ਭਾਰਤੀ ਰੇਲਵੇ ਲਈ ਇਹ ਸਾਲ ਰਿਹਾ ਸੱਭ ਤੋਂ ਸੁਰੱਖਿਅਤ, ਹਾਦਸੇ ਵਿਚ ਨਹੀਂ ਗਈ ਕਿਸੇ ਵੀ ਯਾਤਰੀ ਦੀ ਜਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਚਾਲੂ ਵਿੱਤੀ ਸਾਲ ਵਿਚ ਅਜਿਹੀਆਂ 59 ਘਟਨਾਵਾਂ ਸਾਹਮਣੇ ਆਈਆ

Photo

ਨਵੀਂ ਦਿੱਲੀ : ਭਾਰਤੀ ਰੇਲਵੇ ਦੇ ਲਈ ਵਿੱਤੀ ਸਾਲ 2018-19 ਸੱਭ ਤੋਂ ਸੁਰੱਖਿਅਤ ਬਣ ਗਿਆ ਹੈ। ਇਸ ਦੇ 166 ਸਾਲ ਦੇ ਲੰਬੇ ਇਤਿਹਾਸ ਵਿਚ ਇਹ ਪਹਿਲਾ ਸਾਲ ਹੈ ਜਿਸ ਵਿਚ ਇਕ ਵੀ ਯਾਤਰੀ ਦੀ ਮੌਤ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ਭਾਰਤੀ ਰੇਲਵੇ ਲਈ ਇਹ ਵੱਡੀ ਉਪਲੱਬਧੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਰੇਲਵੇ ਦੇ ਅੰਕੜਿਆ ਅਨੁਸਾਰ ਰੇਲ ਹਾਦਸੇ  ਭਾਵ ਟੱਕਰ ਹੋਣਾ, ਟਰੇਨ ਵਿਚ ਅੱਗ ਲੱਗਣਾ, ਬੇਟਰੀ ਹੋਣਾ ਜਾਂ ਕਰਾਸਿੰਗ ਵਿਚ ਗੜਬੜੀ ਵਰਗੀ ਘਟਨਾਵਾਂ ਵਿਚ ਬੀਤੇ 38 ਸਲਾਂ ਵਿਚ 35 ਫੀਸਦੀ ਦੀ ਕਮੀ ਲਿਆਈ ਜਾ ਸਕੀ ਹੈ। ਬੀਤੇ ਵਿੱਤੀ ਸਾਲ 2017-18 ਵਿਚ ਭਾਰਤੀ ਰੇਲਵੇ ਨੈਟਵਰੱਕ ਵਿਚ ਕੁੱਲ 73 ਹਾਦਸੇ ਹੋਏ ਸਨ ਰੇਲਵੇ ਵਿਚ ਲਗਾਤਾਰ ਅਪਣਾਏ ਜਾ ਰਹੇ ਸੁਰੱਖਿਆ ਉਪਾਅ ਦੇ ਅਸਰ ਨਾਲ ਅਜਿਹੇ ਹਾਦਸਿਆਂ ਵਿਚ ਕਾਫ਼ੀ ਕਮੀ ਆਈ ਹੈ।

ਚਾਲੂ ਵਿੱਤੀ ਸਾਲ ਵਿਚ ਅਜਿਹੀਆਂ 59 ਘਟਨਾਵਾਂ ਸਾਹਮਣੇ ਆਈਆ। ਇਸ ਸਾਲ ਅਜਿਹੇ ਹਾਦਸੇ ਘੱਟ ਕੇ 0.06 ਪ੍ਰਤੀਸ਼ਤ ਪ੍ਰਤੀ ਮਿਲੀਅਨ ਕਿਲੋਮੀਟਰ ਰਹਿ ਗਏ ਹਨ।ਰਿਪੋਰਟ ਮੁਤਾਬਕ ਸਾਲ 1960-61 ਵਿਚ ਇਸ ਤਰ੍ਹਾਂ ਦੇ 2,131 ਹਾਦਸੇ ਦਰਜ ਕੀਤੇ ਗਏ ਸਨ।

ਸਾਲ 1970-71 ਵਿਚ 840, ਸਾਲ 1980-81 ਵਿਚ 1,013, ਸਾਲ 1990-91 ਵਿਚ 532 ਅਤੇ ਸਾਲ 2010-11 ਵਿਚ ਅਜਿਹੇ 141 ਮਾਮਲੇ ਸਾਹਮਣੇ ਆਏ ਸਨ। ਸਾਲ 1990 ਤੋਂ 1995 ਵਿਚ ਸਾਹਮਣੇ ਆਏ ਹਾਦਸਿਆਂ 'ਚ 2400 ਯਾਤਰੀਆਂ ਦੀ ਮੌਤ ਹੋਈ ਸੀ ਉੱਥੇ ਹੀ 4300 ਜਖ਼ਮੀ ਹੋ ਗਏ ਸਨ। ਸਾਲ 2013 ਤੋਂ 2018 ਦੇ ਵਿਚ ਦਰਜ ਕੀਤੇ ਗਏ ਅਜਿਹੇ ਰੇਲ ਹਾਦਸਿਆਂ ਵਿਚ 990 ਲੋਕਾਂ ਦੀ ਜਾਨ ਗਈ ਸੀ ਅਤੇ 1500 ਯਾਤਰੀ ਜਖ਼ਮੀ ਹੋ ਗਏ ਸਨ।