ਸ਼ਿਵ ਸੈਨਾ ਨੇ ਭਾਜਪਾ ਦੀ ਪਿੱਠ ਵਿਚ ਛੁਰਾ ਮਾਰਿਆ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਸ਼ਿਵ ਸੈਨਾ ਉੱਤੇ ਜ਼ੋਰਦਾਰ ਹਮਲਾ ਬੋਲਿਆ ......
Yogi Adityanath
ਵਿਰਾਰ, 23 ਮਈ (ਏਜੰਸੀ) ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਸ਼ਿਵ ਸੈਨਾ ਉੱਤੇ ਜ਼ੋਰਦਾਰ ਹਮਲਾ ਬੋਲਿਆ ਅਤੇ ਉੱਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਉੱਤੇ ਭਾਜਪਾ ਦੀ ਪਿੱਠ ਵਿਚ ਛੁਰਾ ਮਾਰਨ ਦਾ ਦੋਸ਼ ਲਗਾਇਆ| 28 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਯੋਗੀ ਨੇ ਉਪ ਚੋਣ ਲਈ ਇਕ ਪ੍ਰਚਾਰ ਰੈਲੀ ਵਿਚ ਭਾਜਪਾ ਨਾਲ ਨਰਾਜ਼ ਚੱਲ ਰਹੇ ਸਾਥੀ ਦਲ ਸ਼ਿਵ ਸੈਨਾ ਉੱਤੇ ਨਿਸ਼ਾਨਾ ਬਣਾਇਆ|