100 ਕਰੋੜ ਲੋਕ ਸੁਣ ਚੁੱਕੇ ਨੇ PM ਮੋਦੀ ਦੀ ‘ਮਨ ਕੀ ਬਾਤ’, ਇਸ ਐਤਵਾਰ ਪ੍ਰਸਾਰਿਤ ਹੋਵੇਗਾ 100ਵਾਂ ਐਪੀਸੋਡ
23 ਕਰੋੜ ਲੋਕ ਹਨ 'ਮਨ ਕੀ ਬਾਤ' ਪ੍ਰੋਗਰਾਮ ਦੇ ਨਿਯਮਤ ਸਰੋਤੇ
ਨਵੀਂ ਦਿੱਲੀ: ਦੇਸ਼ ਦੀ 95 ਫੀਸਦੀ ਤੋਂ ਵੱਧ ਆਬਾਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਤੋਂ ਜਾਣੂ ਹੈ। ਇਹ ਜਾਣਕਾਰੀ ਇਕ ਸਰਵੇਖਣ ਤੋਂ ਮਿਲੀ ਹੈ। ਆਈਆਈਐਮ ਰੋਹਤਕ ਨੇ 'ਮਨ ਕੀ ਬਾਤ' ਪ੍ਰੋਗਰਾਮ 'ਤੇ ਇਕ ਸਰਵੇਖਣ ਕੀਤਾ ਹੈ ਜਿਸ ਵਿਚ ਕਈ ਸਵਾਲਾਂ ਦੇ ਜਵਾਬ ਮੰਗੇ ਗਏ ਸਨ। ਪਤਾ ਲੱਗਿਆ ਹੈ ਕਿ ਦੇਸ਼ ਦੇ 96 ਫੀਸਦੀ ਲੋਕ ਮਨ ਕੀ ਬਾਤ ਪ੍ਰੋਗਰਾਮ ਤੋਂ ਜਾਣੂ ਹਨ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਸਲਮਾਨ ਖ਼ਾਨ ਨੂੰ ਮਿਲੇਗੀ ਵੱਡੀ ਟੱਕਰ, Tiger 3 ਨਾਲ ਟਕਰਾਏਗਾ ਨਵਾਂ ਜਾਦੂ
ਆਈਆਈਐਮ ਦੇ ਨਿਰਦੇਸ਼ਕ ਧੀਰਜ ਸ਼ਰਮਾ ਅਤੇ ਪ੍ਰਸਾਰ ਭਾਰਤੀ ਦੇ ਸੀਈਓ ਗੌਰਵ ਦਿਵੇਦੀ ਨੇ ਦੱਸਿਆ ਕਿ ਅਧਿਐਨ ਲਈ ਹਿੰਦੀ ਦੇ ਨਾਲ-ਨਾਲ ਕਈ ਖੇਤਰੀ ਭਾਸ਼ਾਵਾਂ ਵਿਚ ਡਾਟਾ ਇਕੱਠਾ ਕੀਤਾ ਗਿਆ ਸੀ। 'ਮਨ ਕੀ ਬਾਤ' ਦਾ 100ਵਾਂ ਐਪੀਸੋਡ 30 ਅਪ੍ਰੈਲ ਨੂੰ ਪ੍ਰਸਾਰਿਤ ਹੋਵੇਗਾ। ਸਰਵੇਖਣ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ 23 ਕਰੋੜ ਲੋਕ ਹਮੇਸ਼ਾ 'ਮਨ ਕੀ ਬਾਤ' ਪ੍ਰੋਗਰਾਮ ਦੇਖਦੇ ਹਨ। ਸਰਵੇਖਣ ਵਿਚ ਉੱਤਰ-ਪੱਛਮੀ, ਪੂਰਬ-ਦੱਖਣੀ ਖੇਤਰ ਤੋਂ ਅੰਕੜੇ ਇਕੱਤਰ ਕੀਤੇ ਗਏ ਹਨ। ਪਤਾ ਲੱਗਿਆ ਹੈ ਕਿ 17.6 ਫੀਸਦੀ ਲੋਕ ਰੇਡੀਓ 'ਤੇ ਮਨ ਕੀ ਬਾਤ ਪ੍ਰੋਗਰਾਮ ਸੁਣਦੇ ਹਨ। ਜਦਕਿ 44.7 ਫੀਸਦੀ ਲੋਕ ਟੈਲੀਵਿਜ਼ਨ 'ਤੇ 'ਮਨ ਕੀ ਬਾਤ' ਪ੍ਰੋਗਰਾਮ ਦੇਖਦੇ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ: ਕਾਂਗਰਸ ਨੂੰ ਅਲਵਿਦਾ ਆਖ 'ਆਪ' ਵਿਚ ਸ਼ਾਮਲ ਹੋਏ ਪਰਮਜੀਤ ਸਿੰਘ ਰਾਏਪੁਰ
ਇੰਨਾ ਹੀ ਨਹੀਂ 37.6 ਫੀਸਦੀ ਲੋਕ ਮੋਬਾਈਲ 'ਤੇ 'ਮਨ ਕੀ ਬਾਤ' ਪ੍ਰੋਗਰਾਮ ਦੇਖਦੇ ਹਨ। 65 ਫੀਸਦੀ ਲੋਕ ਹਿੰਦੀ ਵਿਚ ਪ੍ਰੋਗਰਾਮ ਸੁਣਦੇ ਹਨ ਜਦਕਿ 18 ਫੀਸਦੀ ਲੋਕ ਇਸ ਨੂੰ ਅੰਗਰੇਜ਼ੀ ਵਿਚ ਸੁਣਦੇ ਹਨ। ਦੇਸ਼ ਵਿਚ ਲਗਭਗ 100 ਕਰੋੜ ਲੋਕ ਹਨ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਘੱਟੋ-ਘੱਟ ਇਕ ਵਾਰ ਸੁਣਿਆ ਹੈ ਜਦਕਿ 23 ਕਰੋੜ ਲੋਕ ਇਸ ਦੇ ਨਿਯਮਤ ਸਰੋਤੇ ਹਨ। ਪ੍ਰੋਗਰਾਮ ਦੇ ਸਰੋਤਿਆਂ 'ਤੇ ਇਸ ਦੇ ਪ੍ਰਭਾਵ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਪਤਾ ਲੱਗਿਆ ਹੈ ਕਿ 60 ਫੀਸਦੀ ਲੋਕਾਂ ਵਿਚ ਰਾਸ਼ਟਰ ਨਿਰਮਾਣ ਦੇ ਕੰਮਾਂ ਵਿਚ ਯੋਗਦਾਨ ਪਾਉਣ ਦੀ ਭਾਵਨਾ ਪੈਦਾ ਹੋਈ ਹੈ।
ਇਹ ਵੀ ਪੜ੍ਹੋ: ਮੋਰਿੰਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਵਿਰੁਧ ਹੋਵੇ ਸਖ਼ਤ ਕਾਰਵਾਈ- ਐਡਵੋਕੇਟ ਧਾਮੀ
ਇਸ ਤੋਂ ਇਲਾਵਾ 63 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਪ੍ਰਤੀ ਉਨ੍ਹਾਂ ਦਾ ਰਵੱਈਆ ਹਾਂ-ਪੱਖੀ ਹੋ ਗਿਆ ਹੈ। ਇਸ ਦੇ ਨਾਲ ਹੀ 59 ਫੀਸਦੀ ਲੋਕ ਮਹਿਸੂਸ ਕਰਦੇ ਹਨ ਕਿ ਸਰਕਾਰ ਵਿਚ ਉਨ੍ਹਾਂ ਦਾ ਵਿਸ਼ਵਾਸ ਵਧਿਆ ਹੈ, ਜਦਕਿ 73 ਫੀਸਦੀ ਲੋਕ ਸਰਕਾਰ ਦੇ ਕੰਮ ਅਤੇ ਦੇਸ਼ ਦੀ ਤਰੱਕੀ ਨੂੰ ਲੈ ਕੇ ਆਸ਼ਾਵਾਦੀ ਹਨ।ਗੌਰਵ ਦਿਵੇਦੀ ਨੇ ਦੱਸਿਆ ਕਿ 22 ਭਾਰਤੀ ਭਾਸ਼ਾਵਾਂ ਅਤੇ 29 ਉਪਭਾਸ਼ਾਵਾਂ ਤੋਂ ਇਲਾਵਾ 'ਮਨ ਕੀ ਬਾਤ' ਅੰਗਰੇਜ਼ੀ ਨੂੰ ਛੱਡ ਕੇ 11 ਵਿਦੇਸ਼ੀ ਭਾਸ਼ਾਵਾਂ 'ਚ ਪ੍ਰਸਾਰਿਤ ਹੁੰਦਾ ਹੈ। ਇਨ੍ਹਾਂ ਵਿਚ ਫ੍ਰੈਂਚ, ਚੀਨੀ, ਇੰਡੋਨੇਸ਼ੀਆਈ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫਾਰਸੀ, ਦਾਰੀ ਅਤੇ ਸਵਾਹਿਲੀ ਸ਼ਾਮਲ ਹਨ।
ਇਹ ਵੀ ਪੜ੍ਹੋ: ਮੋਰਿੰਡਾ ਬੇਅਦਬੀ ਘਟਨਾ 'ਤੇ ਜਥੇਦਾਰ ਨੇ ਪ੍ਰਗਟਾਈ ਚਿੰਤਾ
ਉਨ੍ਹਾਂ ਕਿਹਾ ਕਿ ਮਨ ਕੀ ਬਾਤ ਦਾ ਪ੍ਰਸਾਰਣ ਆਲ ਇੰਡੀਆ ਰੇਡੀਓ ਦੇ 500 ਤੋਂ ਵੱਧ ਪ੍ਰਸਾਰਣ ਸਟੇਸ਼ਨਾਂ ਵੱਲੋਂ ਕੀਤਾ ਜਾ ਰਿਹਾ ਹੈ।ਪ੍ਰਧਾਨ ਮੰਤਰੀ ਦਾ ਮਨ ਕੀ ਬਾਤ ਪ੍ਰੋਗਰਾਮ 3 ਅਕਤੂਬਰ, 2014 ਨੂੰ ਸ਼ੁਰੂ ਹੋਇਆ ਸੀ ਅਤੇ ਹਰ ਮਹੀਨੇ ਦੇ ਆਖਰੀ ਐਤਵਾਰ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਂਦਾ ਹੈ। 30 ਮਿੰਟ ਦਾ ਇਹ ਪ੍ਰੋਗਰਾਮ 30 ਅਪ੍ਰੈਲ 2023 ਨੂੰ 100 ਐਪੀਸੋਡ ਪੂਰੇ ਕਰ ਰਿਹਾ ਹੈ।