ਰਾਹੁਲ ਗਾਂਧੀ ਨੇ ਮਮਤਾ ਬੈਨਰਜੀ ਅਤੇ ਪੀਐਮ ਮੋਦੀ ਤੇ ਨਿਸ਼ਾਨਾ ਸਾਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਮਤਾ ਬੈਨਰਜੀ ਤੇ ਪੀਐਮ ਮੋਦੀ ਇੱਕੋ ਜਿਹੇ ਹਨ

Rahul Gandhi

ਮਾਲਦਾ- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਿਰੋਧੀਆਂ ਤੇ ਆਪਣੇ ਸਿਆਸੀ ਹਮਲੇ ਤੇਜ਼ ਕਰ ਦਿੱਤੇ ਹਨ। ਰਾਹੁਲ ਗਾਂਧੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਢੰਗ ਨੂੰ ਇੱਕੋ ਜਿਹਾ ਕਰਾਰ ਦਿੱਤਾ। ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਦੋਵੇਂ ਹੀ ਸਰਕਾਰਾਂ ਬਿਨਾਂ ਕਿਸੇ ਦੀ ਸਲਾਹ ਲਏ ਤੇ ਲੋਕਾਂ ਦੀ ਆਵਾਜ਼ ਨੂੰ ਅਣਗੋਲਿਆ ਕਰਕੇ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਤੇ ਸੀਐਮ ਮਮਤਾ ਦੀ ਕਾਰਗੁਜ਼ਾਰੀ ਇੱਕੋ ਜਿਹੀ ਹੈ, ਦੋਵੇਂ ਆਪਣੇ ਭਾਸ਼ਣਾਂ 'ਚ ਸਿਰਫ ਝੂਠੇ ਵਾਅਦੇ ਕਰਦੇ ਹਨ।

ਅਪ੍ਰੈਲ 2016 ਮਗਰੋਂ ਰਾਹੁਲ ਦੀ ਪੱਛਮੀ ਬੰਗਾਲ ਚ ਪਹਿਲੀ ਰੈਲੀ ਹੈ। ਰਾਹੁਲ ਗਾਂਧੀ ਨੇ ਮਾਲਦਾ ਵਿਖੇ ਕੀਤੀ ਇਸ ਰੈਲੀ ਚ ਕਿਹਾ, ‘ਨਰਿੰਦਰ ਮੋਦੀ ਆਪਣੇ ਭਾਸ਼ਣਾਂ 'ਚ ਝੂਠ ਬੋਲਦੇ ਹਨ। ਜਿੱਥੇ ਵੀ ਉਹ ਜਾਂਦੇ ਹਨ ਇਕ ਤੋਂ ਬਾਅਦ ਇਕ ਝੂਠ ਬੋਲਦੇ ਹਨ। ਪੁਰਾਣੇ ਦਿਨਾਂ ਚ ਜਿਵੇਂ ਵਾਮਵੰਥੀ ਢੰਗ ਵਰਤੇ ਜਾਂਦੇ ਸਨ, ਮਮਤਾ ਵੀ ਉਹੀ ਢੰਗ ਵਰਤ ਰਹੀ ਹੈ। ਮਮਤਾ ਤੇ ਤਿੱਖਾ ਵਾਰ ਕਰਦਿਆਂ ਉਨ੍ਹਾਂ ਕਿਹਾ, ਬੰਗਾਲ ਸਿਫ਼ਰ ਇਕੋ ਵਿਕਅਤੀ ਚਲਾ ਰਿਹਾ ਹੈ। ਉਹ ਕਿਸੇ ਨਾਲ ਵੀ ਸਲਾਹ ਨਹੀਂ ਕਰਦੀ ਹੈ। ਉਹ ਜਾਣਦੀ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ।

ਕੀ ਬੰਗਾਲ ਦੀ ਆਵਾਜ਼ ਨਹੀਂ ਹੈ? ਕਾਂਗਰਸ ਵਰਕਰਾਂ ਨੂੰ ਇੱਥੇ ਕੁੱਟਿਆ ਜਾਂਦਾ ਹੈ। ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਅਸੀਂ ਕੇਂਦਰ ਚ ਸਰਕਾਰ ਬਣਾਉਣ ਜਾ ਰਹੇ ਹਾਂ ਤੇ ਦੇਖਾਂਗੇ ਕਿ ਅਸੀਂ ਕੀ ਕਰਨਾ ਹੈ। ਕਾਂਗਰਸ ਨੂੰ ਛੱਡ ਮਾਲਦਾ ਦੀ ਸੰਸਦ ਮੈਂਬਰ ਮੌਸਮ ਬੈਨਜੀਰ ਨੂਰ ਨੇ ਟੀਐਮਸੀ ਦਾ ਪੱਲਾ ਫੜ ਲਿਆ ਹੈ। ਨੂਰ ਨੂੰ ਵੀ ਰਾਹੁਲ ਗਾਂਧੀ ਨੇ ਨਿਸ਼ਾਨੇ ਤੇ ਲਿਆ। ਰਾਹੁਲ ਨੇ ਰੈਲੀ ਚ ਕਿਹਾ ਕਿ ਇੱਥੇ ਸਭ ਨੇ ਹਮੇਸ਼ਾ ਕਾਂਗਰਸ ਨੂੰ ਵੋਟ ਪਾਈ ਹੈ। ਇਸ ਵਾਰ ਇਕ ਵਿਅਕਤੀ ਨੇ ਸਾਨੂੰ ਧੋਖਾ ਦਿੱਤਾ ਹੈ। ਦੱਸ ਦਈਏ ਇਕ ਸਾਬਕਾ ਕਾਂਗਰਸ ਉਮੀਦਵਾਰ ਨੇ ਤੁਹਾਡੇ ਸਾਰਿਆਂ ਨਾਲ ਧੋਖਾ ਕੀਤਾ ਹੈ।