ਪੀੜਤ ਔਰਤਾਂ ਦੀ ਪਹਿਲਕਦਮੀ ਨਾਲ 14 ਧੋਖੇਬਾਜ਼ ਐਨਆਰਆਈ ਪਤੀਆਂ ਦੇ ਪਾਸਪੋਰਟ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀੜਤ ਔਰਤਾਂ ਦੀ ਪਹਿਲਕਦਮੀ ਨਾਲ 14 ਧੋਖੇਬਾਜ਼ ਐਨਆਰਆਈ ਪਤੀਆਂ ਦੇ ਪਾਸਪੋਰਟ ਰੱਦ

14 fraud NRI husbands passports rejected

ਭਾਰਤੀ ਲੜਕੀਆਂ ਨਾਲ ਵਿਆਹ ਕਰਵਾਕੇ ਪ੍ਰਵਾਸੀ ਮੁੰਡੇ ਉਨ੍ਹਾਂ ਨੂੰ ਜ਼ਿੰਦਗੀ ਦੇ ਪੜਾਅ 'ਤੇ ਅੱਧ ਵਿਚਕਾਰ ਛੱਡ ਕੇ ਚਲੇ ਜਾਂਦੇ ਹਨ। ਇਨ੍ਹਾਂ ਵਿਚੋਂ ਕੁਝ ਪਤੀ ਅਪਣੀ ਪਛਾਣ ਛੁਪਾ ਲੈਂਦੇ ਹਨ ਜਾਂ ਫਿਰ ਕਿਸੇ ਹੋਰ ਮਾਸੂਮ ਨੂੰ ਅਪਣਾ ਸ਼ਿਕਾਰ ਬਣਾਉਣ ਲਈ ਅੱਗੇ ਵਧਦੇ ਰਹਿੰਦੇ ਹਨ। ਪਰ ਕੁੱਝ ਅਜਿਹੀਆਂ ਪਤਨੀਆਂ ਜੋ ਇਸ ਤਰ੍ਹਾਂ ਦਾ ਧੋਖਾ ਖਾ ਚੁੱਕੀਆਂ ਸਨ, ਨੇ ਅਜਿਹੇ ਭਗੌੜੇ ਪਤੀਆਂ ਨੂੰ ਸਬਕ ਸਿਖਾਉਣ ਲਈ ਪਹਿਲ ਕਦਮੀ ਕੀਤੀ ਹੈ। ਉਨ੍ਹਾਂ ਦੀ ਇਸ ਪਹਿਲਕਦਮੀ ਨੇ ਰੀਜਨਲ ਪਾਸਪੋਰਟ ਦਫ਼ਤਰ ਦੀ ਅਗਵਾਈ ਕੀਤੀ ਤਾਂ ਕਿ ਭਗੌੜੇ ਪਤੀਆਂ ਦਾ ਪਾਸਪੋਰਟ ਮੁਅੱਤਲ ਕੀਤਾ ਜਾ ਸਕੇ।

ਇਹ ਪਤਨੀਆਂ ਦੇ ਸਮੂਹ ਨੇ ਇਕੱਠੇ ਹੋਕੇ ਇਸ ਲੜਾਈ ਨੂੰ ਅਰੰਭਿਆ ਜਿਸ ਵਿਚ ਇਨ੍ਹਾਂ ਨੂੰ ਸਫਲਤਾ ਵੀ ਮਿਲੀ। ਖੇਤਰੀ ਪਾਸਪੋਰਟ ਦਫ਼ਤਰ (ਆਰਪੀਓ), ਚੰਡੀਗੜ੍ਹ ਨੇ ਆਪਣੀਆਂ ਪਤਨੀਆਂ ਨੂੰ ਧੋਖਾ ਦੇਣ ਲਈ 14 ਐਨ.ਆਰ.ਆਈ. ਦੇ ਪਾਸਪੋਰਟਾਂ ਨੂੰ ਮੁਅੱਤਲ ਕਰ ਦਿੱਤਾ ਅਤੇ  ਉਨ੍ਹਾਂ ਨੂੰ ਪਹਿਲੀ ਵੱਡੀ ਜਿੱਤ ਮਿਲੀ।ਭਾਰਤ ਸਰਕਾਰ ਦੇਸ਼ ਦੀਆਂ ਲੜਕੀਆਂ ਨਾਲ ਵਿਆਹ ਕਰਕੇ ਵਿਦੇਸ਼ ਭੱਜ ਜਾਣ ਵਾਲੇ ਪ੍ਰਵਾਸੀ ਭਾਰਤੀ ( ਐਨ ਆਰ ਆਈ ) ਮਰਦਾਂ ਉੱਤੇ ਸ਼ਕੰਜਾ ਕਸਣ ਦੀ ਤਿਆਰੀ ਵਿਚ ਹੈ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਸਰਕਾਰ ਕਨੂੰਨ ਵਿਚ ਬਦਲਾਅ ਕਰਨ ਦੀ ਤਿਆਰੀ ਕਰ ਰਹੀ ਹੈ।

ਮੰਤਰੀਆਂ ਦੇ ਇੱਕ ਸਮੂਹ ਨੇ ਅਜਿਹੇ ਪਤੀਆਂ ਉੱਤੇ ਕਾਨੂੰਨੀ ਕਾਰਵਾਈ ਕਰਨ ਅਤੇ ਪੀੜਿਤ ਪਤਨੀਆਂ ਨੂੰ ਇਨਸਾਫ਼ ਦਵਾਉਣ ਲਈ ਕੁੱਝ ਉਪਰਾਲੇ ਸੁਝਾਏ ਹਨ। ਇਨ੍ਹਾਂ ਉਪਰਾਲਿਆਂ ਵਿਚ ਵਿਦੇਸ਼ ਮੰਤਰਾਲਾ ਦੁਆਰਾ ਇੱਕ ਵੇਬਸਾਈਟ ਦਾ ਨਿਰਮਾਣ ਕਰਨਾ ਸ਼ਾਮਿਲ ਹੈ ਜਿਸਦੇ ਜ਼ਰੀਏ ਐਨ ਆਰ ਆਈ ਪਤੀਆਂ ਨੂੰ ਕੋਰਟ ਦਾ ਸੰਮਣ ਦਿੱਤਾ ਜਾਵੇਗਾ। ਇਸ ਵੇਬਸਾਈਟ ਉੱਤੇ ਪਤੀ ਦੇ ਖ਼ਿਲਾਫ਼ ਸੰਮਣ ਪਾਇਆ ਜਾਵੇਗਾ ਅਤੇ ਇਹ ਮੰਨਿਆ ਜਾਵੇਗਾ ਕਿ ਦੋਸ਼ੀ ਨੇ ਉਸਨੂੰ ਸਵੀਕਾਰ ਕਰ ਲਿਆ ਹੈ। ਇਸ ਪਰਿਕ੍ਰੀਆ ਨੂੰ ਲਾਗੂ ਕਰਨ ਲਈ ਕਾਨੂੰਨ ਵਿਚ ਕੁੱਝ ਜਰੂਰੀ ਸੋਧ ਵੀ ਕੀਤੇ ਜਾਣਗੇ।