ਕੈਨੇਡਾ: ਸਿੱਖ ਆਗੂ ਜਗਮੀਤ ਸਿੰਘ ਦੀ ਪੱਗ ਦੇ ਰੰਗ ਨੂੰ ਲੈ ਕੇ ਪੱਤਰਕਾਰ ਦੇ ਟਵੀਟ ’ਤੇ ਸਿੱਖ ਭਾਈਚਾਰੇ ਦੀ ਸਖ਼ਤ ਪ੍ਰਤੀਕਿਰਿਆ
ਅਲੋਚਨਾ ਤੋਂ ਬਾਅਦ ਹਟਾਇਆ ਗਿਆ ਟਵੀਟ, ਮੰਗੀ ਮੁਆਫ਼ੀ
ਟੋਰਾਂਟੋ: ਕੈਨੇਡਾ ਦੇ ਇਕ ਉੱਘੇ ਸਿੱਖ ਆਗੂ ਦੀ ਪੱਗ ਦੇ ਰੰਗ ਬਾਰੇ ਟੋਰਾਂਟੋ ਸਨ ਦੇ ਇਕ ਪੱਤਰਕਾਰ ਵੱਲੋਂ ਕੀਤੇ ਗਏ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਸਿੱਖ ਭਾਈਚਾਰੇ ਨੇ ਇਸ ਨੂੰ 'ਅਸੰਵੇਦਨਸ਼ੀਲ' ਅਤੇ 'ਅਣਉਚਿਤ' ਕਰਾਰ ਦਿੰਦੇ ਹੋਏ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਸੰਸਦ ਮੈਂਬਰਾਂ ਨੇ ਪਿਛਲੇ ਹਫਤੇ ਹਾਊਸ ਆਫ ਕਾਮਨਜ਼ ਵਿਚ ਕਰਿਆਨੇ ਦੀਆਂ ਕੀਮਤਾਂ ਦੀ ਮਹਿੰਗਾਈ 'ਤੇ ਸਵਾਲ ਉਠਾਏ ਸਨ। ਰਾਜਨੀਤਿਕ ਕਾਲਮਨਵੀਸ ਬ੍ਰਾਇਨ ਲਿਲੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਆਗੂ ਜਗਮੀਤ ਸਿੰਘ ਦੀ ਇਕ ਤਸਵੀਰ ਦੇ ਨਾਲ ਕੈਪਸ਼ਨ ਟਵੀਟ ਕੀਤਾ, "ਇੰਝ ਲੱਗਦਾ ਹੈ ਜਿਵੇਂ ਜਗਮੀਤ ਨੇ ਕਮੇਟੀ ਵਿਚ ਗੈਲੇਨ ਵੈਸਟਨ ਨੂੰ ਗ੍ਰਿਲ ਕਰਨ ਲਈ ਅੱਜ ਆਪਣੀ ਨੋ ਨੇਮ ਦੀ ਪੱਗ ਪਹਿਨੀ ਹੋਈ ਹੈ"।
ਇਹ ਵੀ ਪੜ੍ਹੋ: ਈਰਾਨ ’ਚ ਸਕੂਲੀ ਵਿਦਿਆਰਥਣਾਂ ਨੂੰ ਜ਼ਹਿਰ ਦੇਣ ਦੇ ਸ਼ੱਕ ’ਚ 110 ਗ੍ਰਿਫ਼ਤਾਰ
ਗੈਲੇਨ ਵੈਸਟਨ ਜਾਰਜ ਵੈਸਟਨ ਲਿਮਿਟੇਡ ਦੇ ਸੀਈਓ ਅਤੇ ਲੋਬਲਾਜ਼ ਦੇ ਕਾਰਜਕਾਰੀ ਚੇਅਰਮੈਨ ਹਨ। ਉਹ ਖੇਤੀਬਾੜੀ ਬਾਰੇ ਸੰਸਦੀ ਸਥਾਈ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਲਿਲੀ ਨੇ ਕਿਹਾ, "ਮੈਨੂੰ ਪਤਾ ਹੈ ਕਿ ਉਹ ਖਾਸ ਦਿਨਾਂ ਜਾਂ ਮੌਕਿਆਂ ਲਈ ਰੰਗ ਬਦਲਦੇ ਹਨ, ਪਰ ਅੱਜ ਨੋ ਨੇਮ ਯੈਲੋ ਦੇਖਣ ਦੀ ਉਮੀਦ ਨਹੀਂ ਸੀ, ਕੀ ਇਹ ਜਾਣਬੁੱਝ ਕੇ ਹੈ ਜਾਂ ਇਤਫ਼ਾਕ?” ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਗੁਰਪ੍ਰੀਤ ਕੌਰ ਰਾਏ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਲਿਲੀ ਦੀਆਂ ਟਿੱਪਣੀਆਂ “ਬਹੁਤ ਹੀ ਅਸੰਵੇਦਨਸ਼ੀਲ, ਅਣਉਚਿਤ ਅਤੇ ਦੁਖਦਾਈ” ਹਨ।
ਇਹ ਵੀ ਪੜ੍ਹੋ: ਮਾਨਸਾ 'ਚ 6 ਸਾਲਾ ਮਾਸੂਮ ਦਾ ਕਤਲ, ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮਾਰੀ ਗੋਲੀ
ਟਵੀਟ 'ਤੇ ਤੁਰੰਤ ਕਾਰਵਾਈ ਕਰਨ ਅਤੇ ਲਿਲੀ ਅਤੇ ਟੋਰਾਂਟੋ ਸਨ ਤੋਂ ਜਨਤਕ ਮੁਆਫੀ ਦੀ ਮੰਗ ਕਰਦੇ ਹੋਏ ਉਹਨਾਂ ਕਿਹਾ, "ਮੈਨੂੰ ਲਗਦਾ ਹੈ ਕਿ ਕੈਨੇਡਾ ਵਿਚ ਅਜਿਹੀਆਂ ਟਿੱਪਣੀਆਂ ਦੀ ਕੋਈ ਥਾਂ ਨਹੀਂ ਹੈ।" ਓਨਟਾਰੀਓ ਦੇ ਸਾਬਕਾ ਐਮਪੀਪੀ ਗੁਰਰਤਨ ਸਿੰਘ ਨੇ ਟਵੀਟ ਕੀਤਾ, 'ਸਾਡੀ ਪੱਗ, ਭਾਵੇਂ ਜਿਸ ਮਰਜ਼ੀ ਰੰਗ ਦੀ ਹੋਵੇ, ਇਹ ‘ਨੋ ਨੇਮ’ ਨਹੀਂ ਹੈ।
ਇਹ ਵੀ ਪੜ੍ਹੋ: ਮਹਿਲਾਵਾਂ ਵਿਰੁਧ ਅਪਰਾਧ ਦੇ ਪਿਛਲੇ 5 ਸਾਲਾਂ ’ਚ ਦਰਜ ਹੋਏ 1 ਕਰੋੜ ਮਾਮਲੇ
ਲਿਲੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਜਗਮੀਤ ਸਿੰਘ ਨੇ ਲਿਖਿਆ, “ਮੈਂ ਪੱਗ ਕਿਉਂ ਬੰਨ੍ਹਦਾ ਹਾਂ ਅਤੇ ਇਸ ਦਾ ਮਤਲਬ ਕੀ ਹੈ ਇਸ ਬਾਰੇ ਮੇਰੇ ਨਾਲ ਬਹੁਤ ਵਧੀਆ ਗੱਲਬਾਤ ਕੀਤੀ ਹੈ ਪਰ ਕੁਝ ਲੋਕ ਸਾਨੂੰ ਘੱਟ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਨ... ਮੈਨੂੰ ਲੱਗਦਾ ਹੈ ਕਿ ਇਹ ਖਾਸ ਤੌਰ 'ਤੇ ਬੱਚਿਆਂ ਨੂੰ ਦੁਖੀ ਕਰਦਾ ਹੈ”।
ਇਹ ਵੀ ਪੜ੍ਹੋ: 700 ਟੀਕਿਆਂ ਸਮੇਤ ਕਬੱਡੀ ਖਿਡਾਰੀ ਗ੍ਰਿਫ਼ਤਾਰ, ਪੰਜਾਬ ਦੇ ਖਿਡਾਰੀਆਂ ਲਈ ਸੀ ਸਟੀਰੌਇਡ ਦੀ ਖੇਪ
ਹਾਲਾਂਕਿ ਲਿਲੀ ਨੇ ਟਵੀਟ ਨੂੰ ਡਿਲੀਟ ਕਰ ਦਿੱਤਾ ਅਤੇ ਮੁਆਫੀ ਵੀ ਮੰਗੀ, ਟਵੀਟ 'ਤੇ ਪ੍ਰਤੀਕਿਰਿਆਵਾਂ ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਲਿਲੀ ਨੇ ਲਿਖਿਆ, 'ਮੈਂ ਇਕ ਪਿਛਲਾ ਟਵੀਟ ਡਿਲੀਟ ਕਰ ਦਿੱਤਾ ਹੈ, ਜਿਸ ਨਾਲ ਵਿਵਾਦ ਹੋਇਆ ਸੀ ਅਤੇ ਉਸ ਨੂੰ ਅਸੰਵੇਦਨਸ਼ੀਲ ਦੇਖਿਆ ਗਿਆ ਸੀ। ਮੇਰਾ ਇਹ ਇਰਾਦਾ ਨਹੀਂ ਸੀ ਅਤੇ ਮੈਂ ਉਹਨਾਂ ਤੋਂ ਮੁਆਫੀ ਮੰਗਦਾ ਹਾਂ ਜਿਨ੍ਹਾਂ ਨੂੰ ਮੈਂ ਨਾਰਾਜ਼ ਕੀਤਾ ਹੈ। ਇਸ ਲਈ ਟਵੀਟ ਨੂੰ ਹਟਾ ਦਿੱਤਾ ਗਿਆ ਹੈ।' ਦੱਸ ਦੇਈਏ ਕਿ ਸਟੈਟਿਸਟਿਕਸ ਕੈਨੇਡਾ ਦੁਆਰਾ 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਕੈਨੇਡਾ ਵਿਚ 7.71 ਲੱਖ ਤੋਂ ਵੱਧ ਸਿੱਖ ਹਨ।