ਦਿਮਾਗ਼ੀ ਬੁਖ਼ਾਰ ਨਾਲ ਮੌਤਾਂ ਦੇ ਮਾਮਲੇ ਵਿਚ ਹਰਸ਼ਵਰਧਨ ਵਿਰੁਧ ਜਾਂਚ ਦੇ ਆਦੇਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿਮਾਗ਼ੀ ਬੁਖ਼ਾਰ ਨਾਲ ਲਗਭਗ 140 ਬੱਚਿਆਂ ਦੀ ਹੋਈ ਮੌਤ

Investigation orders against harsh vardhan and mangal pandey

ਨਵੀਂ ਦਿੱਲੀ: ਮੁਜ਼ੱਫ਼ਰਪੁਰ ਚੀਫ਼ ਜਯੂਡੀਸ਼ੀਅਲ ਮਜਿਸਟ੍ਰੇਟ ਸੁਰਯਾਕਾਂਤ ਤਿਵਾਰੀ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਬਿਹਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਵਿਰੁਧ ਇਕ ਮਾਮਲੇ ਵਿਚ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਮਾਮਲਾ ਬਿਹਾਰ ਦੇ ਮੁਜ਼ੱਫ਼ਰਪੁਰ ਵਿਚ ਦਿਮਾਗ਼ੀ ਬੁਖ਼ਾਰ ਦੇ ਚਲਦੇ ਬੱਚਿਆਂ ਦੀ ਮੌਤ ਨਾਲ ਜੁੜਿਆ ਹੋਇਆ  ਹੈ।

ਇਸ ਬੁਖ਼ਾਰ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ 'ਤੇ 24 ਜੂਨ ਨੂੰ ਸੁਪਰੀਮ ਕੋਰਟ  ਨੇ ਕੇਂਦਰ ਅਤੇ ਬਿਹਾਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ 7 ਦਿਨਾਂ ਦੇ ਅੰਦਰ ਅਪਣਾ ਜਵਾਬ ਦਾਖ਼ਲ ਕਰਵਾਉਣ। ਜਸਟਿਸ ਸੰਜੀਵ ਖੰਨਾ ਅਤੇ ਬੀਆਰ ਗਵਈ ਦੀ ਬੈਂਚ ਨੇ ਬਿਹਾਰ ਸਰਕਾਰ ਨੂੰ ਮੈਡੀਕਲ ਸੇਵਾਵਾਂ, ਪੋਸ਼ਣ ਅਤੇ ਸਵੱਛਤਾ ਦੀ ਸਥਿਤੀ 'ਤੇ ਇਕ ਹਲਫ਼ਨਾਮਾ ਦਾਖ਼ਲ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ।

ਬਿਹਾਰ ਸਿਹਤ ਵਿਭਾਗ ਮੁਤਾਬਕ ਦਿਮਾਗ਼ੀ ਬੁਖ਼ਾਰ ਨਾਲ ਰਾਜ ਦੇ 40 ਜ਼ਿਲ੍ਹਿਆਂ ਵਿਚ ਕਰੀਬ 20 ਜ਼ਿਲ੍ਹੇ ਪ੍ਰਭਾਵਿਤ ਹਨ। ਇਸ ਬਿਮਾਰੀ ਨਾਲ ਇਕ ਜੂਨ ਤੋਂ ਹੁਣ ਤਕ ਰਾਜ ਵਿਚ 600 ਤੋਂ ਜ਼ਿਆਦਾ ਬੱਚੇ ਪੀੜਤ ਹੋਏ ਹਨ। ਜਿਸ ਵਿਚ ਕਰੀਬ 140 ਬੱਚਿਆਂ ਦੀ ਮੌਤ ਹੋਈ ਹੈ।