ਤਾਂਤਰਿਕ ਦੇ ਕਹਿਣ 'ਤੇ ਪਿਤਾ ਨੇ ਆਪਣੇ 5 ਬੱਚਿਆਂ ਦਾ ਕੀਤਾ ਕਤਲ, ਪੰਚਾਇਤ ਸਾਹਮਣੇ ਕਬੂਲਿਆ ਜ਼ੁਰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਦੇ ਜੀਂਦ ਜ਼ਿਲੇ ਵਿਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ.....

File Photo

ਜੀਂਦ- ਹਰਿਆਣਾ ਦੇ ਜੀਂਦ ਜ਼ਿਲੇ ਵਿਚ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਹੈਵਾਨ ਪਿਤਾ ਦੀ ਗੰਦੀ ਕਰਤੂਤ ਸਾਹਮਣੇ ਆਈ ਹਨ। ਜ਼ਿਲੇ ਦੇ ਪਿੰਡ ਡਿਡਵਾੜਾ 'ਚ ਇਕ ਵਿਅਕਤੀ ਨੇ ਤਾਂਤਰਿਕ ਦੇ ਇਸ਼ਾਰੇ 'ਤੇ ਆਪਣੇ 5 ਬੱਚਿਆਂ ਦਾ ਕਤਲ ਕਰ ਦਿੱਤਾ।

17 ਜੁਲਾਈ ਨੂੰ ਡਿਡਵਾੜਾ ਪਿੰਡ ਤੋਂ ਦੋ ਲੜਕੀਆਂ ਲਾਪਤਾ ਹੋ ਗਈਆਂ ਸਨ। ਦੋਵਾਂ ਦੀਆਂ ਲਾਸ਼ਾਂ ਪਿਛਲੇ ਹਫਤੇ ਹਾਂਸੀ ਬੁਟਾਣਾ ਲਿੰਕ ਨਹਿਰ ਤੋਂ ਬਰਾਮਦ ਹੋਈਆਂ ਸਨ। ਪੰਜ ਸਾਲਾਂ ਵਿਚ ਜੁੱਮਾ ਦੇ ਸਾਰੇ ਪੰਜ ਬੱਚਿਆਂ ਦੀ ਮੌਤ ਹੋ ਗਈ ਹੈ। ਵੀਰਵਾਰ ਨੂੰ ਦੋਸ਼ੀ ਪਿਤਾ ਨੇ ਪੰਚਾਇਤ ਸਾਹਮਣੇ ਆਪਣਾ ਗੁਨਾਹ ਕਬੂਲ ਕੀਤਾ।

ਇਸ ਤੋਂ ਬਾਅਦ ਪੰਚਾਇਤ ਨੇ ਮੁਲਜ਼ਮ ਨੂੰ ਪੁਲੀਸ ਹਵਾਲੇ ਕਰ ਦਿੱਤਾ। ਦੋਸ਼ੀ ਪਿਤਾ ਨੇ ਕਿਹਾ ਕਿ ਉਸ ਨੇ ਤਾਂਤਰਿਕ ਦੇ ਇਸ਼ਾਰੇ 'ਤੇ ਆਪਣੇ ਸਾਰੇ ਬੱਚਿਆਂ ਦੀ ਹੱਤਿਆ ਕਰ ਦਿੱਤੀ। ਜੁੱਮਾ ਦੇ ਸਾਰੇ ਬੱਚੇ 11 ਸਾਲ ਤੋਂ ਘੱਟ ਉਮਰ ਦੇ ਸਨ। ਹਾਲਾਂਕਿ, ਉਸ ਨੇ ਪੂਰੇ ਮਾਮਲੇ ਵਿਚ ਪੰਚਾਇਤ ਸਾਹਮਣੇ ਮੁਆਫੀ ਮੰਗੀ ਹੈ।

ਜਿਸ ਤੋਂ ਬਾਅਦ ਪੁਲਿਸ ਬੁਲਾ ਲਈ ਗਈ। ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੀਂਦ ਦੇ ਐਸਪੀ ਅਸ਼ਵਿਨ ਸ਼ਨਵੀ ਦੁਆਰਾ ਦੇਰ ਰਾਤ ਮੁਲਜ਼ਮ ਦੇ ਫੜੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਾਰੇ ਜ਼ਿਲ੍ਹੇ ਵਿਚ ਸਨਸਨੀ ਫੈਲ ਗਈ।

ਮੁਲਜ਼ਮ ਦੀਆਂ ਤਿੰਨ ਲੜਕੀਆਂ ਅਤੇ ਦੋ ਲੜਕੇ ਦੱਸੇ ਜਾ ਰਹੇ ਹਨ, ਜਿਨ੍ਹਾਂ ਸਾਰਿਆਂ ਦਾ ਕਤਲ ਕੀਤਾ ਗਿਆ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੋਸ਼ੀ ਨੇ ਪੰਚਾਇਤ ਸਾਹਮਣੇ ਆਪਣਾ ਗੁਨਾਹ ਕਬੂਲ ਕਰਦਿਆਂ ਕਿਹਾ ਹੈ ਕਿ ਉਸ ਨੇ ਗਰੀਬੀ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਅਤੇ ਤਾਂਤਰਿਕ ਦੇ ਇਸ਼ਾਰੇ ’ਤੇ ਇਹ ਕੀਤਾ ਗਿਆ ਹੈ।

ਪੰਚਾਇਤੀ ਨੁਮਾਇੰਦਿਆਂ ਅਤੇ ਪਿੰਡ ਦੇ ਸਤਿਕਾਰਤ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਅਤੇ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਭਿਆਨਕ ਕਤਲਾਂ ਵਿਚ ਹੋਰ ਕੌਨ-ਕੌਨ ਲੋਕ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।