ਪੁਲਵਾਮਾ 'ਚ ਮਾਰਿਆ ਗਿਆ ਅਤਿਵਾਦੀ ਜ਼ਾਕਿਰ ਮੂਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੜਾਈ ਅੱਧਵਿਚਾਲੇ ਛੱਡ ਅਤਿਵਾਦੀ ਬਣਨ ਵਾਲੇ ਜ਼ਾਕਿਰ ਮੂਸਾ ’ਤੇ 15 ਲੱਖ ਰੁਪਏ ਦਾ ਇਨਾਮ ਸੀ...

zakir musa Killed In Pulwama

ਸ਼੍ਰੀਨਗਰ- ਅਲਕਾਇਦਾ ਦੀ ਕਸ਼ਮੀਰ ਇਕਾਈ ਅੰਸਾਰ ਦੇ ਗਜਵਤ ਉਲ ਹਿੰਦ ਦਾ ਕਹਿੰਦਾ ਕੁਹਾਉਂਦਾ ਮੁਖੀ ਜ਼ਾਕਿਰ ਮੂਸਾ ਦੱਖਣੀ ਕਸ਼ਮੀਰ ਦੇ ਤ੍ਰਾਲ ਚ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ ਚ ਮਾਰਿਆ ਗਿਆ ਹੈ। ਮੂਸਾ ਨੂੰ ਪੁਲਵਾਮਾ ਦੇ ਉਸੇ ਇਲਾਕੇ ਚ ਮਾਰ ਸੁਟਿਆ ਗਿਆ, ਜਿੱਥੇ ਸਾਲ 2016 ਚ ਫ਼ੌਜ ਨੇ ਹਿਜਬੁਲ ਕਮਾਂਡਰ ਬੁਰਹਾਨ ਵਾਨੀ ਨੂੰ ਢੇਰ ਕੀਤਾ ਸੀ। ਅਫ਼ਸਰਾਂ ਨੇ ਦਸਿਆ ਕਿ ਕਸ਼ਮੀਰ ਘਾਟੀ ਚ ਫ਼ੌਜ ਨੂੰ ਦੁਪਹਿਰ ਪੁਲਵਾਮਾ ਦੇ ਤ੍ਰਾਲ ਚ ਜ਼ਾਕਿਰ ਮੂਸਾ ਦੇ ਮੌਜੂਦ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਲਈ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ਚ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਇਸ ਦੌਰਾਨ ਜ਼ਾਕਿਰ ਮੂਸਾ ਦੇ ਟਿਕਾਣੇ ਦੀ ਘੇਰਾਬੰਦੀ ਕਰਕੇ ਫ਼ੌਜ ਦੇ ਅਫ਼ਸਰਾਂ ਨੇ ਉਸ ਨੂੰ ਸਰੰਡਰ ਕਰਨ ਲਈ ਕਿਹਾ ਜਿਸ ਤੇ ਮੂਸਾ ਨੇ ਫ਼ੌਜ ਦੇ ਅਫ਼ਸਰਾਂ ਤੇ ਗ੍ਰੇਨੇਡ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਫ਼ੌਜ ਨੇ ਜਵਾਬੀ ਕਾਰਵਾਈ ਕਰਦਿਆਂ ਇਲਾਕੇ ਚ ਸਖ਼ਤ ਘੇਰਾਬੰਦੀ ਕੀਤੀ ਅਤੇ ਮੁੜ ਤੋਂ ਗੋਲਾਬਾਰੀ ਕਰਦਿਆਂ ਹੋਇਆਂ ਮੂਸਾ ਨੂੰ ਉਸੇ ਮਕਾਨ ਚ ਮਾਰ ਸੁੱਟਿਆ, ਜਿੱਥੇ ਉਸ ਨੇ ਪਨਾਹ ਲਈ ਸੀ।

ਮੂਸਾ ਦੇ ਮਾਰੇ ਜਾਣ ਦੀ ਖ਼ਬਰ ਫੈਲਦਿਆਂ ਹੀ ਪੂਰੇ ਇਲਾਕੇ ਚ ਤਣਾਅ ਬਣ ਗਿਆ। ਲੋਕ ਨਾਅਰੇਬਾਜ਼ੀ ਕਰਦਿਆਂ ਹੋਇਆ ਸੜਕਾਂ ’ਤੇ ਉਤਰ ਆਏ ਅਤੇ ਥਾਂ-ਥਾਂ ਪੁਲਿਸ ਅਤੇ ਅਤਿਵਾਦੀ ਹਮਾਇਤੀਆਂ ਵਿਚਾਲੇ ਟਕਰਾਅ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਹਲਾਤ ਨੂੰ ਦੇਖਦਿਆਂ ਹੋਇਆਂ ਪ੍ਰਸ਼ਾਸਨ ਨੇ ਤ੍ਰਾਲ ਅਤੇ ਉਸਦੇ ਨਾਲ ਲੱਗਦੇ ਇਲਾਕਿਆਂ ਚ ਕਰਫ਼ਿਊ ਲਾਗੂ ਕਰਦਿਆਂ ਚੇਤਾਵਨੀ ਜਾਰੀ ਕਰ ਦਿੱਤੀ ਦੱਸਣਯੋਗ ਹੈ ਕਿ ਚੰਡੀਗੜ੍ਹ ਸਥਿਤ ਇਕ ਇੰਜੀਨਿਅਰਿੰਗ ਕਾਲਜ ਚ ਆਪਣੀ ਪੜਾਈ ਅੱਧਵਿਚਾਲੇ ਛੱਡ ਅਤਿਵਾਦੀ ਬਣਨ ਵਾਲੇ ਮੂਸਾ ’ਤੇ 15 ਲੱਖ ਰੁਪਏ ਦਾ ਇਨਾਮ ਸੀ