ਨਾ ਭਾਜਪਾ, ਨਾ ਕਾਂਗਰਸ ਨੂੰ ਬਹੁਮਤ ਮਿਲੇਗਾ ਪਰ ਕਾਂਗਰਸ ਦੀ ਅਗਵਾਈ ਵਿਚ ਬਣੇਗੀ ਸਰਕਾਰ : ਏ ਰਾਜਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ - ਕਾਂਗਰਸ ਦਾ 150 ਤੋਂ ਵੱਧ ਸੀਟਾਂ ਜਿੱਤਣ ਦਾ ਅਨੁਮਾਨ

Neither BJP nor Cong will get majority but a Cong-led alternative may emerge: A Raja

ਊਟੀ : ਡੀਐਮਕੇ ਨੇਤਾ ਆਂਦੀਮੁਥੂ ਰਾਜਾ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਵਿਚ ਨਾ ਤਾਂ ਭਾਜਪਾ ਅਤੇ ਨਾ ਹੀ ਕਾਂਗਰਸ ਨੂੰ ਮੁਕੰਮਲ ਬਹੁਮਤ ਮਿਲਣ ਦੀ ਸੰਭਾਵਨਾ ਹੈ ਪਰ ਕਾਂਗਰਸ ਦੀ ਅਗਵਾਈ ਵਿਚ ਧਰਮਨਿਰਪੱਖ ਗਠਜੋੜ ਕੇਂਦਰ ਵਿਚ ਅਗਲੀ ਸਰਕਾਰ ਬਣਾ ਸਕਦਾ ਹੈ। ਚਾਰ ਵਾਰ ਸੰਸਦ ਮੈਂਬਰ ਰਹੇ ਰਾਜਾ ਤੀਜੀ ਵਾਰ ਨੀਲਗਿਰੀ ਤੋਂ ਚੋਣ ਲੜ ਰਹੇ ਹਨ। ਇਹ ਸੀਟ ਅਨੁਸੂਚਿਤ ਜਾਤੀ ਲਈ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਖੇਤਰੀ ਦਲਾਂ ਨੇ ਹਾਲੇ ਅਪਣੇ ਪੱਤੇ ਨਹੀਂ ਖੋਲ੍ਹੇ ਅਤੇ ਉਨ੍ਹਾਂ ਦੀ ਰਣਨੀਤੀ ਵਿਰੋਧੀ ਗਠਜੋੜ ਦੀਆਂ ਚੋਣਾਂ ਮਗਰੋਂ ਗਿਣਤੀ 'ਤੇ ਨਿਰਭਰ ਕਰੇਗੀ।

ਸਾਬਕਾ ਕੇਂਦਰੀ ਮੰਤਰੀ ਟੂ ਜੀ ਸਪੈਕਟਰਮ ਮਾਮਲੇ ਦਾ ਮੁਲਜ਼ਮ ਸੀ ਪਰ ਬਾਅਦ ਵਿਚ ਬਰੀ ਹੋ ਗਿਆ। ਉਨ੍ਹਾਂ ਅਨੁਮਾਨ ਲਾਇਆ ਕਿ ਭਾਜਪਾ 200 ਸੀਟਾਂ ਦਾ ਅੰਕੜਾ ਪਾਰ ਨਹੀਂ ਕਰ ਸਕੇਗੀ ਜਦਕਿ ਕਾਂਗਰਸ ਦਾ 150 ਤੋਂ ਵੱਧ ਸੀਟਾਂ ਜਿੱਤਣ ਦਾ ਅਨੁਮਾਨ ਹੈ ਅਤੇ ਬਾਕੀ ਸੀਟਾਂ ਖੇਤਰੀ ਦਲ ਜਿੱਤਣਗੇ। ਰਾਜਾ ਨੇ ਕਿਹਾ, 'ਕਾਂਗਰਸ ਅਤੇ ਭਾਜਪਾ ਨੂੰ ਮੁਕੰਮਲ ਬਹੁਮਤ ਨਹੀਂ ਮਿਲ ਸਕਦਾ ਪਰ ਸੰਭਾਵਨਾ ਹੈ ਕਿ ਚੋਣਾਂ ਮਗਰੋਂ ਕਾਂਗਰਸ ਧਰਮਨਿਰਪੱਖ ਗਠਜੋੜ ਦੀ ਅਗਵਾਈ ਕਰ ਸਕਦੀ ਹੈ। ਮੈਂ ਮੁਕੰਮਲ ਅੰਕੜੇ ਨਹੀਂ ਦੱਸ ਸਕਦਾ।

ਰਾਜਸੀ ਤੌਰ 'ਤੇ ਕਹਿ ਸਕਦਾ ਹਾਂ ਕਿ ਕਾਂਗਰਸ ਦੇ ਪ੍ਰਦਰਸ਼ਨ ਵਿਚ ਸੁਧਾਰ ਆਵੇਗਾ।' ਉਨ੍ਹਾਂ ਕਿਹਾ ਕਿ ਤਾਮਿਲਨਾਡੂ ਵਿਚ ਡੀਐਮਕੇ ਦੀ ਅਗਵਾਈ ਵਿਚ ਗਠਜੋੜ 30 ਸੀਟਾਂ 'ਚੋਂ 30 ਤੋਂ 33 ਸੀਟਾਂ ਲਿਜਾਏਗਾ। ਰਾਜਾ ਨੂੰ ਜਦ ਪੁਛਿਆ ਗਿਆ ਕਿ ਤੇਲੰਗਾਨਾ ਰਾਸ਼ਟਰ ਸਮਿਤੀ ਅਤੇ ਵਾਈਐਸਆਰ ਕਾਂਗਰਸ ਦੀ ਅਗਵਾਈ ਗਠਜੋੜ ਨੂੰ ਸਮਰਥਨ ਦੇਵੇਗੀ ਤਾਂ ਉਨ੍ਹਾਂ ਕਿਹਾ, 'ਟੀਆਰਐਸ ਜਾਂ ਵਾਈਐਸਆਰਸੀਪੀ ਜਾਂ ਟੀਐਮਸੀ ਜਾਂ ਬੀਐਸਪੀ ਜਾਂ ਰਾਕਾਂਪਾ ਦੇ ਸ਼ਰਦ ਪਵਾਰ ਅਤੇ ਇਥੋਂ ਤਕ ਕਿ ਸਪਾ ਦੇ ਅਖਿਲੇਸ਼ ਯਾਦਵ ਦਾ ਕਾਂਗਰਸ ਨਾਲ ਥੋੜਾ ਮਤਭੇਦ ਹੋ ਸਕਦਾ ਹੈ ਪਰ ਸਾਰੀ ਧਰਮਨਿਰਪੱਖਤਾ ਨੂੰ ਬੁਲੰਦ ਕਰਨ ਲਈ ਏਕਤਾ ਜ਼ਰੂਰੀ ਹੈ।