ਗਾਣਾ ਵੀ ਗਾਇਆ, ਕਈ ਘਰਾਂ ਵਿਚ ਖਾਣਾ ਵੀ ਖਾਧਾ, ਫਿਰ ਵੀ ਹਾਰ ਗਏ- ਸੰਬਿਤ ਪਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੰਬਿਤ ਪਾਤਰਾ ਨੇ ਵੇਸ਼-ਭੂਸ਼ਾ ਵੀ ਬਦਲੀ

Sambit Patra

ਨਵੀਂ ਦਿੱਲੀ- ਉਡੀਸ਼ਾ ਤੋਂ ਸੰਬਿਤ ਪਾਤਰਾ ਦੀ ਰਾਸ਼ਟਰੀ ਮੀਡੀਆ ਵਿਚ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ। ਸੰਬਿਤ ਪਾਤਰਾ ਭਾਜਪਾ ਦੇ ਵੱਲੋਂ ਨਿਊਜ਼ ਚੈਨਲਾਂ ਤੇ ਬਹਿਸ ਕਰਦੇ ਹਨ। ਪੁਰੀ ਲੋਕ ਸਭਾ ਖੇਤਰ ਤੋਂ ਸੰਬਿਤ ਪਾਤਰਾ ਭਾਜਪਾ ਦੇ ਉਮੀਦਵਾਰ ਸਨ ਪਰ ਸੰਬਿਤ ਪਾਤਰਾ ਇਹ ਲੜਾਈ ਲੜਦੇ ਲੜਦੇ ਹਾਰ ਗਏ। ਸੰਬਿਤ ਪਾਤਰਾ ਪੁਰੀ ਤੋਂ ਤਿੰਨ ਵਾਰ ਸਾਂਸਦ ਰਹੇ। ਪਿਨਾਰੀ ਮਿਸ਼ਰਾ ਨੇ ਸੰਬਿਤ ਪਾਤਰਾ ਨੂੰ 11714 ਵੋਟਾਂ ਨਾਲ ਹਰਾਇਆ। 2014 ਵਿਚ ਪਿਨਾਕੀ ਮਿਸ਼ਰਾ ਨੇ ਇਥੋਂ 263361 ਵੋਟਾਂ ਨਾਲ ਜਿੱਤ ਹਾਸਲ ਕੀਤੀ। 2014 ਵਿਚ ਭਾਜਪਾ ਇੱਥੇ ਤੀਜੇ ਸਥਾਨ ਤੇ ਸੀ ਪਰ ਇਸ ਵਾਰ ਜਿੱਤ ਹੀ ਗਈ।

ਸੰਬਿਤ ਪਾਤਰਾ ਦੀ ਹਾਰ ਪਿੱਛੇ ਬੀਜੇਡੀ ਦੇ ਮੁੱਖ ਵੋਟਰ ਹਨ ਜੋ ਕਿ ਪਿਨਾਕੀ ਮਿਸ਼ਰਾ ਦੇ ਨਾਲ ਖੜੇ ਹਨ। ਜੇਕਰ 2014 ਦੀ ਗੱਲ ਕਰੀਏ ਤਾਂ ਲੋਕ ਸਆ ਚੋਣਾਂ ਵਿਚ ਪਿਨਾਕੀ ਮਿਸ਼ਰਾ ਨੂੰ 523161 ਵੋਟਾਂ ਪਈਆਂ ਸਨ। 2019 ਵਿਚ 537782 ਵੋਟਾਂ ਪਈਆਂ ਯਾਨੀ 2014 ਦੇ ਦੌਰਾਨ 14621 ਵੋਟਾਂ ਜ਼ਿਆਦਾ ਪਈਆਂ। ਜੇਕਰ ਗੱਲ ਕਰੀਏ ਭਾਜਪਾ ਦੀ ਤਾਂ 2014 ਵਿਚ ਭਾਜਪਾ ਨੂੰ ਪੁਰੀ ਤੋਂ 215763 ਵੋਟਾਂ ਪਈਆਂ ਪਰ ਇਸ ਵਾਰ ਸੰਬਿਤ ਪਾਤਰਾ ਨੂੰ 524504 ਵੋਟਾਂ ਹੀ ਪਈਆਂ ਯਾਨੀ 308741 ਵੋਟਾਂ ਜ਼ਿਆਦਾ ਪਈਆਂ ਪਰ ਸੰਬਿਤ ਪਾਤਰਾ ਫਿਰ ਵੀ ਹਾਰ ਗਿਆ।

ਕਾਂਗਰਸ ਦੇ ਜਿਹੜੇ ਵੋਟਰ ਸਨ ਉਹਨਾਂ ਦੀਆਂ ਵੋਟਾਂ ਵੀ ਸੰਬਿਤ ਪਾਤਰਾ ਨੂੰ ਮਿਲੀਆਂ 2014 ਵਿਚ ਪੁਰੀ ਤੋਂ ਕਾਂਗਰਸ ਨੂੰ 259800 ਵੋਟਾਂ ਪਈਆਂ ਪਰ ਇਸ ਵਾਰ 44734 ਵੋਟਾਂ ਹੀ ਪਈਆਂ ਯਾਨੀ 215066 ਵੋਟਾਂ ਘੱਟ। ਸੰਬਿਤ ਪਾਤਰਾ ਨੇ ਪੁਰੀ ਤੋਂ ਚੋਣਾਂ ਜਿੱਤਣ ਲਈ ਬਹੁਤ ਮਿਹਨਤ ਕੀਤੀ। ਸੰਬਿਤ ਪਾਤਰਾ ਖੁਦ ਪੁਰੀ ਦਾ ਰਹਿਣ ਵਾਲਾ ਨਹੀਂ ਹੈ ਪਰ ਜਦੋਂ ਉਸਨੂੰ ਪੁਰੀ ਤੋਂ ਉਮੀਦਵਾਰ ਐਲਾਨਿਆ ਗਿਆ ਤਾਂ ਉਸ ਕੋਲ਼ ਸਿਰਫ਼ 2 ਮਹੀਨੇ ਦਾ ਸਮਾਂ ਸੀ। ਇੰਨੇ ਘੱਟ ਸਮੇਂ ਵਿਚ ਸੰਬਿਤ ਪਾਤਰਾ ਨੇ ਲੋਕਾਂ ਨਾਲ ਭਾਵਨਾਤਮਕ ਰੂਪ ਵਿਚ ਜੁੜਨ ਕੋਸ਼ਿਸ਼ ਕੀਤੀ।

ਸੰਬਿਤ ਪਾਤਰਾ ਹਰ ਰੋਜ਼ ਰੈਲੀਆਂ ਕਰਦਾ ਸੀ ਜਿੱਥੇ ਰੈਲੀ ਖਤਮ ਹੁੰਦੀ ਸੀ ਉੱਥੇ ਹੀ ਸੌਂ ਜਾਦਾਂ ਸੀ। ਕਿਸੇ ਦੇ ਵੀ ਘਰ ਵਿਚ ਰੋਟੀ ਖਾ ਸੈਂਦੇ ਸਨ। ਸੰਬਿਤ ਪਾਤਰਾ ਨੇ ਆਪਣੀ ਵੇਸ਼-ਭੂਸ਼ਾ ਵੀ ਬਦਲ ਲਈ ਉਹ ਹਰ ਰੋਜ਼ ਧੋਤੀ ਪਾਉਣ ਲੱਗੇ ਅਤੇ ਚੰਦਨ ਦਾ ਟਿੱਕਾ ਵੀ ਲਾਉਣ ਲੱਗੇ। ਪੁਰੀ ਵਿਚ ਜਿਹੜੇ ਤੇਲਗੂ ਵੋਟਰ ਸਨ ਉਹਨਾਂ ਨੂੰ ਲੁਭਾਉਣ ਲਈ ਤੇਲਗੂ ਵਿਟ ਭਾਸ਼ਣ ਦਿੰਦੇ ਸਨ। ਉਹਨਾਂ ਨੇ ਤੇਲਗੂ ਵਿਚ ਗਾਣਾ ਵੀ ਗਾਉਣਾ ਸਿੱਖ ਲਿਆ। ਸੰਬਿਤ ਪੋਤਰਾ ਨੇ ਮੀਡੀਆ ਦਾ ਵੀ ਇਸਤੇਮਾਲ ਕੀਤਾ ਪਹਿਲੀ ਵਾਰ ਰਾਸ਼ਟਰੀ ਮੀਡੀਆ ਉਡੀਸ਼ਾ ਦੇ ਕਿਸੇ ਲੋਕ ਸਭਾ ਦੇ ਉਮੀਦਵਾਰ ਨੂੰ ਕਵਰ ਕਰਨ ਪਹੁੰਚਿਆ।

ਸੰਬਿਤ ਪਾਤਰਾ ਪੀਐਮ ਮੋਦੀ ਦੇ ਨਾਮ ਤੇ ਵੋਟਾਂ ਮੰਗ ਰਹੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪੁਰੀ ਤੋਂ ਜਿੱਤਣਾ ਐਨਾ ਆਸਾਨ ਨਹੀਂ ਹੈ। ਪਿਨਾਕੀ ਮਿਸ਼ਰਾ ਪਿਛਲੇ 10 ਸਾਲ ਤੋਂ ਪੁਰੀ ਤੋਂ ਸਾਂਸਦ ਹਨ। ਕੁੱਲ ਮਿਲਾ ਕੇ 3 ਵਾਰ ਸਾਂਸਦ ਰਹਿ ਚੁੱਕੇ ਹਨ। 1996 ਵਿਚ ਵੀ ਇੱਥੋਂ ਕਾਂਗਰਸ ਜਿੱਤੀ ਸੀ ਪਰ ਇਸ ਵਾਰ ਪੁਰੀ ਦੀ ਜਨਤਾ ਪਿਨਾਕੀ ਤੋਂ ਖੁਸ਼ ਨਹੀਂ ਸੀ ਜਨਤਾ ਨੇ ਦੋਸ਼ ਲਗਾਏ ਕਿ ਪਿਨਾਕੀ ਲੋਕਾਂ ਨਾਲ ਮਿਲ ਕੇ ਗੱਲਬਾਤ ਨਹੀਂ ਕਰਦੇ ਅਤੇ ਮੀਂਹ ਦੀ ਵਜਾਂ ਨਾਲ ਰੁਕੇ ਪਾਣੀ ਨੂੰ ਕੱਢਣ ਦਾ ਇੰਤਜ਼ਾਮ ਵੀ ਨਹੀਂ ਕਰਾਇਆ ਸੀ।

ਇਹਨਾਂ ਦੋਸ਼ਾਂ ਦੇ ਬਾਵਜੂਦ ਵੀ ਪਿਨਾਕੀ ਨੂੰ ਵੋਟਾਂ ਦੀ ਕਮੀ ਨਹੀਂ ਰਹੀ ਜਿਸਦੀ ਵਜ੍ਹਾ ਸੀ ਨਵੀਨ ਪਟਨਾਇਕ ਕਿਉਂਕਿ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਨਵੀਨ ਪਟਨਾਇਕ ਨੇ ਪੁਰੀ ਵਿਚ ਰੋਡ ਸ਼ੋਅ ਕੀਤਾ ਸੀ। ਨਵੀਨ ਪਟਨਾਇਕ ਇਕ ਰੁਪਏ ਵਿਚ ਲੋਕਾਂ ਨੂੰ ਚੌਲ ਦੇ ਰਹੇ ਸਨ ਜਿਸ ਤੋਂ ਨੋਕ ਬਹੁਤ ਖੁਸ਼ ਸਨ ਅਤੇ ਨਵੀਨ ਦੀ ਕਾਲੀਆ ਯੋਜਨਾ ਤੋਂ ਵੀ ਲੋਕ ਬਹੁਤ ਖੁਸ਼ ਸਨ। ਪਿਨਾਕੀ ਨੇ ਨਵੀਨ ਦੇ ਨਾਮ ਤੇ ਵੋਟਾਂ ਮੰਗੀਆ ਪਿਨਾਕੀ ਨੇ ਕਿਹਾ ਕਿ ਜੇ ਪਿਨਾਕੀ ਦੀ ਹਾਰ ਹੁੰਦੀ ਹੈ ਤਾਂ ਇਹ ਨਵੀਨ ਦੀ ਵੀ ਹਾਰ ਹੋਵੇਗੀ।