ਪੰਜਾਬ ਤੇ ਹਰਿਆਣਾ ਸਮੇਤ ਉਤਰੀ ਭਾਰਤ ’ਚ ਮਹਿਸੂਸ ਹੋਏ ਭੂਚਾਲ ਦੇ ਝਟਕੇ, ਮਹੀਨੇ ਵਿਚ ਚੌਥੀ ਵਾਰ ਆਇਆ ਭੂਚਾਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਰੋਹਤਕ ਰਿਹਾ 3.2 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ

Earthquake of magnitude 3.2 hits North India

 

ਚੰਡੀਗੜ੍ਹ:  ਉਤਰੀ ਭਾਰਤ ਵਿਚ ਇਕ ਵਾਰ ਫਿਰ ਭੂਚਾਲ ਆਇਆ ਹੈ। ਇਕ ਮਹੀਨੇ ਵਿਚ ਚੌਥੀ ਵਾਰ ਉਤਰੀ ਭਾਰਤ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਵਿਚੋਂ 2 ਵਾਰ ਕੇਂਦਰ ਜੰਮੂ ਕਸ਼ਮੀਰ ਅਤੇ ਇਕ ਵਾਰ ਲੇਹ ਲੱਦਾਖ ਰਿਹਾ। ਇਸ ਵਾਰ ਭੂਚਾਲ ਦਾ ਕੇਂਦਰ ਹਰਿਆਣਾ ਦਾ ਰੋਹਤਕ ਰਿਹਾ ਹੈ। ਇਸ ਦਾ ਅਸਰ ਹਰਿਆਣਾ ਦੇ ਨਾਲ-ਨਾਲ ਪੰਜਾਬ, ਦਿੱਲੀ ਅਤੇ ਚੰਡੀਗੜ੍ਹ ਵਿਚ ਵੀ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ: ਮਿਹਨਤਕਸ਼ ਲੋਕਾਂ ਨੂੰ ਸੜਕਾਂ ’ਤੇ ਲੰਗਰ ਛਕਾਉਂਦੀ ਹੈ ‘ਬਾਬੇ ਨਾਨਕ ਦੀ ਰਸੋਈ’ 

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇਸ ਭੂਚਾਲ ਦੀ ਤੀਬਰਤਾ 3.2 ਸੀ। ਇਹ ਭੂਚਾਲ ਸਵੇਰੇ 3.57 ਵਜੇ ਮਹਿਸੂਸ ਕੀਤਾ ਗਿਆ। ਇਸ ਦਾ ਕੇਂਦਰ ਹਰਿਆਣਾ ਦੇ ਰੋਹਤਕ ਤੋਂ 35 ਕਿਲੋਮੀਟਰ ਉਤਰ-ਪੱਛਮ ਵੱਲ ਸੀ। ਭੂਚਾਲ ਦੇ ਝਟਕੇ ਸਵੇਰੇ ਉਦੋਂ ਆਏ, ਜਦੋਂ ਲੋਕ ਸੁੱਤੇ ਪਏ ਸਨ। ਜੇਕਰ ਇਸ ਦੀ ਤੀਬਰਤਾ ਜ਼ਿਆਦਾ ਹੁੰਦੀ ਤਾਂ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦੀ ਅਮਰੀਕਾ ਯਾਤਰਾ ਪਹਿਲੀ ਵਾਰ ਦੋਹਾਂ ਦੇਸ਼ਾਂ ਨੂੰ ਇਕ ਦੂਜੇ ਦੀ ਸਖ਼ਤ ਲੋੜ ਹੈ

ਨੈਸ਼ਨਲ ਸੈਂਟਰ ਆਫ ਸਿਸਮੋਲੋਜੀ ਇੰਡੀਆ ਮੁਤਾਬਕ 6 ਦਿਨ ਪਹਿਲਾਂ ਐਤਵਾਰ ਤੜਕੇ 3.50 ਵਜੇ ਵਾ ਭੂਚਾਲ ਆਇਆ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.1 ਮਾਪੀ ਗਈ ਸੀ। ਇਸਦਾ ਕੇਂਦਰ ਕਟੜਾ ਤੋਂ 80 ਕਿਲੋਮੀਟਰ ਪੂਰਬ ਵਿਚ ਰਿਹਾ। ਇਸ ਤੋਂ ਪਹਿਲਾਂ 13 ਜੂਨ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਜਿਸ ਦਾ ਕੇਂਦਰ ਜੰਮੂ-ਕਸ਼ਮੀਰ ਦਾ ਡੋਡਾ ਸੀ। ਇਸ ਦੀ ਤੀਬਰਤਾ 5.4 ਸੀ ਅਤੇ ਪੂਰਾ ਉਤਰੀ ਭਾਰਤ ਕੰਬ ਉੱਠਿਆ ਸੀ।