ਵਾਰਾਣਸੀ ਤੋਂ ਮੋਦੀ ਨੂੰ ਟੱਕਰ ਦੇ ਸਕਦੀ ਹੈ ਪ੍ਰਿਅੰਕਾ ਗਾਂਧੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

2014 ਦੇ ਲੋਕ ਸਭਾ ਚੋਣਾਂ ਵਿਚ ਮੋਦੀ ਨੂੰ ਵਾਰਾਣਸੀ ਸੀਟ ਤੋਂ 5,81,122 ਵੋਟਾਂ ਮਿਲੀਆਂ ਸਨ।

Priyanka Gandhi could be joint opposition candidate against Modi in Varanasi

ਨਵੀਂ ਦਿੱਲੀ: ਕਾਂਗਰਸ ਜਰਨਲ ਸਕੱਤਰ ਅਤੇ ਸਾਬਕਾ ਯੂਪੀ ਇੰਚਾਰਜ ਪ੍ਰਿਅੰਕਾ ਗਾਂਧੀ ਨੇ ਭਾਵੇਂ ਹੀ ਮਜ਼ਾਕ ਵਿਚ ਵਿਚ ਇਹ ਕਿਹਾ ਕਿ ਵਾਰਾਣਸੀ ਤੋਂ ਚੋਣ ਲੜਾ? ਪਰ ਇਸ ਦਾ ਮਤਲਬ ਬਹੁਤ ਵੱਡਾ ਹੈ। ਸਿਆਸੀ ਵਿਸ਼ਲੇਸ਼ਕ ਅਤੇ ਰਾਜਨੀਤਿਕ ਲੋਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਪ੍ਰਿਅੰਕਾ ਸਚਮੁੱਚ ਹੀ ਵਾਰਾਣਸੀ ਤੋਂ ਚੋਣ ਲੜ ਸਕਦੀ ਹੈ।

ਜੇਕਰ ਅਜਿਹਾ ਹੁੰਦਾ ਹੈ ਤਾਂ ਕੀ ਹੋਵੇਗਾ? ਸਿਆਸੀ ਗਲਿਆਰੇ ਵਿਚ ਚਰਚਾ ਹੈ ਕਿ ਵਾਰਾਣਸੀ ਤੋਂ ਪ੍ਰਿਅੰਕਾ ਗਾਂਧੀ ਕਾਂਗਰਸ ਅਤੇ ਮਹਾਂਗਠਜੋੜ ਦੀ ਸੰਯੁਕਤ ਉਮੀਦਵਾਰ ਬਣ ਸਕਦੀ ਹੈ।  ਅਸਲ ਵਿਚ 2014 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਨੂੰ ਵਾਰਾਣਸੀ ਸੀਟ ਤੋਂ 5,81,122 ਵੋਟਾਂ ਮਿਲੀਆਂ ਸਨ। ਜਦੋਂਕਿ ਅਰਵਿੰਦ ਕੇਜਰੀਵਾਲ, ਕਾਂਗਰਸ ਦੇ ਅਜੈ ਰਾਇ ਅਤੇ ਬੀਐਸਪੀ ਦੇ ਵਿਜੈ ਪ੍ਰਕਾਸ਼ ਜੈਸਵਾਲ ਨੂੰ 3,45, 431 ਵੋਟਾਂ ਮਿਲੀਆਂ ਸਨ।

ਪੀਐਮ ਮੋਦੀ ਨੂੰ ਜਿੱਤਣ ਲਈ ਕਰੀਬ 2 ਲੱਖ ਤੋਂ ਵੱਧ ਉਮੀਦ ਸੀ। ਕਾਂਗਰਸ ਨੂੰ ਲਗਦਾ ਹੈ ਕਿ ਜੇਕਰ ਇਸ ਸੀਟ ਤੋਂ ਪ੍ਰਿਅੰਕਾ ਗਾਂਧੀ ਵਿਰੋਧੀ ਪੱਖ ਤੋਂ ਇਕਲੌਤੀ ਉਮੀਦਵਾਰ ਬਣਦੀ ਹੈ ਤਾਂ ਉਹ ਪੀਐਮ ਮੋਦੀ ਨੂੰ ਕਰਾਰੀ ਟੱਕਰ ਦੇ ਸਕਦੀ ਹੈ।

ਸੂਤਰਾਂ ਮੁਤਾਬਕ ਪ੍ਰਿਅੰਕਾ ਗਾਂਧੀ ਦੇ ਵਾਰਾਣਸੀ ਤੋਂ ਚੋਣਾਂ ਲੜਨ ਦੀ ਖਬਰ ਜਾਣ ਬੁੱਝ ਕੇ ਲੋਕਾਂ ਵਿਚ ਫੈਲਾਈ ਜਾ ਰਹੀ ਹੈ। ਕਾਂਗਰਸ ਲੀਡਰਸ਼ਿਪ ਦੇ ਪਿੱਛੇ ਮੁੱਖ ਉਦੇਸ਼ ਪੂਰਬੀ ਖੇਤਰ ਵਿਚ ਆਪਣੇ ਸੰਗਠਨ ਨੂੰ ਮਜ਼ਬੂਤ ਕਰਨਾ ਹੈ ਅਤੇ ਐਸਪੀ, ਬਸਪਾ, ਆਰਐਲਡੀ ਨੂੰ ਸੁਨੇਹਾ ਦੇਣਾ ਹੈ। ਮੋਦੀ ਦੇ ਵਿਰੁੱਧ ਮੈਦਾਨ ਵਿਚ ਉਤਰਦੀ ਹੈ ਤਾਂ ਪੂਰੇ ਦੇਸ਼ ਵਿਚ ਸੁਨੇਹਾ ਜਾਵੇਗਾ ਕਿ ਬੀਜੇਪੀ ਅਤੇ ਪੀਐਮ ਮੋਦੀ ਦਾ ਮੁਕਾਬਲਾ ਕਾਂਗਰਸ ਕਰ ਰਹੀ ਹੈ। ਹੁਣ ਗੇਂਦ ਗਠਜੋੜ ਕੋਲ ਹੈ ਕਿ ਉਹ ਪ੍ਰਿਅੰਕਾ ਦੇ ਪਿੱਛੇ ਖੜੇ ਹੋ ਕੇ ਵਾਰਾਣਸੀ ਵਿਚ ਪੀਐਮ ਮੋਦੀ ਨੂੰ ਘੇਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਲੜਾਈ ਨੂੰ ਤਿਕੋਣੀ ਬਣਾਉਂਦਾ ਹੈ।