ਉਤਰਾਖੰਡ ਦੇ ਸਾਬਕਾ ਸੀਐਮ ਹਰੀਸ਼ ਰਾਵਤ ਸਮੇਤ ਪਰਿਵਾਰ ਦੇ 4 ਮੈਂਬਰ ਕੋਰੋਨਾ ਪਾਜ਼ੀਟਿਵ
ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅਤੇ ਉਨ੍ਹਾਂ ਦੇ ਪਰਿਵਾਰ...
ਦੇਹਰਾਦੂਨ: ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਅਤੇ ਉਨ੍ਹਾਂ ਦੇ ਪਰਿਵਾਰ ਦੇ 4 ਮੈਂਬਰ ਕੋਰੋਨਾ ਦੀ ਚਪੇਟ ਵਿਚ ਆ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਜਨਤਕ ਤੌਰ ’ਤੇ ਸਾਂਝੀ ਕੀਤੀ।
ਹਰੀਸ਼ ਰਾਵਤ ਨੇ ਟਵੀਟ ਕਰਕੇ ਲਿਖਿਆ ਕਿ ਆਖਰਕਾਰ ਕੋਰੋਨਾ ਪਹਿਲਵਾਨ ਨੇ ਮੈਨੂੰ ਜਕੜ ਹੀ ਲਿਆ। ਅੱਜ ਦੁਪਹਿਰ ਬਾਅਦ ਮੈਂ, ਮੇਰੀ ਪਤਨੀ, ਬੇਟੀ, ਸੁਮਿਤ ਰਾਵਤ, ਪੂਰਨ ਰਾਵਤ, ਇਨ੍ਹਾਂ ਸਾਰਿਆਂ ਦਾ ਕੋਰੋਨਾ ਟੈਸਟ ਕਰਾਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਕੋਰੋਨਾ ਟੈਸਟ ਕਰਾਉਣ ਵਿਚ ਹਿਚਕਿਚਾ ਰਿਹਾ ਸੀ। ਫਿਰ ਮੈਨੂੰ ਲੱਗਿਆ ਨਹੀ, ਮੈਨੂੰ ਵੀ ਕਰਵਾ ਲੈਣਾ ਚਾਹੀਦਾ ਹੈ ਅਤੇ ਚੰਗਾ ਹੋਇਆ ਮੈਂ ਆਪਣਾ ਟੈਸਟ ਕਰਵਾ ਲਿਆ।
ਹਰੀਸ਼ ਰਾਵਤ ਨੇ ਕਿਹਾ ਕਿ ਟੈਸਟ ਦੀ ਰਿਪੋਰਟ ਆਉਣ ’ਤੇ ਮੈਂ ਪਾਜ਼ੀਟਿਵ ਪਾਇਆ ਗਿਆ ਹਾਂ, ਅਤੇ ਮੇਰੇ ਪਰਿਵਾਰ ਦੇ ਇਕ ਸਮੇਂ 4 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਬੁੱਧਵਾਰ ਦੁਪਹਿਰ ਤੱਕ ਜਿੰਨੇ ਵੀ ਲੋਕ ਮੇਰੇ ਸੰਪਰਕ ਵਿਚ ਆਏ ਹਨ ਤਾਂ ਉਹ ਕ੍ਰਿਪਾ ਕਰਕੇ ਆਪਣਾ ਕੋਰੋਨਾ ਟੈਸਟ ਕਰਵਾ ਲੈਣ ਕਿਉਂਕਿ ਇਹ ਸਾਵਧਾਨੀ ਜਰੂਰੀ ਹੈ।