ਸੀਨੀਅਰ ਪੱਤਰਕਾਰ ਅਭੈ ਛਜਲਾਨੀ ਦਾ ਲੰਬੀ ਬਿਮਾਰੀ ਦੇ ਚਲਦਿਆਂ ਦਿਹਾਂਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੱਤਰਕਾਰੀ ਵਿਚ ਸ਼ਾਨਦਾਰ ਯੋਗਦਾਨ ਲਈ ਸਾਲ 2009 ਵਿਚ ਉਹਨਾਂ ਨੂੰ "ਪਦਮ ਸ਼੍ਰੀ" ਨਾਲ ਸਨਮਾਨਿਤ ਕੀਤਾ ਗਿਆ

Veteran journalist Abhay Chhajlani dies at 88

 

ਇੰਦੌਰ: ਸੀਨੀਅਰ ਪੱਤਰਕਾਰ ਅਭੈ ਛਜਲਾਨੀ ਦਾ ਇੰਦੌਰ ਵਿਚ 88 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਸਨ। ਇਹ ਜਾਣਕਾਰੀ ਉਹਨਾਂ ਦੇ ਪਰਿਵਾਰ ਦੇ ਇਕ ਨਜ਼ਦੀਕੀ ਨੇ ਦਿੱਤੀ। ਉਹਨਾਂ ਦੱਸਿਆ ਕਿ 88 ਸਾਲਾ ਅਭੈ ਛਜਲਾਨੀ ਪਿਛਲੇ ਦੋ ਮਹੀਨਿਆਂ ਤੋਂ ਮੰਜੇ 'ਤੇ ਪਏ ਸਨ। ਉਹਨਾਂ ਨੇ ਆਪਣੇ ਘਰ ਆਖ਼ਰੀ ਸਾਹ ਲਿਆ।

ਇਹ ਵੀ ਪੜ੍ਹੋ: ਗਰਮੀਆਂ ਵਿਚ ਮਹਿੰਗੇ ਕੋਲਡ ਡ੍ਰਿੰਕ ਦੀ ਥਾਂ ਪੀਉ ਠੰਢੀ ਲੱਸੀ, ਹੋਣਗੇ ਕਈ ਫ਼ਾਇਦੇ

ਅਭੈ ਛਜਲਾਨੀ ਦੇ ਪਰਿਵਾਰ ਵਿਚ ਉਹਨਾਂ ਦਾ ਪੁੱਤਰ ਵਿਨੈ ਅਤੇ ਦੋ ਧੀਆਂ-ਸ਼ੀਲਾ ਅਤੇ ਆਭਾ ਸ਼ਾਮਲ ਹਨ। ਉਹਨਾਂ ਦੀ ਪਤਨੀ ਪੁਸ਼ਪਾ ਛਜਲਾਨੀ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ। ਅਭੈ ਛਜਲਾਨੀ, ਜੋ ਹਿੰਦੀ ਅਖਬਾਰ "ਨਈਦੁਨੀਆ" ਦੇ ਸੰਪਾਦਕੀ ਬੋਰਡ ਦੇ ਚੇਅਰਮੈਨ ਸਨ। ਪੱਤਰਕਾਰੀ ਵਿਚ ਸ਼ਾਨਦਾਰ ਯੋਗਦਾਨ ਲਈ ਸਾਲ 2009 ਵਿਚ ਉਹਨਾਂ ਨੂੰ "ਪਦਮ ਸ਼੍ਰੀ" ਨਾਲ ਸਨਮਾਨਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: 2 ਬੱਚਿਆਂ ਦੇ 7 ਕਾਤਲਾਂ ਨੂੰ ਉਮਰ ਕੈਦ, ਪਰਿਵਾਰ ਨੇ ਤਾਂਤਰਿਕ ਨਾਲ ਮਿਲ ਕੇ ਦਿੱਤੀ ਸੀ ਮਾਸੂਮ ਭੈਣ-ਭਰਾ ਦੀ ਬਲੀ  

ਛਜਲਾਨੀ ਭਾਰਤੀ ਭਾਸ਼ਾਈ ਅਖਬਾਰ ਸੰਘ (ILNA) ਅਤੇ ਇੰਡੀਅਨ ਨਿਊਜ਼ਪੇਪਰ ਸੋਸਾਇਟੀ (INS) ਦੇ ਪ੍ਰਧਾਨ ਵੀ ਸਨ। ਨਵੀਂ ਦਿੱਲੀ ਵਿਚ ਆਈਐਨਐਸ ਤੋਂ ਜਾਰੀ ਇਕ ਰੀਲੀਜ਼ ਦੇ ਅਨੁਸਾਰ ਸੁਸਾਇਟੀ ਦੇ ਪ੍ਰਧਾਨ ਕੇਆਰਪੀ ਰੈੱਡੀ ਨੇ ਅਭੈ ਛਜਲਾਨੀ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਮੀਡੀਆ ਭਾਈਚਾਰੇ ਦੇ ਲੋਕਾਂ ਦੇ ਨਾਲ-ਨਾਲ ਕਈ ਸਿਆਸਤਦਾਨਾਂ ਅਤੇ ਹੋਰ ਖੇਤਰਾਂ ਦੀਆਂ ਮਸ਼ਹੂਰ ਹਸਤੀਆਂ ਨੇ ਅਭੈ ਛਜਲਾਨੀ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ।