ਪੰਜਾਬ ’ਚ 4.75 ਲੱਖ ਤੇ ਹਰਿਆਣਾ ’ਚ 4.07 ਲੱਖ ਫਰਜ਼ੀ ਰਾਸ਼ਨ ਕਾਰਡ ਰੱਦ, ਪਹਿਲੇ ਨੰਬਰ ’ਤੇ UP

ਏਜੰਸੀ

ਖ਼ਬਰਾਂ, ਰਾਸ਼ਟਰੀ

UP ਵਿਚ ਸਭ ਤੋਂ ਵੱਧ 1.70 ਕਰੋੜ ਤੋਂ ਵੱਧ ਫਰਜ਼ੀ ਰਾਸ਼ਨ ਕਾਰਡ

Fake ration cards canceled in India

 

ਨਵੀਂ ਦਿੱਲੀ: ਕੇਂਦਰ ਸਰਕਾਰ ਵਲੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਫਰਜ਼ੀ ਰਾਸ਼ਨ ਕਾਰਡ ਰੱਦ ਕੀਤੇ ਗਏ ਹਨ। ਇਸ ਦੇ ਚਲਦਿਆਂ ਪੰਜਾਬ ਵਿਚ 4.75 ਲੱਖ ਤੇ ਹਰਿਆਣਾ ’ਚ 4.07 ਲੱਖ ਫਰਜ਼ੀ ਰਾਸ਼ਨ ਕਾਰਡ ਰੱਦ ਕੀਤੇ ਗਏ ਹਨ। ਫਰਜ਼ੀ ਰਾਸ਼ਨ ਕਾਰਡ ਵਾਲੇ ਸੂਬਿਆਂ ਵਿਚ ਸਭ ਤੋਂ ਪਹਿਲੇ ਨੰਬਰ ’ਤੇ ਉੱਤਰ ਪ੍ਰਦੇਸ਼ ਹੈ, ਜਿੱਥੇ 1.70 ਕਰੋੜ ਤੋਂ ਵੀ ਵੱਧ ਫਰਜ਼ੀ ਰਾਸ਼ਨ ਕਾਰਡ ਮਿਲੇ ਹਨ। ਇਸ ਤੋਂ ਬਾਅਦ ਦੂਜੇ ਨੰਬਰ ’ਤੇ ਮਹਾਰਾਸ਼ਟਰ ਹੈ, ਜਿੱਥੇ 41.65 ਲੱਖ ਫਰਜ਼ੀ ਰਾਸ਼ਨ ਕਾਰਡ ਪਾਏ ਗਏ।

Ration Card

ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ 2015 ਤੋਂ ਹੁਣ ਤੱਕ ਦੇਸ਼ ਭਰ ’ਚ 4.28 ਕਰੋੜ ਫਰਜ਼ੀ ਰਾਸ਼ਨ ਕਾਰਡ ਰੱਦ ਕੀਤੇ ਜਾ ਚੁੱਕੇ ਹਨ। ਇਹਨਾਂ ਵਿਚੋਂ ਸਭ ਤੋਂ ਵਧ 1.70 ਕਰੋੜ ਯੂਪੀ ਵਿਚ ਪਾਏ ਗਏ, ਜੋ ਕੁੱਲ ਫਰਜ਼ੀ ਕਾਰਡਾਂ ਦਾ ਲਗਭਗ 40 ਫੀਸਦੀ ਹਨ। ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਭਰ ਵਿਚ ਖਾਦ ਸੁਰੱਖਿਆ ਤਹਿਤ 79.51 ਕਰੋੜ ਰਾਸ਼ਨ ਕਾਰਡ ਜਾਰੀ ਕੀਤੇ ਗਏ ਹਨ।

Ration Card

ਇਹਨਾਂ ਵਿਚੋਂ 14.71 ਕਰੋੜ ਉੱਤਰ ਪ੍ਰਦੇਸ਼, 8.71 ਕਰੋੜ ਬਿਹਾਰ ਅਤੇ 7 ਕਰੋੜ ਤੋਂ ਵੱਧ ਮਹਾਰਾਸ਼ਟਰ ਦੇ ਲੋਕਾਂ ਨੂੰ ਦਿੱਤੇ ਗਏ। ਇਸ ਤੋਂ ਇਲਾਵਾ ਪੱਛਮੀ ਬੰਗਾਲ ਵਿਚ 6.01 ਕਰੋੜ, ਮੱਧ ਪ੍ਰਦੇਸ਼ ਵਿਚ 4.82 ਕਰੋੜ ਅਤੇ ਰਾਜਸਥਾਨ ਵਿਚ 4.4 ਕਰੋੜ ਤੋਂ ਵੱਧ ਰਾਸ਼ਨ ਕਾਰਡ ਜਾਰੀ ਕੀਤੇ ਗਏ ਹਨ। ਪੰਜਾਬ ਵਿਚ ਕੁੱਲ 88.40 ਲੱਖ ਅਤੇ ਹਰਿਆਣਾ ਵਿਚ ਕੁੱਲ 85.30 ਲੱਖ ਰਾਸ਼ਨ ਕਾਰਡ ਜਾਰੀ ਕੀਤੇ ਗਏ ਹਨ।

Ration Card

ਮਹਾਰਾਸ਼ਟਰ ਵਿਚ 41.65 ਲੱਖ ਅਤੇ ਪੱਛਮੀ ਬੰਗਾਲ ਵਿਚ 4.10 ਲੱਖ ਫਰਜ਼ੀ ਰਾਸ਼ਨ ਕਾਰਡ ਰੱਦ ਕੀਤੇ ਗਏ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿਚ 23.53 ਲੱਖ ਅਤੇ ਰਾਜਸਥਾਨ ਵਿਚ 22.66 ਲੱਖ ਰਾਸ਼ਨ ਕਾਰਡ ਫਰਜ਼ੀ ਪਾਏ ਗਏ। ਬਿਹਾਰ ਵਿਚ 8.71 ਕਰੋੜ ਰਾਸ਼ਨ ਕਾਰਡਾਂ ਵਿਚੋਂ 7.54 ਲੱਖ ਫਰਜ਼ੀ ਕਾਰਡਾਂ ਦੀ ਪਛਾਣ ਕੀਤੀ ਗਈ।