ਹੱਤਿਆ ਤੋਂ ਪਹਿਲਾਂ ਸੁਬੋਧ ਸਿੰਘ ਦੀ ਅਰੋਪੀਆਂ ਨਾਲ ਹੋਈ ਸੀ ਫੋਨ ’ਤੇ ਗਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਾਣੋ, ਕੀ ਹੈ ਪੂਰਾ ਮਾਮਲਾ

Bajrang dal convener called accused before cop Subodh Kumar Singh's killing

ਬੁਲੰਦਸ਼ਹਿਰ: ਦਸੰਬਰ 2018 ਵਿਚ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਵਿਚ ਹੋਈ ਹਿੰਸਾ ਅਤੇ ਪੁਲਿਸ ਅਧਿਕਾਰੀ ਸੁਬੋਧ ਕੁਮਾਰ ਸਿੰਘ ਦੀ ਹੱਤਿਆ ਤੋਂ ਪਹਿਲਾਂ ਅਰੋਪੀਆਂ ਦੀ ਆਪਸ ਵਿਚ ਗੱਲ ਹੋਈ ਸੀ। ਇੱਕ ਰਿਪੋਰਟ ਮੁਤਾਬਕ ਬਜਰੰਗ ਦਲ ਦੇ ਆਗੂ ਯੋਗੇਸ਼ ਰਾਜ ਅਤੇ ਹੋਰ ਅਰੋਪੀਆਂ ਨੇ ਬੁਲੰਦ ਸ਼ਹਿਰ ਹਿੰਸਾ ਤੋਂ ਪਹਿਲਾਂ ਆਪਸ ਵਿਚ ਕਈ ਫੋਨ ਕਾਲ ਕੀਤੀਆਂ ਸਨ ਅਤੇ ਗਾਂ ਦੇ ਹਿਸਿਆਂ ਸਮੇਤ ਸਿਆਨਾ ਵਿਚ ਅਪਣੇ ਲੋਕਾਂ ਨੂੰ ਇਕੱਠੇ ਹੋਣ ਲਈ ਕਿਹਾ ਸੀ।

ਉੱਤਰ ਪ੍ਰਦੇਸ਼ ਦੀ ਵਿਸ਼ੇਸ਼ ਜਾਂਚ ਟੀਮ ਦੁਆਰਾ ਦਰਜ ਕੀਤੀ ਗਈ ਚਾਰਜ ਸ਼ੀਟ ਵਿਚ ਇਹ ਕਿਹਾ ਗਿਆ ਸੀ ਕਿ ਚਾਰਜਸ਼ੀਟ ਮਾਰਚ 2019 ਵਿਚ ਦਾਇਰ ਕੀਤੀ ਗਈ ਸੀ। ਚਾਰਜ ਸ਼ੀਟ ਮੁਤਾਬਕ ਅਰੋਪੀ ਸਚਿਨ ਅਹਲਾਵਤ ਨੇ ਤਿੰਨ ਦਸੰਬਰ ਨੂੰ ਯੋਗੋਸ਼ ਨੂੰ 28 ਸੈਂਕੇਡ ਦੀ ਫੋਨ ਕਾਲ ਕੀਤੀ ਜਿਸ ਵਿਚ ਉਸ ਨੇ ਕਥਿਤ ਤੌਰ ’ਤੇ ਗਉ ਹੱਤਿਆ ਦ ਘਟਨਾ ਦੀ ਜਾਣਕਾਰੀ ਦਿੱਤੀ ਸੀ। ਇਸ ਕਾਲ ਦੌਰਾਨ ਯੋਗੇਸ਼ ਦੀ ਲੋਕੇਸ਼ਨ  ਨਿਆਬਸ ਸੀ, ਜਿੱਥੇ ਉਹ ਰਹਿੰਦਾ ਸੀ।

ਸਵੇਰੇ 9 ਤੋਂ 10:30 ਵਜੇ ਤਕ ਯੋਗੇਸ਼ ਅਤੇ ਹੋਰ ਅਰੋਪੀ ਆਸ਼ੀਸ਼ ਚੌਹਾਨ, ਸਤੀਸ਼ ਚੰਦਰਾ, ਸਚਿਨ ਜਟ, ਪਵਨ, ਸਤਿੰਦਰ ਅਤੇ ਵਿਸ਼ਾਲ ਤਿਆਗੀ ਵਿਚਕਾਰ ਕਈ ਵਾਰ ਫੋਨ ’ਤੇ ਗੱਲ ਕੀਤੀ ਸੀ। ਪਹਿਲੀ ਕਾਲ ਰਿਸੀਵ ਕਰਨ ’ਤੇ 45 ਮਿੰਟ ਬਾਅਦ ਹੀ ਯੋਗੇਸ਼ ਦੀ ਲੋਕੇਸ਼ਨ ਨਿਆਬਸ ਤੋਂ ਬਦਲ ਕੇ ਸਿਆਨਾ ਹੋ ਗਈ। ਚਾਰਜਸ਼ੀਟ ਮੁਤਾਬਕ ਇਹ ਸਪਸ਼ਟ ਹੈ ਕਿ ਗਉ ਹੱਤਿਆ ਦੀ ਘਟਨਾ ਦੀ ਖ਼ਬਰ ਅਰੋਪੀ ਸਚਿਨ ਅਹਲਾਵਤ ਨੇ ਬਜਰੰਗ ਦਲ ਦੇ ਆਗੂ ਯੋਗੇਸ਼ ਰਾਜ ਨੂੰ ਦਿੱਤੀ ਹੈ।

ਇਸ ਤੋਂ ਬਾਅਦ ਯੋਗੇਸ਼ ਨੇ ਅਪਣੇ ਆਰੋਪੀਆਂ ਨੂੰ ਅਪਣਿ ਸਮਰਥਕਾਂ ਨਾਲ ਘਟਨਗ੍ਰਸਤ ’ਤੇ ਇਕੱਠੇ ਹੋਣ ਨੂੰ ਕਿਹਾ ਸੀ। ਯੋਗੇਸ਼ ਅਤੇ ਬਾਕੀ ਅਰੋਪੀਆਂ ਨੇ ਗਉ ਦੇ ਹਿਸਿਆਂ ਨੂੰ ਬੁਲੰਦਸ਼ਹਿਰ ਰਾਜਮਾਰਗ ’ਤੇ ਸਿਆਨਾ ਪੁਲਿਸ ਸਟੇਸ਼ਨ ਦੇ ਸਾਹਮਣੇ ਲੈ ਗਏ ਅਤੇ ਪੁਲਿਸ ਵਿਰੁਧ ਨਾਅਰੇਬਾਜ਼ੀ ਕੀਤੀ। ਐਸਆਈਟੀ ਨੇ ਅਪਣੀ ਰਿਪੋਰਟ ਵਿਚ ਕਿਹਾ ਕਿ ਬਜਰੰਗ ਦਲ ਦੇ ਕਾਰਜਕਰਤਾਵਾਂ ਨੇ ਭੀੜ ਦੀ ਅਗਵਾਈ ਕੀਤੀ ਅਤੇ ਇਸ ਭੀੜ ਨੇ ਟ੍ਰੈਕਟਰ ਨਾਲ ਸਿਆਨਾ ਪੁਲਿਸ ਥਾਣੇ ਨੂੰ ਬਲਾਕ ਕਰ ਦਿੱਤਾ।

ਰਾਜ ਦੀ ਸੰਪੱਤੀ ਨੂੰ ਖਤਮ ਕਰਨ, ਕਾਨੂੰਨ ਦੀ ਵਿਵਸਥਾ ਵਿਗਾੜਨ ਲਈ ਹਿੰਸਾ ਕਰਨ ਦਾ ਫ਼ੈਸਲਾ ਵੀ ਇਸ ਭੀੜ ਦਾ ਹੀ ਸੀ। ਭੀੜ ਨੇ ਪੁਲਿਸ ਨੂੰ ਪੱਥਰ ਵੀ ਮਾਰੇ ਅਤੇ ਉਹਨਾਂ ਦੇ ਕਈ ਵਾਹਨ ਵੀ ਸਾੜ ਦਿੱਤੇ। ਨਾਲ ਹੀ ਪੁਲਿਸ ਸਟੇਸ਼ਨ ਵਿਚ ਅੱਗ ਵੀ ਲਗਾ ਦਿੱਤੀ। ਇਸ ਹਿੰਸਾ ਵਿਚ ਇੰਸਪੈਕਟਰ ਸੁਬੋਧ ਸਮੇਤ ਦੋ ਹੋਰ ਲੋਕਾਂ ਦੀ ਮੌਤ ਹੋ ਗਈ।

ਐਸਆਈਟੀ ਦੀ ਚਾਰਚਸ਼ੀਟ ਮੁਤਾਬਕ ਹਿੰਸਾ ਸਮੇਂ ਕਿਸੇ ਵੀ ਤਰ੍ਹਾਂ ਦੀ ਅਨਹੋਣੀ ਤੋਂ ਬਚਣ ਲਈ ਪਿੰਡ ਦੀਆਂ ਲੜਕੀਆਂ ਦੇ ਇਕ ਸਕੂਲ ਦਾ ਗੇਟ ਬੰਦ ਕਰ ਦਿਤਾ ਸੀ। ਇਸ ਦੌਰਾਨ ਇਜਤਮਾ ਦੇ ਮਾਰਗ ਨੂੰ ਔਰੰਗਾਬਾਦ ਤੋਂ ਬਦਲ ਕੇ ਜਹਾਂਗੀਰਬਾਦ ਕਰ ਦਿੱਤਾ ਗਿਆ।