ਕੋਰੋਨਾ ਵਾਇਰਸ ਦੇਸ਼ ਲਈ ਕਿੰਨਾ ਖ਼ਤਰਨਾਕ ਹੈ, ਜਾਣੋ, ਭਾਰਤੀ ਰੇਲਵੇ ਦੇ ਇਸ ਟਵੀਟ ਤੋਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਦੇ 30 ਰਾਜਾਂ/ਕੇਂਦਰਸ਼ਾਸਿਤ ਪ੍ਰਦੇਸ਼ਾਂ ਦੇ 548 ਜ਼ਿਲ੍ਹੇ ਲਾਕ...

Indian railway tweets on coronavirus

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 471 ਹੋ ਗਈ ਹੈ। ਸਿਹਤ ਵਿਭਾਗ ਮੁਤਾਬਕ ਹੁਣ ਤਕ ਇਸ ਵਾਇਰਸ ਨਾਲ 9 ਲੋਕਾਂ ਦੀ ਮੌਤ ਹੋਈ ਹੈ। ਭਾਰਤੀ ਰੇਲਵੇ ਨੇ ਵੀ ਇਕ ਟਵੀਟ ਕਰ ਕੇ ਭਾਰਤ ਦੇ ਲੋਕਾਂ ਨੂੰ ਇਸ ਗੰਭੀਰ ਪ੍ਰਸਥਿਤੀ ਨੂੰ ਸਮਝਣ ਦੀ ਅਪੀਲ ਕੀਤੀ ਹੈ। ਭਾਰਤੀ ਰੇਲਵੇ ਨੇ ਟਵੀਟ ਕਰ ਕਿਹਾ ਕਿ ਭਾਰਤੀ ਰੇਲ ਕਦੇ ਯੁੱਧਕਾਲ ਵਿਚ ਵੀ ਨਹੀਂ ਰੁਕੀ ਸੀ। ਕ੍ਰਿਪਾ ਕਰ ਕੇ ਪ੍ਰਸਥਿਤੀਆਂ ਦੀ ਗੰਭੀਰਤਾ ਨੂੰ ਸਮਝੋ ਅਤੇ ਘਰ ਵਿਚ ਹੀ ਰਹੋ।

ਕੋਰੋਨਾ ਵਾਇਰਸ ਦੇ ਚਲਦੇ ਦੇਸ਼ ਦੇ 30 ਰਾਜਾਂ/ਕੇਂਦਰਸ਼ਾਸਿਤ ਪ੍ਰਦੇਸ਼ਾਂ ਦੇ 548 ਜ਼ਿਲ੍ਹੇ ਲਾਕ ਕਰ ਦਿੱਤੇ ਗਏ ਹਨ। ਪੰਜਾਬ ਤੋਂ ਬਾਅਦ ਮਹਾਰਾਸ਼ਟਰ ਵਿਚ ਕਰਫਿਊ ਲਗਾਇਆ ਗਿਆ ਹੈ। ਦੇਰ ਸ਼ਾਮ ਚੰਡੀਗੜ੍ਹ ਵਿਚ ਫਿਰ ਰਾਤ ਵਿਚ ਦਿੱਲੀ ਵਿਚ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ। ਦੇਰ ਰਾਤ ਪੁਡੁਚੇਰੀ ਵਿਚ ਵੀ ਕਰਫਿਊ ਲਗਾਉਣ ਦਾ ਐਲਾਨ ਕੀਤਾ ਗਿਆ। ਪੁਡੁਚੇਰੀ ਨੇ ਤਤਕਾਲ ਪ੍ਰਭਾਵ ਤੋਂ 31 ਮਾਰਚ ਤਕ ਕਰਫਿਊ ਲਗਾਇਆ ਗਿਆ ਹੈ।

ਮਹਾਰਾਸ਼ਟਰ ਵਿਚ ਕੋਰੋਨਾ ਦੇ 98 ਮਾਮਲੇ ਸਾਹਮਣੇ ਆ ਚੁੱਕੇ ਹਨ। ਕੇਰਲ ਵਿਚ ਵੀ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਰਾਜ ਵਿਚ ਸੋਮਵਾਰ ਨੂੰ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਰਾਜ ਵਿਚ ਕੋਰੋਨਾ ਦੇ ਕੁੱਲ 94 ਮਾਮਲੇ ਸਾਹਮਣੇ ਆਏ ਹਨ। ਅਸਮ ਵਿਚ ਵੀ 24 ਮਾਰਚ ਤੋਂ 31 ਮਾਰਚ ਤਕ ਲਾਕਡਾਊਨ ਰਹੇਗਾ। ਅਸਮ ਦੇ ਮੰਤਰੀ ਹੇਮੰਤ ਵਿਸਵਾ ਸ਼ਰਮਾ ਨੇ ਇਸ ਦਾ ਐਲਾਨ ਕੀਤਾ।

ਉੱਤਰ ਪ੍ਰਦੇਸ਼ ਦੇ ਗਾਜੀਆਬਾਦ ਦੇ ਕੌਸ਼ੰਬੀ ਇਲਾਕੇ ਵਿਚ ਰਹਿਣ ਵਾਲੇ ਇਕ ਡਾਕਟਰ ਵਿਚ ਵੀ ਕੋਰੋਨਾ ਦੀ ਪੁਸ਼ਟੀ ਹੋਈ ਹੈ। ਉਹਨਾਂ ਨੂੰ ਦਿੱਲੀ ਦੇ ਸਫ਼ਦਰਗੰਜ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮਰੀਜ਼ 3 ਦਿਨ ਪਹਿਲਾਂ ਫ੍ਰਾਂਸ ਤੋਂ ਵਾਪਸ ਆਏ ਸਨ। ਦਸ ਦਈਏ ਕਿ ਹਰਿਆਣਾ ਸਰਕਾਰ ਨੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਨਾਲ ਲਗਦੇ ਸੱਤ ਜ਼ਿਲ੍ਹਿਆਂ ਵਿਚ ਲਾਕਡਾਊਨ ਦਾ ਐਲਾਨ ਕੀਤਾ ਸੀ ਪਰ ਸੋਮਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ 22 ਜ਼ਿਲ੍ਹਿਆਂ ਵਿਚ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ।

ਹੁਣ ਇਹ ਲਾਕਡਾਊਨ 31 ਮਾਰਚ ਤਕ ਰਹੇਗਾ। ਜ਼ਰੂਰਤ ਪੈਣ ’ਤੇ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ। ਸਰਕਾਰ ਨੇ ਸਪਸ਼ਟ ਕਰ ਦਿੱਤਾ ਕਿ ਫਿਲਹਾਲ ਉਹਨਾਂ ਦਾ ਕਰਫਿਊ ਲਗਾਉਣ ਦਾ ਇਰਾਦਾ ਨਹੀਂ ਹੈ। ਹਰਿਆਣਾ ਨੇ ਦੂਜੇ ਰਾਜਾਂ ਦੇ ਸਾਰੇ ਸਟੇਟ ਬਾਰਡਰ ਸੀਲ ਕਰ ਦਿੱਤੇ ਹਨ ਅਤੇ ਅੰਤਰਰਾਸ਼ਟਰੀ ਬੱਸਾਂ ਵੀ ਨਹੀਂ ਚੱਲਣਗੀਆਂ। ਰਾਜਸਥਾਨ ਸਰਕਾਰ ਵੀ ਕੋਈ ਖਤਰਾ ਚੁੱਕਣ ਨੂੰ ਤਿਆਰ ਨਹੀਂ ਹੈ।

ਸਰਕਾਰ ਫ਼ੌਜ਼ ਅਤੇ ਅਰਧ ਫ਼ੌਜ਼ ਬਲ ਦੀ ਮਦਦ ਲੈਣ ਦਾ ਵਿਚਾਰ ਕਰ ਰਹੀ ਹੈ। ਲਾਕਡਾਊਨ ਦੇ ਦੂਜੇ ਦਿਨ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿਚ ਲੋਕ ਅਪਣੇ ਕੰਮ ਲਈ ਬਾਹਰ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਵਾਪਸ ਕਰ ਭੇਜ ਦਿੱਤਾ। ਲੋਕਾਂ ਤੋਂ ਸਹਿਯੋਗ ਨਾ ਮਿਲਣ ’ਤੇ ਕਰਫਿਊ ਲਗਾਉਣ ਦੀ ਤਿਆਰੀ ਕਰ ਰਹੀ ਹੈ। ਇਸ ਬਾਰੇ ਮੰਗਲਵਾਰ ਨੂੰ ਫ਼ੈਸਲਾ ਲਿਆ ਜਾਵੇਗਾ। ਰਾਜ ਦੇ ਚਿਕਿਤਸਾ ਮੰਤਰੀ ਡਾ. ਰਘੁ ਸ਼ਰਮਾ ਨੇ ਕਿਹਾ ਕਿ ਸਖ਼ਤੀ ਕੀਤੀ ਜਾਵੇਗੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।