ਸਰਨਾ ਨੇ ਦਿੱਲੀ ਗੁਰਦੁਆਰਾ ਦੀ ਮੁੱਖ ਸੜਕ ਨੂੰ ਨੋ-ਐਂਟਰੀ ਜ਼ੋਨ ਬਣਾਉਣ 'ਤੇ ਚੁੱਕੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਬਾਹਰੀ ਖੇਤਰ ਵਿਚ ਨੋ ਐਂਟਰੀ ਜ਼ੋਨ ਦਾ ਬੋਰਡ ਦੇਖ ਕੇ ਸਿੱਖ ਪ੍ਰਤੀਨਿਧੀ ਭੜਕ ਗਏ।

Harvinder Singh Sarna

ਨਵੀਂ ਦਿੱਲੀ: ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਬਾਹਰੀ ਖੇਤਰ ਵਿਚ ਨੋ ਐਂਟਰੀ ਜ਼ੋਨ (No Entry Zone) ਦਾ ਬੋਰਡ ਲੱਗਣ ਅਤੇ ਐਂਟਰੀ ਹੋਣ ਤੇ 20,000 ਜੁਰਮਾਨੇ ਦਾ ਨੋਟਿਸ ਦੇਖ ਕੇ ਸਿੱਖ ਪ੍ਰਤੀਨਿਧੀ ਭੜਕ ਗਏ। ਮਾਮਲੇ ਦੀ ਤਹਿ ਤਕ ਜਾਣ ਲਈ ਸ਼੍ਰੋਮਣੀ ਅਕਾਲੀ ਦਲ (SAD) ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਹਾਂਸਚਿਵ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਟਰੈਫ਼ਿਕ ਪੁਲਿਸ ਕਮਿਸ਼ਨਰ ਤਾਜ ਹਸਨ ਦੇ ਨਾਲ ਮੁਲਾਕਾਤ ਕਰ ਕੇ ਪੱਤਰ ਸੌਂਪਿਆ।

ਹੋਰ ਪੜ੍ਹੋ: ਮੁੱਖ ਮੰਤਰੀ ਵੱਲੋਂ ਭਗਤ ਕਬੀਰ ਚੇਅਰ ਦੀ ਸਥਾਪਨਾ ਕਰਨ ਅਤੇ ਭਗਤ ਕਬੀਰ ਭਵਨ ਲਈ 10 ਕਰੋੜ ਰੁਪਏ ਦਾ ਐਲਾਨ

ਸਰਨਾ ਨੇ ਸ਼ਰਧਾਲੂਆਂ ਦੇ ਉੱਤੇ ਲੱਗਣ ਵਾਲੇ ਭਾਰੀ ਜੁਰਮਾਨੇ ਦੇ ਖਿਲਾਫ ਆਵਾਜ਼ ਚੁੱਕੀ ਅਤੇ ਉਸ ਨੂੰ ਤੁਰੰਤ ਖਾਰਜ ਕਰਨ ਦੀ ਮੰਗ ਰੱਖੀ। ਨਾਲ ਹੀ ਨਿਰਮਾਣ ਕਾਰਜਾਂ ਦੀ ਵਜ੍ਹਾ ਨਾਲ ਚਾਂਦਨੀ ਚੌਕ ਖੇਤਰ ਦੇ ਬੰਦ ਰਹਿਣ ਕਰਕੇ ਸੜਕ ਮਾਰਗ ਨੂੰ ਪਿਛਲੇ ਹਿੱਸੇ ਤੋਂ ਖੋਲ੍ਹਣ ਦੀ ਸਲਾਹ ਵੀ ਦਿੱਤੀ।

ਹੋਰ ਪੜ੍ਹੋ: 12th Result: ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ, 31 ਜੁਲਾਈ ਤੱਕ ਐਲਾਨੇ ਜਾਣ 12ਵੀਂ ਦੇ ਨਤੀਜੇ

ਸਰਨਾ ਨੇ ਦੱਸਿਆ ਕਿ ਗੁਰਦੁਆਰਾ ਸੀਸ ਗੰਜ ਸਾਹਿਬ (Gurdwara Sis Ganj Sahib) ਸਾਡੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਅਸਥਾਨ ਹੈ। ਗੁਰੂ ਸਾਹਿਬ ਜੀ ਨੇ ਧਰਮ ਅਤੇ ਇਨਸਾਨੀਅਤ ਨੂੰ ਬਚਾਉਣ ਦੇ ਲਈ ਔਰੰਗਜ਼ੇਬ ਦੇ ਕਰੂਰ ਸ਼ਾਸ਼ਨ ਕਾਲ ਵਿੱਚ ਲੋਹਾ ਲਿਆ ਅਤੇ 1675 ਵਿੱਚ ਸ਼ਹੀਦੀ ਦਿੱਤੀ। ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦੇ ਲਈ ਸਿੱਖ ਸ਼ਰਧਾਲੂ ਟ੍ਰੇਨਾਂ ਤੋਂ ਆ ਰਹੇ ਹਨ। ਇਸ ਸਮੇਂ ਸੜਕ ਬੰਦ ਕਰ ਦੇਣਾ ਅਤੇ ਸ਼ਰਧਾਲੂਆਂ ਉਤੇ ਇਨ੍ਹਾਂ ਭਾਰੀ  ਜੁਰਮਾਨਾ ਲਗਾਉਣਾ ਸ਼ੋਭਾ ਨਹੀਂ ਦਿੰਦਾ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGPC) ਦੇ ਸਾਬਕਾ ਪ੍ਰਧਾਨ ਸਰਨਾ ਨੇ ਗੱਲਬਾਤ ਦੇ ਜ਼ਰੀਏ ਇਸ ਮੁੱਦੇ ਦਾ ਹੱਲ ਕੱਢਣ ਉੱਤੇ ਜ਼ੋਰ ਦਿੱਤਾ ਅਤੇ ਭਰੋਸਾ ਜਤਾਇਆ ਕਿ ਦਿੱਲੀ ਦੀ ਪੁਲਿਸ ਮਾਮਲੇ ਨੂੰ ਜਲਦ ਤੋਂ ਜਲਦ ਸੁਲਝਾਅ ਦੇਵੇਗੀ।

ਇਹ ਵੀ ਪੜ੍ਹੋ-ਮਹਾਰਾਸ਼ਟਰ ਤੋਂ ਬਾਅਦ ਹੁਣ J&K 'ਚ ਹੋਈ ਕੋਰੋਨਾ ਦੇ ਡੈਲਟਾ ਪਲੱਸ ਵੈਰੀਐਂਟ ਦੀ ਪੁਸ਼ਟੀ

ਬੈਠਕ ਤੋਂ ਬਾਅਦ ਸੰਤੁਸ਼ਟ ਨਜ਼ਰ ਆ ਰਹੇ ਸਰਨਾ ਨੇ ਟ੍ਰੈਫਿਕ ਪੁਲਿਸ ਕਮਿਸ਼ਨਰ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਉਨ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।