ਪੁਲਵਾਮਾ ਹਮਲੇ ਵੇਲੇ ਕੀ ਮੋਦੀ 'ਬੜੇ ਦੀ ਬਰਿਆਨੀ' ਖਾ ਕੇ ਸੁੱਤੇ ਸਨ : ਓਵੈਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਵਾਮਾ ਹਮਲੇ ਨੂੰ ਲੈ ਕੇ ਅਸਦੂਦੀਨ ਓਵੈਸੀ ਦਾ ਮੋਦੀ 'ਤੇ ਨਿਸ਼ਾਨਾ

Asaduddin Owaisi

ਨਵੀਂ ਦਿੱਲੀ : ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਿਮੀਨ (ਏਆਈਐਮਆਈਐਮ) ਦੇ ਮੁਖੀ ਅਸਦੂਦੀਨ ਓਵੈਸੀ ਨੇ ਪੁਲਵਾਮਾ ਹਮਲੇ ਅਤੇ ਏਅਰ ਸਟ੍ਰਾਈਕ 'ਤੇ ਇਕ ਵਾਰ ਫਿਰ ਵਿਵਾਦਤ ਬਿਆਨ ਦਿਤਾ ਹੈ। ਓਵੈਸੀ ਨੇ ਸਵਾਲ ਕੀਤਾ, "ਜਦੋਂ ਪੁਲਵਾਮਾ ਹਮਲਾ ਹੋਇਆ ਉਦੋਂ ਕੀ ਪ੍ਰਧਾਨ ਮੰਤਰੀ ਮੋਦੀ ਨੇ ਬੜੇ (ਬੀਫ਼)  ਦੀ ਬਰਿਆਨੀ ਖਾ ਲਈ ਅਤੇ ਸੋ ਗਏ ਸਨ?"

ਓਵੈਸੀ ਨੇ ਕਿਹਾ, "ਭਾਰਤੀ ਹਵਾਈ ਫ਼ੌਜ ਨੇ ਬਾਲਾਕੋਟ 'ਚ ਬੰਬ ਸੁੱਟੇ। ਇਸ 'ਤੇ ਭਾਜਪਾ ਮੁਖੀ ਅਮਿਤ ਸ਼ਾਹ ਨੇ ਕਿਹਾ ਕਿ 250 ਅਤਿਵਾਦੀ ਮਾਰੇ ਗਏ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਐਨ.ਟੀ.ਆਰ.ਪੀ. ਨੇ ਹਮਲੇ ਵਾਲੀ ਥਾਂ 'ਤੇ 300 ਮੋਬਾਈਲ ਫ਼ੋਨ ਟੈਪ ਕੀਤੇ ਸਨ। ਤੁਸੀ ਵੇਖ ਸਕਦੇ ਹੋ ਕਿ ਬਾਲਾਕੋਟ 'ਚ 300 ਮੋਬਾਈਲ ਫ਼ੋਨ ਟੈਪ ਹੋਏ ਸਨ, ਪਰ ਤੁਸੀ ਇਹ ਵੇਖਣ 'ਚ ਅਸਫ਼ਲ ਰਹੇ ਕਿ 50 ਕਿਲੋ ਆਰ.ਡੀ.ਐਕਸ. ਨੂੰ ਪੁਲਵਾਮਾ 'ਚ ਇੰਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਕਿਵੇਂ ਲਿਜਾਇਆ ਗਿਆ।"

ਓਵੈਸੀ ਨੇ ਕਿਹਾ, "ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਰਾਜਨਾਥ ਸਿੰਘ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਨੇ ਬੀਫ਼ ਬਰਿਆਨੀ ਖਾ ਕੇ ਸੁੱਤੇ ਪਏ ਸਨ?"