ਨਾਲੰਦਾ ਵਿਚ ਹੱਤਿਆ ਦੇ ਆਰੋਪੀ ਨੂੰ ਭੀੜ ਨੇ ਬਾਲਕਨੀ ਵਿਚੋ ਹੇਠਾਂ ਸੁੱਟਿਆ, 9 ਗ੍ਰਿਫ਼ਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਵਿਚ ਕਾਫੀ ਸਮੇ ਤੋਂ ਭੀੜ ਦੇ ਵਲੋਂ ਕੁੱਟਮਾਰ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਅਤੇ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜਿਹੀ ਹੀ...

Throw down from the balcony

ਨਾਲੰਦਾ ; ਦੇਸ਼ ਦੇ ਵਿਚ ਕਾਫੀ ਸਮੇ ਤੋਂ ਭੀੜ ਦੇ ਵਲੋਂ ਕੁੱਟਮਾਰ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਅਤੇ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਜਿਹੀ ਹੀ ਇਕ ਘਟਨਾ ਬਿਹਾਰ ਦੇ ਨਾਲੰਦਾ ਦੀ ਹੈ ਜਿਸ ਵਿੱਚ ਕਈ ਲੋਕਾਂ ਨੇ ਮਿਲਕੇ ਇੱਕ ਸ਼ਖਸ ਨੂੰ ਬਾਲਕਨੀ ਵਿੱਚੋ ਹੇਠਾਂ ਸੁੱਟ ਦਿੱਤਾ। ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਹੱਤਿਆ ਕਰਨ ਦੇ ਬਾਅਦ ਇਹ ਸ਼ਖਸ ਮੌਕੇ ਤੇ ਭੱਜ ਰਿਹਾ ਸੀ। ਬਾਲਕਨੀ ਦੇ ਵਿੱਚੋ ਹੇਠਾਂ ਡਿੱਗਣ ਦੇ ਕਾਰਨ ਹੱਤਿਆ ਦਾ ਆਰੋਪੀ ਗੰਭੀਰ ਰੂਪ ਵਿਚ  ਜਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਹੱਤਿਆ ਕਰਨ ਤੋਂ ਬਾਅਦ ਜਦੋਂ ਆਰੋਪੀ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਭੀੜ ਨੇ ਉਸਨੂੰ ਘੇਰ ਲਿਆ।

ਇਸ ਦੇ ਦੌਰਾਨ ਆਸ ਪਾਸ ਦੀਆਂ ਦੁਕਾਨਾਂ ਵਿੱਚ ਵੀ  ਤੋੜਫੋੜ ਹੋਈ ਇਸ ਮਾਮਲੇ ਵਿੱਚ 9 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਦਾ ਇਕ ਵਾਇਰਲ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਪੰਜ ਤੋਂ   ਉਸ ਵਿੱਚ ਪੰਜ ਤੋਂ ਵੱਧ ਲੋਕ ਇਸ ਸ਼ਖਸ ਨੂੰ ਬਾਲਕਨੀ ਵਿੱਚੋ ਹੇਠਾਂ ਸੁੱਟਣ ਲਈ ਉਸਨੂੰ ਫੜੇ ਨਜ਼ਰ ਆ ਰਹੇ ਹਨ। ਇਹ ਸ਼ਖਸ ਬਚਣ ਦੀ ਕਾਫ਼ੀ ਕੋਸ਼ਿਸ਼ ਕਰਦਾ ਹੈ ਪਰ ਇਸਦੇ ਬਾਵਜੂਦ ਵੀ ਸਥਾਨਕ ਲੋਕਾਂ ਨੇ ਉਸਨੂੰ ਬਾਲਕਨੀ ਵਿੱਚੋ ਹੇਠਾਂ ਸੁੱਟ ਦਿੱਤਾ। ਜਿਸ ਸਮੇਂ ਹੱਤਿਆ ਦੇ ਆਰੋਪੀ ਨੂੰ ਹੇਠਾਂ ਸੁੱਟਿਆ ਗਿਆ , ਉਸ ਸਮੇਂ ਕਾਫ਼ੀ ਲੋਕ ਘਟਨਾ ਵਾਲੀ ਜਗ੍ਹਾ ਤੇ  ਮੌਜੂਦ ਸਨ। ਇਹ ਘਟਨਾ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ,

ਜਦੋਂ ਸੁਪਰੀਮ ਕੋਰਟ ਨੇ ਭੀੜ ਦੇ ਵਲੋਂ ਕੁੱਟਮਾਰ ਦੀਆਂ ਘਟਨਾਵਾਂ ਨੂੰ ਕਾਨੂੰਨ-ਵਿਵਸਥਾ ਪਰੇ ਦੱਸਿਆ ਸੀ ਅਤੇ ਰਾਜ ਸਰਕਾਰਾਂ ਨੂੰ ਸ਼ਾਂਤੀ ਬਹਾਲੀ ਵਿੱਚ ਨਾਕਾਮ ਰਹਿਣ ਲਈ ਦੋਸ਼ੀ ਦਸਿਆ ਸੀ। ਇਸ ਮਾਮਲੇ ਵਿੱਚ ਚੀਫ ਜਸਟੀਸ ਦੀ ਅਗਵਾਈ ਵਿੱਚ ਬਣੀ ਸੁਪਰੀਮ ਕੋਰਟ ਦੀ ਬੇਂਚ ਨੇ ਕਿਹਾ ਸੀ ਕਿ , ਕਿਸੇ ਵੀ ਸ਼ਖਸ ਨੂੰ ਕਾਨੂੰਨ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ। ਇਸ ਵਿਚ ਰਾਜ ਸਰਕਾਰਾਂ ਦੀ ਜਿਮੇਂਵਾਰੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ।  ਉਥੇ ਹੀ ਚੀਫ ਜਸਟੀਸ ਨੇ ਭੀੜ ਦੀ ਹਿੰਸਾ ਨੂੰ ਕਿਸੇ ਧਰਮ ਅਤੇ ਜਾਤੀ ਨਾਲ ਜੋੜਨ ਉੱਤੇ ਵੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ,ਇਹ ਮਸਲਾ ਕਾਨੂੰਨ -ਵਿਵਸਥਾ ਤੋਂ ਅੱਗੇ ਜਾ ਚੁੱਕਿਆ ਹੈ। ਇਹ ਇਕ ਅਪਰਾਧ ਹੈ , ਜੋ ਕਿਸੇ ਮਕਸਦ ਦੇ ਨਾਲ ਨਹੀਂ ਜੁੜਿਆ ਹੈ।