ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਡੂ ਨੇ ਅਪਣੇ ਵਿਰੋਧੀਆਂ ਨੂੰ ਦਸਿਆ 'ਬਾਂਦਰ ਗਿਰੋਹ'
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਅਪਣੇ ਰਾਜਨੀਤਕ ਵਿਰੋਧੀਆਂ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ 'ਮੌਂਕੀ ਗੈਂਗ' ਭਾਵ ....
andhra pradesh cm chanderbabu naidu 
 		 		ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਅਪਣੇ ਰਾਜਨੀਤਕ ਵਿਰੋਧੀਆਂ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ 'ਮੌਂਕੀ ਗੈਂਗ' ਭਾਵ ਕਿ ਬਾਂਦਰਾਂ ਦਾ ਸਮੂਹ ਦਸ ਦਿਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਂਕੀ ਗੈਂਗ ਅਲੇ ਸਾਲ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਤੋਂ ਬਾਅਦ ਰਾਜ ਦੀ ਸੱਤਾ ਵਿਚ ਆ ਗਿਆ ਅਤੇ ਅਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕਿਆ ਤਾਂ ਆਂਧਰਾ ਪ੍ਰਦੇਸ਼ ਬਿਖ਼ਰ ਜਾਵੇਗਾ। ਮੁੱਖ ਮੰਤਰੀ ਨਾਇਡੂ ਅਪਣੇ ਨਿਵਾਸ 'ਤੇ ਤਨਖ਼ਾਹ ਵਾਧੇ ਲਈ ਧੰਨਵਾਦ ਕਰਨ ਪੁੱਜੀਆਂ ਆਂਗਣਵਾੜੀ ਅਧਿਆਪਕਾਂ ਨੂੰ ਸੰਬੋਧਨ ਕਰ ਰਹੇ ਸਨ।