇ ਸਨ। ਪੇਪਰ ਲਈ ਪ੍ਰਸ਼ਨ ਨਿਰਧਾਰਤ ਕਰਨ ਵਾਲਾ ਜੇ ਅਜਿਹੇ ਪੇਪਰ ਤਿਆਰ ਕਰਦਾ ਹੈ ਤਾਂ ਸੰਚਾਲਕ ਨੂੰ ਉਨ੍ਹਾਂ ਨੂੰ ਵੱਖਰਾ ਰੱਖਣਾ ਚਾਹੀਦਾ ਸੀ।' ਸੀਪੀਆਈ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਅਤੇ ਸਾਬਕਾ ਵਿਧਾਇਕ ਮੋਰੰਗਤੇਮ ਨਾਰਾ ਨੇ ਕਿਹਾ,"ਇਸ ਤਰੀਕੇ ਨਾਲ ਪ੍ਰਸ਼ਨ ਤੈਅ ਕਰਨ ਦਾ ਤਰੀਕਾ ਸਿਰਫ ਰਾਜਨੀਤਿਕ ਸਿਧਾਂਤਾਂ ਨੂੰ ਦਰਸਾਉਂਦਾ ਹੈ।"