ਬਸਪਾ ਲਈ ਸ਼੍ਰੋਮਣੀ ਅਕਾਲੀ ਦਲ 30 ਸੀਟਾਂ ਛੱਡਣ ਲਈ ਤਿਆਰ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਇਆਵਤੀ ਦੇ ਸਿਆਸੀ ਸਲਾਹਕਾਰ ਸਤੀਸ਼ ਮਿਸ਼ਰਾ ਨਾਲ ਸੁਖਬੀਰ ਬਾਦਲ ਦੀ ਮੀਟਿੰਗ ਵਿਚ ਅੱਜ ਹੋ ਸਕਦਾ ਹੈ ਗਠਜੋੜ ਲਈ ਫ਼ੈਸਲਾ

Shiromani Akali Dal ready to give up 30 seats for BSP?

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਭਾਜਪਾ (BJP) ਨਾਲ ਗਠਜੋੜ ਟੁਟਣ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ (Shiromani Akali Dal ) ਨੁਕਸਾਨ ਦੀ ਭਰਪਾਈ ਲਈ ਦਲਿਤ ਵੋਟਾਂ (Dalit votes) ਹਾਸਲ ਕਰਨ ਲਈ ਬਸਪਾ (BSP) ਨਾਲ ਗਠਜੋੜ ਕਰਨ ਲਈ ਤਿਆਰੀ ਵਿਚ ਹੈ। ਮਿਲੀ ਜਾਣਕਾਰੀ ਅਨੁਸਾਰ ਭਾਵੇਂ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Singh Badal) ਬਸਪਾ ਸੁਪਰੀਮੋ ਮਾਇਆਵਤੀ (Mayawatiਨਾਲ ਗ਼ੈਰ ਰਸਮੀ ਗੱਲਬਾਤ ਕਰ ਚੁੱਕੇ ਹਨ ਪਰ ਹੁਣ ਮਾਇਆਵਤੀ ਦੇ ਸਿਆਸੀ ਸਲਾਹਕਾਰ ਸਤੀਸ਼ ਮਿਸ਼ਰਾ (Satish Mishra) ਨਾਲ ਸਨਿਚਰਵਾਰ ਨੂੰ ਮੀਟਿੰਗ ਤੈਅ ਹੋਈ ਹੈ।

ਹੋਰ ਪੜ੍ਹੋ: ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਟੀਕੇ ਦੀ ਤੁਰੰਤ ਜ਼ਰੂਰਤ ਨਹੀਂ, ਮਾਹਰਾਂ ਨੇ PM ਨੂੰ ਸੌਂਪੀ ਰਿਪੋਰਟ

ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਵਿਚ ਗਠਜੋੜ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਭਾਵੇਂ ਬਸਪਾ ਵਲੋਂ 35 ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ ਪਰ ਅਕਾਲੀ ਦਲ 30 ਸੀਟਾਂ ਬਸਪਾ ਨੂੰ ਛੱਡਣ ਲਈ ਤਿਆਰ ਹੋ ਚੁੱਕਾ ਹੈ। ਇਸ ਵਿਚ ਇਕ ਦੋ ਸੀਟਾਂ ਦਾ ਵਾਧਾ ਘਾਟਾ ਕਰ ਕੇ ਗਠਜੋੜ ਲਈ ਸਮਝੌਤਾ ਸੁਖਬੀਰ ਤੇ ਮਿਸ਼ਰਾ ਦੀ ਮੀਟਿੰਗ ਵਿਚ ਸਿਰੇ ਚੜ੍ਹ ਸਕਦਾ ਹੈ।

ਹੋਰ ਪੜ੍ਹੋ: Canada ਵਿਚ Sikh ਨੌਜਵਾਨ ਦਾ ਕੁੱਟ-ਕੁੱਟ ਕੇ ਕੀਤਾ ਬੁਰਾ ਹਾਲ

ਜ਼ਿਕਰਯੋਗ ਹੈ ਕਿ ਬਸਪਾ ਮੁਖੀ ਅਕਾਲੀ ਦਲ ਪ੍ਰਧਾਨ ਸੁਖਬੀਰ ਨਾਲ ਸਿੱਧੇ ਗੱਲ ਚਲਾ ਰਹੀ ਹੈ ਤੇ ਬਸਪਾ ਪੰਜਾਬ ਦੀ ਲੀਡਰਸ਼ਿਪ ਨੂੰ ਪਾਸੇ ਰੱਖਿਆ ਜਾ ਰਿਹਾ ਹੈ। ਪਰ ਬਸਪਾ ਪੰਜਾਬ ਪ੍ਰਧਾਨ ਤੋਂ ਪਰਦੇ ਪਿੱਛੇ ਸਤੀਸ਼ ਮਿਸ਼ਰਾ ਗਠਜੋੜ ਬਾਰੇ ਸਲਾਹ ਮਸ਼ਵਰਾ ਜ਼ਰੂਰ ਕਰ ਰਹੇ ਹਨ। ਇਸੇ ਦੌਰਾਨ ਪਤਾ ਲੱਗਾ ਹੈ ਕਿ ਸਤੀਸ਼ ਮਿਸ਼ਰਾ ਅੱਜ ਚੰਡੀਗੜ੍ਹ ਪਹੁੰਚ ਚੁੱਕੇ ਹਨ। ਨਰੇਸ਼ ਗੁਜ਼ਰਾਲ ਗਠਜੋੜ ਦੀ ਗੱਲਬਾਤ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਹੋਰ ਪੜ੍ਹੋ: ਸੰਪਾਦਕੀ: ਕਾਂਗਰਸ ਦੇ ‘ਰਾਹੁਲ ਬਰੀਗੇਡ’ ਦੇ ਯੁਵਾ ਆਗੂ, ਕਾਂਗਰਸ ਤੋਂ ਦੂਰ ਕਿਉਂ ਜਾ ਰਹੇ ਹਨ?

ਮਾਇਆਵਤੀ ਦੇ ਅੱਜ ਅਕਾਲੀ ਦਲ ਦੇ ਦਫ਼ਤਰ ਪਹੁੰਚਣ ਦੀਆਂ ਕਿਆਸਰਾਈਆਂ 

ਕੁਰਾਲੀ (ਸੁਖਜਿੰਦਰ ਸੋਢੀ): ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਅੱਜ ਸਵੇਰੇ 10 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰ 28 ’ਚ ਦਫ਼ਤਰ ਵਿਖੇ ਪਹੁੰਚ ਰਹੇ ਹਨ। ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗ ਮਗਰੋਂ ਅੱਜ ਰਾਜ ਵਿਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ-ਬਸਪਾ ਗਠਜੋੜ ਹੋ ਸਕਦਾ ਹੈ।

ਸੂਤਰਾਂ ਅਨੁਸਾਰ ਭਾਜਪਾ ਨਾਲੋਂ ਤੋੜ ਵਿਛੋੜਾ ਹੋਣ ਮਗਰੋਂ ਸ੍ਰੋਮਣੀ ਅਕਾਲੀ ਦਲ 2022 ਵਿਚ ਮੁੜ ਸੱਤਾ ਵਿਚ ਆਉਣ ਲਈ ਬਹੁਜਨ ਸਮਾਜ ਪਾਰਟੀ ਨਾਲ ਹੱਥ ਮਿਲਾ ਸਕਦਾ ਹੈ। ਰਾਜਨੀਤਕ ਪੰਡਤਾਂ ਅਨੁਸਾਰ ਦੋਵੇਂ ਸਿਆਸੀ ਆਗੂਆਂ ਵਿਚਾਲੇ ਗਠਜੋੜ ਨੂੰ ਲੈ ਕੇ ਗੱਲਬਾਤ ਲਗਭਗ ਸਿਰੇ ਪਹੁੰਚ ਚੁੱਕੀ ਹੈ ਅਤੇ ਅੱਜ ਦੀ ਇਹ ਮੀਟਿੰਗ ਸੂਬੇ ਦੇ ਰਾਜਨੀਤਕ ਖੇਤਰ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ ਅਤੇ ਅੱਜ ਦਾ ਦਿਨ ਪੰਜਾਬ ਦੀ ਰਾਜਨੀਤੀ ਦੇ ਭਵਿੱਖ ਲਈ ਵੀ ਖ਼ਾਸ ਦਿਨ ਸਾਬਤ ਹੋ ਸਕਦਾ ਹੈ।