ਕੀ ਭਾਰਤ 'ਚ ਹੁਣ ਹੋਰ ਵੀ ਵੱਧ ਸਕਦਾ ਲੌਕਡਾਊਨ? ਕੀ ਨੇ ਮਾਹਿਰ ਦੇ ਸੁਝਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਦੇ ਪ੍ਰਭਾਵ ਨੂੰ ਦੇਖਦਿਆ ਪ੍ਰਧਾਨ ਮੰਤਰੀ ਮੋਦੀ ਨੇ ਲੌਕਡਾਊਨ ਵਿਚ 3 ਮਈ ਤੱਕ ਦਾ ਵਾਧਾ ਕਰ ਦਿੱਤਾ ਹੈ

lockdown

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ 21 ਦਿਨ ਦਾ ਲੌਕਡਾਊਨ ਲਗਾਇਆ ਗਿਆ ਸੀ ਪਰ ਹਲਾਤਾਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਵਿਚ 3 ਮਈ ਤੱਕ ਦਾ ਵਾਧਾ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ 3 ਮਈ ਨੂੰ ਇਹ ਲੌਕਡਾਊਨ ਖਤਮ ਹੋ ਜਾਵੇਗਾ। ਉਧਰ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਲੌਕਡਾਊਨ ਵਿਚ ਵਾਧਾ ਨਾ ਕੀਤਾ ਗਿਆ ਤਾਂ ਭਾਰਤ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਵਾਧਾ ਹੋ ਜਾਵੇਗਾ। ਇਸ ਤੋਂ ਇਲਾਵਾ ਪ੍ਰਮੁੱਖ ਸਿਹਤ ਜਰਨਲ "ਦਿ ਲੈਂਸੇਟ" ਦੇ ਮੁੱਖ ਸੰਪਾਦਕ ਰਿਚਰਡ ਹਾਰਟਨ ਨੇ ਇੰਡੀਆ ਟੂਡੇ ਨੂੰ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਚੇਤਾਵਨੀ ਦਿੱਤੀ ਹੈ

ਕਿ ਭਾਰਤ ਵਿੱਚ ਘੱਟੋ ਘੱਟ ਲੌਕਡਾਊਨ 10 ਹਫ਼ਤਿਆਂ ਦੀ ਹੋਣਾ ਚਾਹੀਦੀ ਹੈ। ਨਹੀਂ ਤਾਂ ਇਸ ਸਮੇਂ ਵਿੱਚ ਜੋ ਕੁਝ ਵੀ ਸਾਨੂੰ ਪ੍ਰਾਪਤ ਹੋਇਆ ਹੈ ਉਹ ਬਰਬਾਦ ਹੋ ਜਾਵੇਗਾ ਅਤੇ ਅਸੀਂ ਬਹੁਤ ਬੁਰੀ ਸਥਿਤੀ ਵਿਚ ਹੋਵਾਂਗੇ। ਡੀਆਈਯੂ ਨੇ ਉਨ੍ਹਾਂ ਦੇਸ਼ਾਂ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਨੇ ਹੁਣ ਤਕ ਲੌਕਡਾਊਨ ਹਟਾ ਦਿੱਤਾ ਹੈ ਜਾਂ ਅਗਲੇ 2-3 ਹਫ਼ਤਿਆਂ ਦੇ ਅੰਦਰ ਅਜਿਹਾ ਕਰਨ ਦੀ ਯੋਜਨਾ ਬਣਾਈ ਹੈ। ਅਮਰੀਕਾ ਵਿਚ ਕਰੋਨਾ ਵਾਇਰਸ ਦਾ ਸਭ ਤੋਂ ਜਿਆਦਾ ਪ੍ਰਭਾਵ ਹੈ। ਇਸ ਦੇ ਬਾਵਜੂਦ ਇਥੇ ਦੇਸ਼ ਵਿਆਪੀ ਲੌਕਡਾਊਨ ਨਹੀਂ ਲਗਾਇਆ ਗਿਆ।

ਇਸ ਤੋਂ ਇਲਵਾ ਇਥੋਂ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਕਈ ਰਾਜਾਂ ਵਿਚ ਲੌਕਡਾਊਨ ਨੂੰ ਖਤਮ ਕਰਨ ਲਈ ਲੋਕ ਸੜਕਾਂ ਤੇ ਉਤਰ ਆਏ ਅਤੇ ਰਾਸ਼ਟਰਪਤੀ ਡੋਨਲ ਟਰੰਪ ਵੀ ਇਸ ਲੌਕਡਾਊਨ ਨੂੰ ਖੋਲ੍ਹ ਦੇ ਹੱਕ ਵਿਚ ਹਨ। ਅਮਰੀਕਾ ਵਿਚ ਬੁਧਵਾਰ  8.5 ਲੱਖ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਪਹੁੰਚ ਗਈ। ਉਧਰ ਭਾਰਤ ਵਿਚ 23 ਅਪ੍ਰੈਲ ਤੱਕ ਕਰੋਨਾ ਵਾਇਰਸ ਦੇ 21,393 ਮਾਮਲੇ ਸਾਹਮਣੇ ਆਏ ਹਨ ਅਤੇ 681 ਮੌਤਾਂ ਹੋ ਚੁੱਕੀ ਹਨ। ਇਸ ਦੇ ਨਾਲ ਹੀ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 20 ਫੀਸਦੀ ਹੈ। ਉਧਰ ਜੇਕਰ ਰਿਚਰ ਹਾਰਟਸ ਦੇ 10 ਹਫਤਿਆਂ ਦੇ ਲੌਕਡਾਊਨ ਦੇ ਸੁਝਾਅ ਤੇ ਵਿਚਾਰ ਕੀਤਾ ਜਾਵੇ ਤਾਂ ਫਿਰ ਭਾਰਤ ਵਿਚ ਲੌਕਡਾਊਨ ਜੂਨ ਦੇ ਪਹਿਲੇ ਹਫਤੇ ਖੁਲੇਗਾ।

ਹਾਰਟਸ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਤੁਸੀਂ ਆਰਥਿਕ ਗਤੀਵਿਧਿਆਂ ਫਿਰ ਤੋਂ ਸ਼ੁਰੂ ਕਰਨੀਆਂ ਚਹੁੰਦੇ ਹੋ ਪਰ ਹਾਲੇ ਜਲਦਬਾਜੀ ਕਰਨ ਦੀ ਲੋੜ ਨਹੀਂ ਜੇ ਅਜਿਹਾ ਹੋਇਆ ਤਾਂ ਇਸ ਮਹਾਂਮਾਰੀ ਨੇ ਪਹਿਲੇ ਦੇ ਮੁਕਾਬਲੇ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਹਾਲਾਂਕਿ, ਚੀਨ ਇਕਲੌਤਾ ਦੇਸ਼ ਨਹੀਂ ਹੈ ਜਿਸਨੇ ਵਾਇਰਸ ਨੂੰ ਸਫਲਤਾਪੂਰਵਕ ਨਿਯੰਤਰਿਤ ਕੀਤਾ ਅਤੇ ਉਸ ਤੋਂ ਬਾਅਦ ਦੁਬਾਰਾ ਖੋਲ੍ਹਿਆ ਗਿਆ। ਦੱਖਣੀ ਕੋਰੀਆ ਨੇ ਸਿਰਫ ਇੱਕ ਸਮੂਹਕ ਟੈਸਟ ਕੀਤਾ ਅਤੇ ਬਿਨਾਂ ਕਿਸੇ ਲਾਕਡਾਉਨ ਦੇ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਵਿੱਚ ਸਫਲ ਹੋ ਗਿਆ।

ਜ਼ਿਕਰਯੋਗ ਹੈ ਕਿ 14 ਅਪ੍ਰੈਲ ਨੂੰ ਜਦੋਂ ਭਾਰਤ ਵਿਚ ਲੌਕਡਾਊਨ ਖ਼ਤਮ ਹੋਣ ਜਾ ਰਿਹਾ ਸੀ ਤਾਂ ਦੇਸ਼ ਵਿਚ 11,000 ਤੋਂ ਵੱਧ ਕੋਰੋਨਾ ਮਾਮਲੇ ਸਨ। ਉਸੇ ਸਮੇਂ, ਆਸਟਰੀਆ ਵਿਚ 14,000 ਤੋਂ ਵੱਧ ਮਾਮਲੇ ਸਨ ਪਰ ਆਸਟਰੀਆ ਨੇ ਛੋਟੀਆਂ ਦੁਕਾਨਾਂ ਨੂੰ 14 ਅਪ੍ਰੈਲ ਤੋਂ ਮੁੜ ਖੋਲ੍ਹਣ ਦੀ ਆਗਿਆ ਦਿੱਤੀ ਕਿਉਂਕਿ ਉਥੇ ਰਿਕਵਰੀ ਦੀ ਦਰ 53 ਪ੍ਰਤੀਸ਼ਤ ਸੀ। ਦੱਸ ਦੱਈਏ ਕਿ ਭਾਰਤ ਵਿਚ ਲੌਕਡਾਊਨ ਵਧਾਇਆ ਜਾਵੇਗਾ ਜਾਂ ਨਹੀਂ ਇਹ ਕਰੋਨਾ ਦੇ ਮਰੀਜ਼ਾਂ ਦੀ ਰਿਕਵਰੀ, ਲਾਗ ਦੇ ਕੇਸਾਂ ਦੀ ਗਿਣਤੀ ਅਤੇ ਕੁਝ ਹੋਰ ਕਾਰਨਾਂ ਕਰਨਾਂ ਤੇ ਨਿਰਭਰ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।