ਪ੍ਰਿਅੰਕਾ ਗਾਂਧੀ ਨੇ ਰਿਸ਼ਤਿਆਂ ਦੀ ਡੋਰ ਦੇ ਸਹਾਰੇ ਲੋਕਾਂ ਦਾ ਦਿਲ ਜਿੱਤਿਆ
ਰਾਹੁਲ ਗਾਂਧੀ ਦੇ ਖੇਤਰ 'ਚ ਪ੍ਰਚਾਰ ਕਰਨ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਰਿਸ਼ਤਿਆਂ ਦੀ ਡੋਰ ਦੇ ਸਹਾਰੇ ਲੋਕਾਂ ਦਾ ਦਿਲ ਜਿੱਤਿਆ।
ਅਮੇਠੀ: ਸੋਨੀਆ ਗਾਂਧੀ ਦੇ ਸਾਂਸਦੀ ਖੇਤਰ ਵਿਚ ਇਕ ਦਿਨ ਪ੍ਰਚਾਰ ਕਰਨ ਤੋਂ ਬਾਅਦ ਰਾਹੁਲ ਗਾਂਧੀ ਦੇ ਖੇਤਰ ਵਿਚ ਪਹੁੰਚੀ ਪ੍ਰਿਅੰਕਾ ਗਾਂਧੀ ਵਾਡਰਾ ਨੇ ਰਿਸ਼ਤਿਆਂ ਦੀ ਡੋਰ ਦੇ ਸਹਾਰੇ ਲੋਕਾਂ ਦਾ ਦਿਲ ਜਿੱਤਿਆ। ਉਹਨਾਂ ਨੇ ਦੁਕਾਨਦਾਰਾਂ ਨੂੰ ਮਿਲ ਕੇ ਉਹਨਾਂ ਦੇ ਕੰਮ ਬਾਰੇ ਜਾਣਕਾਰੀ ਲਈ ਅਤੇ ਇਸਦੇ ਨਾਲ ਹੀ ਉਹ ਪ੍ਰਦੇਸ਼ ਦੇ ਸਾਬਕਾ ਪ੍ਰਧਾਨ ਆਰਪੀ ਸਿੰਘ ਦੇ ਘਰ ਪਹੁੰਚੀ। ਪ੍ਰਿਅੰਕਾ ਗਾਂਧੀ ਨੇ ਉਹਨਾਂ ਦੇ ਪਿੰਡ ਪਹੁੰਚ ਕੇ ਪਿੰਡ ਦੇ ਲੋਕਾਂ ਤੋਂ ਸਮਰਥਨ ਮੰਗਿਆ।
ਪ੍ਰਿਅੰਕਾ ਨੇ ਪੂਰੇ ਕਸਬੇ ਦਾ ਦੌਰਾ ਕੀਤਾ। ਆਰਪੀ ਸਿੰਘ ਦੇ ਪੁੱਤਰ ਰਾਜ ਪ੍ਰਤਾਪ ਸਿੰਘ ਨੇ ਪ੍ਰਿਅੰਕਾ ਗਾਂਧੀ ਦਾ ਸਵਾਗਤ ਕੀਤਾ। ਪ੍ਰਿਅੰਕਾ ਗਾਂਧੀ ਨੇ ਨੌਜਵਾਨਾ ਨੂੰ ਬਦਲਾਅ ਲਿਆਉਣ ਲਈ ਅਪੀਲ ਕੀਤੀ ਅਤੇ ਕਿਹਾ ਕਿ ਕੇਵਲ ਨੌਜਵਾਨ ਹੀ ਦੇਸ਼ ਵਿਚ ਬਦਲਾਅ ਲਿਆ ਸਕਦੇ ਹਨ। ਉਹਨਾਂ ਨੇ ਕਈ ਦੁਕਾਨਦਾਰਾਂ ਦੀਆਂ ਦੁਕਾਨਾਂ ‘ਤੇ ਜਾ ਕੇ ਉਹਨਾਂ ਦੇ ਕੰਮ ਬਾਰੇ ਜਾਣਕਾਰੀ ਲਈ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਪ੍ਰਿਅੰਕਾ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਵਾਰਾਣਸੀ ਲੋਕ ਸਭਾ ਸੀਟ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਰੁੱਧ ਚੋਣ ਲੜਨ ਨੂੰ ਲੈ ਕੇ ਉਹ ਪਾਰਟੀ ਦੇ ਫੈਸਲੇ ਨੂੰ ਮੰਨਣਗੇ। ਦੱਸ ਦਈਏ ਕਿ ਪ੍ਰਿਅੰਕਾ ਗਾਂਧੀ ਨੇ ਸੋਮਵਾਰ ਨੂੰ ਅਮੇਠੀ ਅਤੇ ਰਾਏਬਰੇਲੀ ਦਾ ਦੌਰਾ ਕੀਤਾ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਦੀ ਜਨਤਾ ਦੁਖੀ ਹੈ ਅਤੇ ਪੀੜਤ ਮਹਿਸੂਸ ਕਰ ਰਹੀ ਹੈ। ਉਹਨਾਂ ਕਿਹਾ ਕਿ ਜਨਤਾ ਦੇਸ਼ ਵਿਚ ਬਦਲਾਅ ਚਾਹੁੰਦੀ ਹੈ।