ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦਿਆਂ ਭੀੜ ਦੁਆਰਾ ਕੀਤੀ ਗਈ ਕੁੱਟਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁੱਟਮਾਰ ਤੋਂ ਬਾਅਦ ਹੋਈ ਇਕ ਦੀ ਮੌੌਤ

Jharkhand- Gumla Jhurmu adivasi lynching

10 ਅਪ੍ਰੈਲ 2019 ਨੂੰ ਝਾਰਖੰਡ ਵਿਚ ਗੁਮਲਾ ਦੇ ਡੁਮਰੀ ਬਲਾਕ ਦੇ ਜੁਰਮੁ ਪਿੰਡ ਦੇ ਰਹਿਣ ਵਾਲੇ 50 ਸਾਲਾ ਆਦੀਵਾਸੀ ਪ੍ਰਕਾਸ਼ ਨਾਮ ਦੇ ਲੜਕੇ ਨੂੰ ਕਥਿਤ ਤੌਰ ’ਤੇ ਗਉ ਹੱਤਿਆ ਦੇ ਸ਼ੱਕ ਵਿਚ ਗੁਆਂਢੀ ਪਿੰਡ ਜੈਰਾਗੀ ਦੇ ਲੋਕਾਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ। ਭੀੜ ਦੇ ਹਮਲੇ ਵਿਚ ਕੁੱਟੇ ਜਾਣ ਵਾਲੇ ਤਿੰਨ ਪੀੜਤ ਪੀਟਰ ਕੇਰਕੇਟਾ, ਬੇਲਾਰੀਅਸ ਮਿੰਜ ਅਤੇ ਜੇਨੇਰੀਅਸ ਮਿੰਜ ਪੂਰੀ ਤਰ੍ਹਾਂ ਜ਼ਖ਼ਮੀ ਹਨ।

ਝਾਰਖੰਡ ਅਧਿਕਾਰ ਖੇਤਰ ਮਹਾਂਸਭਾ ਦੇ ਇਕ ਦਲ ਜਿਸ ਵਿਚ ਕਈ ਸਮਾਜਿਕ ਕਾਰਜਕਰਤਾਵਾਂ ਅਤੇ ਮੈਂਬਰੀ ਸੰਗਠਨ ਦੇ ਆਗੂ ਸ਼ਾਮਲ ਸਨ ਨੇ 14-15 ਅਪ੍ਰੈਲ ਨੂੰ ਪਿੰਡ ਜਾ ਕੇ ਇਸ ਮਾਮਲੇ ਦੀ ਜਾਂਚ ਕੀਤੀ। ਜਾਂਚ ਅਧਿਕਾਰੀਆਂ ਨੂੰ ਸਥਾਨਕ ਲੋਕਾਂ ਤੋਂ ਪਤਾ ਲੱਗਿਆ ਕਿ ਇਹ ਚਾਰੇ ਪੀੜਤ ਅਪਣੇ ਪਿੰਡ ਦੇ ਲੋਕਾਂ ਨਾਲ ਮਿਲ ਕੇ ਪਿੰਡ ਦੇ ਕੋਲ ਨਦੀ ਕਿਨਾਰੇ ਇਕ ਮਰੇ ਹੋਏ ਬਲਦ ਦਾ ਮਾਸ ਕੱਟ ਰਹੇ ਸੀ। ਇਸ ਖੇਤਰ ਦੇ ਲੋਕ ਗਾਂ ਦਾ ਮਾਸ ਵੀ ਖਾਂਦੇ ਹਨ।

ਜੁਰਮੁ ਪਿੰਡ ਦੇ ਕੁਝ ਲੋਕਾਂ ਨੂੰ ਮਰੇ ਹੋਏ ਬਲਦ ਦੇ ਮਾਲਕ ਨੇ ਉਸ ਦਾ ਮਾਸ ਕੱਟਣ ’ਤੇ ਚਮੜੀ ਲਾਉਣ ਨੂੰ ਕਿਹਾ ਸੀ। ਇਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਹੋਰ ਕਈ ਸਮੁਦਾਇ ਦੇ ਲੋਕ ਉਹਨਾਂ ਨੂੰ ਮਰੇ ਹੋਏ ਪਸ਼ੂਆਂ ਨੂੰ ਲੈ ਕੇ ਜਾਣ ਨੂੰ ਕਹਿੰਦੇ ਹਨ। ਇਸ ਤੋਂ ਪਹਿਲਾਂ ਉਹਨਾਂ ਨੂੰ ਗਾਂ ਦਾ ਮਾਸ ਖਾਣ ਤੋਂ ਕਦੇ ਵੀ ਮਨਾਹੀ ਨਹੀਂ ਕੀਤੀ ਗਈ ਸੀ। ਜਦੋਂ ਇਹ ਲੋਕ ਬਲਦ ਦਾ ਮਾਸ ਕੱਟ ਰਹੇ ਸਨ ਤਾਂ ਉਹਨਾਂ ’ਤੇ ਜੈਰਾਗੀ ਪਿੰਡ ਦੇ ਲੋਕਾਂ ਨੇ ਹਮਲਾ ਕਰ ਦਿੱਤਾ।

ਪੀੜਤਾਂ ਦਾ ਕਹਿਣਾ ਹੈ ਕਿ ਭੀੜ ਦੀ ਅਗਵਾਈ ਸੰਦੀਪ ਸਾਹੂ, ਸੰਤੋਸ਼ ਸਾਹੂ, ਸੰਜੇ ਸਾਹੂ ਤੇ ਉਹਨਾਂ ਦੇ ਪੁੱਤਰ ਕਰ ਰਹੇ ਸਨ। ਭੀੜ ਦੇ ਹਮਲੇ ਵਿਚ ਕਈ ਲੋਕ ਤਾਂ ਭਜ ਨਿਕਲੇ ਪਰ ਪ੍ਰਕਾਸ਼, ਪੀਟਰ, ਬੈਲਰੀਅਸ ਅਤੇ ਜੇਨੇਰੀਅਸ ਨੂੰ ਭੀੜ ਨੇ ਘੇਰ ਲਿਆ ਅਤੇ ਡੰਡਿਆਂ ਨਾਲ ਕੁੱਟਿਆ। ਜੇਨੇਰੀਅਸ ਮਿੰਜ ਨੇ ਦਸਿਆ ਕਿ ਭੀੜ ਸਾਨੂੰ ਕੁੱਟਦੇ ਹੋਏ ਜੈਰਾਗੀ ਚੌਂਕ ਤਕ ਲੈ ਗਈ। ਰਸਤੇ ਵਿਚ ਸਾਨੂੰ ਜੈ ਬਜਰੰਗ ਬਲੀ ਅਤੇ ਜੈ ਸ਼੍ਰੀਰਾਮ ਦੇ ਨਾਅਰੇ ਲਗਾਉਣ ਨੂੰ ਕਿਹਾ ਗਿਆ।

ਨਾਅਰੇ ਨਾ ਲਗਾਉਣ ’ਤੇ ਸਾਨੂੰ ਬਹੁਤ ਕੁੱਟਿਆ ਗਿਆ। ਕੁੱਟਣ ਤੋਂ ਬਾਅਦ ਉਹਨਾਂ ਨੂੰ ਡੁਮਰੀ ਪੁਲਿਸ ਸਟੇਸ਼ਨ ਦੇ ਸਾਹਮਣੇ ਛੱਡ ਦਿੱਤਾ ਗਿਆ। ਇਹਨਾਂ ਪੀੜਤਾਂ ਵਿਚੋਂ ਪ੍ਰਕਾਸ਼ ਨਾਮ ਦੇ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਉਹਨਾਂ ਨੇ ਜਾਂਚ ਅਧਿਕਾਰੀਆਂ ਨੂੰ ਦਸਿਆ ਕਿ ਥਾਣੇ ਦੇ ਇੰਚਾਰਜ ਦੁਆਰਾ ਉਹਨਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਕੇਂਦਰ ਦੇ ਰਜਿਸਟਰਡ ਵਿਚ ਇਹ ਦਰਜ ਕਰਵਾਉਣ ਕਿ ਪ੍ਰਕਾਸ਼ ਨੂੰ ਜਦੋਂ ਹਸਪਤਾਲ ਲਜਾਇਆ ਗਿਆ ਤਾਂ ਉਹ ਜ਼ਿੰਦਾ ਸੀ।

ਡਾਕਟਰਾਂ ਨੇ ਵੀ ਇਸ ਨੂੰ ਸਵੀਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਕਿ ਪ੍ਰਕਾਸ਼ ਜ਼ਿੰਦਾ ਹੈ। ਜਾਂਚ ਅਧਿਕਾਰੀਆਂ ਅਨੁਸਾਰ ਝਾਰਖੰਡ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਘੱਟ ਤੋਂ ਘੱਟ 11 ਵਿਅਕਤੀਆਂ ਦੀ ਇਕੱਠ ਦੁਆਰਾ ਗਾਵਾਂ ਦੀ ਹੱਤਿਆ ਜਾਂ ਹੋਰ ਕਈ ਸੰਪਰਾਦਾਵਾਂ ਦੇ ਚਲਦੇ ਦੋਸ਼ੀਆਂ ਨੂੰ ਮਾਰ ਦਿੱਤਾ ਗਿਆ ਹੈ ਅਤੇ ਕਈਆਂ ਨੂੰ ਬੜੀ ਬਰਿਹਮੀ ਨਾ ਕੁੱਟਿਆ ਜਾਂਦਾ